ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਬੈਠਕ ਸ਼ੁਰੂ, ਜਾਣੋ ਕਿਹੜੇ ਇਲਾਕਿਆਂ ਨੂੰ ਲੈ ਕੇ ਹੈ ਵਿਵਾਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਨੂੰ ਭਾਰਤ ਅਤੇ ਚੀਨ ਵਿਚਾਲੇ ਲੱਦਾਖ ਵਿਚ ਜਾਰੀ ਤਣਾਅ ਨੂੰ ਲੈ ਕੇ ਕਮਾਂਡਰ ਪੱਧਰ ਦੀ ਬੈਠਕ ਸ਼ੁਰੂ ਹੋ ਚੁੱਕੀ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਨੂੰ ਭਾਰਤ ਅਤੇ ਚੀਨ ਵਿਚਾਲੇ ਲੱਦਾਖ ਵਿਚ ਜਾਰੀ ਤਣਾਅ ਨੂੰ ਲੈ ਕੇ ਕਮਾਂਡਰ ਪੱਧਰ ਦੀ ਬੈਠਕ ਸ਼ੁਰੂ ਹੋ ਚੁੱਕੀ ਹੈ। ਉੱਥੇ ਹੀ ਇਸ ਬੈਠਕ ਉੱਤੇ ਭਾਰਤੀ ਸੈਨਾ ਨੇ ਅਧਿਕਾਰਕ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਦੋਵੇ ਦੇਸ਼ਾਂ ਦੇ ਅਧਿਕਾਰੀ ਮਿਲਟਰੀ ਅਤੇ ਡਿਪਲੋਮੈਟਿਕ ਚੈਨਲਾਂ ਦੀ ਜਰੀਏ ਗੱਲਬਾਤ ਕਰਦੇ ਰਹਿਣਗੇ। ਇਸ ਤੋਂ ਪਹਿਲਾਂ ਚੀਨ ਵੀ ਸ਼ੁੱਕਰਵਾਰ ਨੂੰ ਹਰ ਵਿਵਾਦ ਗੱਲਬਾਤ ਰਾਹੀਂ ਸੁਲਝਾਉਣ ਦੀ ਗੱਲ ਕਹਿ ਚੁੱਕਿਆ ਹੈ।

ਭਾਰਤੀ ਸੈਨਾ ਦੇ ਬੁਲਾਰੇ ਨੇ ਕਿਹਾ ਹੈ ਕਿ ”ਭਾਰਤ ਅਤੇ ਚੀਨੀ ਅਧਿਕਾਰੀ ਭਾਰਤ-ਚੀਨ ਸੀਮਾ ਖੇਤਰ ਵਿਚ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਸਥਾਪਿਤ ਫੌਜੀ ਅਤੇ ਡਿਪਲੋਮੈਟਿਕ ਚੈਨਲਾਂ ਜਰੀਏ ਗੱਲਬਾਤ ਕਰ ਰਹੇ ਹਨ। ਇਸ ਪੱਧਰ ਉੱਤੇ ਅਟਕਲਾਂ ਨੂੰ ਲੈ ਕੇ ਕਿਸੇ ਤਰ੍ਹਾ ਦੀ ਗਲਤ ਰਿਪੋਰਟਿੰਗ ਮਦਦਗਾਰ ਨਹੀਂ ਹੋਵੇਗੀ। ਇਸ ਲਈ ਮੀਡੀਆਂ ਨੂੰ ਇਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ”। ਦਰਅਸਲ ਇਕ ਮਹੀਨੇ ਤੋਂ ਸਰਹੱਦ ਉੱਤੇ ਜਾਰੀ ਤਣਾਅ ਨੂੰ ਦੂਰ ਕਰਨ ਲਈ ਭਾਰਤ ਅਤੇ ਚੀਨ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋ ਰਹੀ ਹੈ। ਭਾਰਤ ਵੱਲੋਂ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਮੀਟਿੰਗ ਵਿਚ ਆਪਣਾ ਪੱਖ ਰੱਖ ਰਹੇ ਹਨ ਉੱਥੇ ਹੀ ਚੀਨ ਵੱਲੋਂ ਗੱਲਬਾਤ ਦੀ ਜ਼ਿੰਮੇਵਾਰੀ ਚੀਨੀ ਆਰਮੀ ਦੇ ਮੇਜਰ ਜਨਰਲ ਲਿਯੂ ਲਿਨ ਨੇ ਸੰਭਾਲੀ ਹੋਈ ਹੈ।

ਕਿਹੜੇ-ਕਿਹੜੇ ਖੇਤਰ ਵਿਚ ਹੈ ਵਿਵਾਦ ?

