ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇਕ ਵਿਅਕਤੀ ਨੇ ਅਜਿਹੀ ਸਾਜਿਸ਼ ਰਚੀ ਅਤੇ ਆਪਣੇ ਮਰਹੂਮ ਪਿਤਾ ਦੇ ਖਾਤੇ ਵਿਚੋਂ 22 ਕਰੋੜ ਰੁਪਏ ਕੱਢ ਲਏ, ਉਹ ਵੀ ਪਰਿਵਾਰ ‘ਚ ਬਿਨਾਂ ਕਿਸੇ ਨੂੰ ਪਤਾ ਲੱਗੇ। ਮਾਮਲਾ ਜਾਣਦਿਆਂ ਉਸ ਦੇ ਨੌਂ ਭੈਣ-ਭਰਾ ਵੀ ਹੈਰਾਨ ਰਹਿ ਗਏ। ਦੱਸ ਦਈਏ ਘਟਨਾ ਪੰਜਾਬ ਦੇ ਗੁਰਦਾਸਪੁਰ ਦੀ ਹੈ। ਪੁਲਿਸ ਥਾਣਾ ਸਿਟੀ ਨੇ ਭਰਾ ਦੀ ਸ਼ਿਕਾਇਤ ‘ਤੇ ਜਾਂਚ ਤੋਂ ਬਾਅਦ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ, ਜਿੱਥੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਬਖਸ਼ ਸਿੰਘ, ਨਿਵਾਸੀ ਕੋਠੇ ਘੁਰਾਲਾ (ਥਾਣਾ ਤਿੱਬੜ) ਨੇ ਦੱਸਿਆ ਕਿ, ਉਸਦੇ ਪਿਤਾ ਦਾ 27 ਜੁਲਾਈ 2016 ਨੂੰ ਦੇਹਾਂਤ ਹੋ ਗਿਆ ਸੀ। ਉਹ ਦਸ ਭੈਣ-ਭਰਾ ਹਨ ਅਤੇ ਉਨ੍ਹਾਂ ਦੇ ਪਿਤਾ ਇੱਕ ਸਰਕਾਰੀ ਕਰਮਚਾਰੀ ਸਨ।
ਨਕਲੀ ਹਸਤਾਖ਼ਰ ਕਰ ਧੋਖੇ ਨਾਲ ਕੱਢੇ ਪੈਸੇ
ਗੁਰਬਖਸ਼ ਨੇ ਦੱਸਿਆ ਕਿ, ਉਸਦੇ ਪਿਤਾ ਦੇ ਖਾਤੇ ਵਿੱਚ ਬਹੁਤ ਸਾਰੇ ਫੰਡ ਅਤੇ ਪੈਨਸ਼ਨ ਜਮਾਂ ਸਨ, ਜੋ ਕਿ ਸਾਰੇ ਭੈਣ-ਭਰਾ ਦੇ ਹੱਕ ਦੇ ਹਨ ਪਰ ਉਸਦੇ ਇੱਕ ਭਰਾ ਸੁਖਵਿੰਦਰ ਸਿੰਘ ਨੇ ਉਨ੍ਹਾਂ ਸਾਰਿਆਂ ਦੇ ਜਾਅਲੀ ਹਸਤਾਖ਼ਰ ਕਰ ਕੇ ਕੇਨਰਾ ਬੈਂਕ, ਜਿਸ ਵਿੱਚ ਉਨ੍ਹਾਂ ਦੇ ਪਿਤਾ ਦਾ ਖਾਤਾ ਖੁਲ੍ਹਿਆ ਹੋਇਆ ਸੀ, ਉਸ ਵਿੱਚੋਂ ਬਹੁਤ ਹੀ ਸ਼ਾਤਿਰ ਤਰੀਕੇ ਨਾਲ 76 ਲੱਖ 67 ਹਜ਼ਾਰ 227 ਰੁਪਏ ਕੱਢ ਲਏ ਗਏ। ਪਿਤਾ ਦੇ ਖਾਤੇ ਵਿੱਚ ਕਰੀਬ 1 ਕਰੋੜ ਰੁਪਏ ਜਮਾਂ ਸਨ। 15 ਜੁਲਾਈ 2019 ਨੂੰ ਐਸਐਸਪੀ ਕੋਲ ਇਸ ਮਾਮਲੇ ਦੇ ਸੰਬੰਧੀ ਸ਼ਿਕਾਇਤ ਦਰਜ ਕਰਾਈ ਗਈ ਸੀ। ਡੀਐਸਪੀ ਆਰਥਿਕ ਅਪਰਾਧ ਸ਼ਾਖਾ ਨੇ ਮਾਮਲੇ ਦੀ ਪੂਰੀ ਜਾਂਚ ਕੀਤੀ। ਪੁਲਿਸ ਨੇ ਹੁਣ ਸੁਖਵਿੰਦਰ ਸਿੰਘ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।

