ਫ਼ਾਜ਼ਿਲਕਾ : ਬੀਤੀ ਰਾਤ ਮੰਡੀ ਲਾਧੂਕਾ ਦੇ ਬੱਸ ਅੱਡੇ ‘ਤੇ ਗੈਸ ਵੈਲਡਿੰਗ ਵਾਲੇ ਖੋਖੇ ਨੂੰ ਲੱਗੀ ਅੱਗ ਕਾਰਨ ਗੈਸ ਵੈਲਡਿੰਗ ਵਾਲਾ ਸਿਲੰਡਰ ਫਟਣ ਨਾਲ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਸਥਾਨ ‘ਤੇ ਗੈਸ ਵੈਲਡਿੰਗ ਦਾ ਕੰਮ ਕਰਨ ਵਾਲੇ ਪਰਮਜੀਤ ਸਿੰਘ ਦੇ ਖੋਖੇ ਨੂੰ ਬੀਤੀ ਰਾਤ ਤਕਰੀਬਨ 2.05 ਤੇ ਸਵੇਰੇ ਅੱਗ ਲੱਗ ਗਈ ਅੱਗ ਲੱਗਣ ਦੀ ਸੂਚਨਾ ਫ਼ਾਜ਼ਿਲਕਾ ਫਾਇਰ ਬਿਗ੍ਰੇਡ ਨੂੰ ਦਿੱਤੀ ਗਈ।
Also Read : ਬਿਹਾਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 24 ਲੋਕਾਂ ਦੀ ਮੌਤ, ਕਈਆਂ ਨੇ ਗੁਆਈ ਅੱਖਾਂ ਦੀ ਰੋਸ਼ਨੀ
ਜਿਸ ਤੋਂ ਬਾਅਦ ਫ਼ਾਜ਼ਿਲਕਾ ਅਤੇ ਜਲਾਲਾਬਾਦ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਧਮਾਕੇ ਦੇ ਨਾਲ ਬੱਸ ਅੱਡੇ ‘ਤੇ ਕਈ ਦੁਕਾਨਾਂ ਦੇ ਸ਼ਟਰ ਟੁੱਟ ਗਏ ਅਤੇ ਮੰਡੀ ਦੇ ਬੱਸ ਅੱਡੇ ਦੀ ਛੱਤ ਹੇਠਾਂ ਧਰਤੀ ‘ਤੇ ਡਿਗ ਪਈ। ਮੌਕੇ ਤੇ ਤਹਿਸੀਲਦਾਰ ਅਤੇ ਡੀਐਸਪੀ ਹੋ ਚੁੱਕੇ ਹਨ ਅਤੇ ਤਹਿਸੀਲਦਾਰ ਵੱਲੋਂ ਪਟਵਾਰੀ ਨੂੰ ਸਪੈਸ਼ਲ ਗਿਰਦਾਵਰੀ ਦੇ ਆਦੇਸ਼ ਵੀ ਦਿੱਤੇ ਗਏ ਹਨ।