ਦੱਸ ਦਈਏ ਕਿ ਭਾਰਤ ਅਤੇ ਚੀਨ ਵਿਚਾਲੇ 3488 ਕਿਮੀ ਲੰਬੀ ਸੀਮਾ ਹੈ। ਇਹ ਸੀਮਾ ਜੰਮੂ ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਤੋਂ ਹੋ ਕੇ ਗੁਜਰਦੀ ਹੈ। ਪੂਰੀ ਸਰਹੱਦ ਤਿੰਨ ਖੇਤਰਾਂ ਵਿਚ ਵੰਡੀ ਹੋਈ ਹੈ। ਪੱਛਮੀ ਸੈਕਟਰ ਭਾਵ ਕਿ ਜੰਮੂ ਕਸ਼ਮੀਰ, ਮੱਧ ਖੇਤਰ ਯਾਨੀ ਕਿ ਹਿਮਾਚਲ ਪ੍ਰਦੇਸ਼- ਉੱਤਰਾਖੰਡ ਅਤੇ ਪੂਰਬੀ ਸੈਕਟਰ ਭਾਵ ਸਿੱਕਮ- ਅਰੁਣਾਚਲ ਪ੍ਰਦੇਸ਼। ਮੀਡੀਆ ਰਿਪੋਰਟਾਂ ਅਨੁਸਾਰ ਇਸ ਵੇਲੇ ਮੌਜੂਦ ਵਿਵਾਦ ਪੱਛਮੀ ਖੇਤਰ ਵਿਚ ਲੱਦਾਖ ਦੇ ਦੋ ਇਲਾਕੇ ਗਿਲਵਾਨ ਘਾਟੀ ਅਤੇ ਪੈਗੌਂਗ ਝੀਲ ਨਾਲ ਲੱਗਦੇ ਫਿੰਗਰ ਖੇਤਰ ਨੂੰ ਲੈ ਕੇ ਹੈ। ਰਿਪੋਰਟਾਂ ਅਨੁਸਾਰ ਗਿਲਵਾਨ ਘਾਟੀ ਦੀ ਸਰਹੱਦ ਕੋਲ ਚੀਨ ਨੇ 80 ਟੈਂਟ ਬਣ ਲਏ ਹਨ ਜਿਸ ਦੇ ਜਵਾਬ ਵਿਚ ਭਾਰਤ ਵੀ 60 ਟੈਂਟ ਬਣਾ ਚੁੱਕਿਆ ਹੈ। ਭਾਰਤ ਨੇ ਇਕ ਡਿਫੈਂਸ ਫੈਸੀਲਿਟੀ ਸੈਂਟਰ ਵੀ ਬਣਾ ਲਿਆ ਹੈ ਨਾਲ ਹੀ ਸੜਕ ਅਤੇ ਛੋਟੇ ਪੁੱਲ ਦਾ ਨਿਰਮਾਣ ਵੀ ਕਰ ਰਿਹਾ ਹੈ ਜਿਸ ਦਾ ਚੀਨ ਵਿਰੋਧ ਕਰ ਰਿਹਾ ਹੈ। ਦੂਜਾ ਵਿਵਾਦ ਪੈਂਗੌਗ ਝੀਲ ਨਾਲ ਲੱਗਿਆ ਫਿੰਗਰ ਏਰੀਆਂ ਹੈ। ਫਿੰਗਰ ਏਰੀਆ ਇਸ ਝੀਲ ਨਾਲ ਲੱਗਦੀ ਪਹਾੜੀਆਂ ਨੂੰ ਕਿਹਾ ਜਾਂਦਾ ਹੈ। ਇਨ੍ਹਾਂ ਵਿਚੋਂ ਅੱਠ ਪਹਾੜੀਆਂ ਉੱਤੇ ਚੀਨ ਆਪਣਾ ਦਾਅਵਾ ਕਰ ਰਿਹਾ ਹੈ ਜਦਕਿ ਇਹ ਇਲਾਕਾ ਭਾਰਤ ਹੈ। ਇਸ ਵੇਲੇ ਕੇਵਲ ਚਾਰ ਪਹਾੜੀਆਂ ਭਾਰਤ ਕੋਲ ਹਨ ਜਦਕਿ 4 ਉੱਤੇ ਚੀਨ ਦਾ ਕਬਜ਼ਾ ਹੈ। ਚੀਨ ਪੰਜਵੀ ਪਹਾੜੀ ਉੱਤੇ ਕਬਜ਼ੇ ਦੀ ਲਗਾਤਾਰ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਜਿਸ ਨੂੰ ਲੈ ਕੇ ਮਈ ਮਹੀਨੇ ਦੀ ਸ਼ੁਰੂਆਤ ਵਿਚ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਵਿਵਾਦ ਜ਼ਿਆਦਾ ਹੀ ਵੱਧ ਗਿਆ ਹੈ।

Leave a Reply

Your email address will not be published. Required fields are marked *