ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ: ਅਸਮਾਨੀ ਚੜ੍ਹੇ ਡ੍ਰਾਈ ਫਰੂਟਸ ਦੇ ਭਾਅ

ਲੁਧਿਆਣਾ :  ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਬਾਜ਼ਾਰਾਂ ਵਿੱਚ ਰੌਣਕਾਂ ਵਧ ਗਈਆਂ ਹਨ, ਪਰ ਇਸ ਵਾਰ ਤਿਉਹਾਰ ਦੀ ਮਿਠਾਸ ‘ਤੇ ਮਹਿੰਗਾਈ ਦਾ ਕਾਫੀ ਅਸਰ…

ਲੁਧਿਆਣਾ :  ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਬਾਜ਼ਾਰਾਂ ਵਿੱਚ ਰੌਣਕਾਂ ਵਧ ਗਈਆਂ ਹਨ, ਪਰ ਇਸ ਵਾਰ ਤਿਉਹਾਰ ਦੀ ਮਿਠਾਸ ‘ਤੇ ਮਹਿੰਗਾਈ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਡ੍ਰਾਈ ਫਰੂਟਸ (ਮੇਵਿਆਂ) ਦੀ ਖਰੀਦਦਾਰੀ ਕਰਨ ਵਾਲਿਆਂ ਨੂੰ ਇਸ ਵਾਰ ਆਪਣੀ ਜੇਬ ਕਾਫ਼ੀ ਢਿੱਲੀ ਕਰਨੀ ਪੈ ਰਹੀ ਹੈ। ਬਦਾਮ, ਕਾਜੂ, ਪਿਸਤਾ, ਅਖਰੋਟ ਅਤੇ ਹੋਰ ਮੇਵਿਆਂ ਦੀਆਂ ਕੀਮਤਾਂ ਵਿੱਚ ਅਚਾਨਕ ਆਏ ਭਾਰੀ ਉਛਾਲ ਨੇ ਆਮ ਲੋਕਾਂ ਅਤੇ ਮੱਧਵਰਗੀ ਪਰਿਵਾਰਾਂ ਦਾ ਬਜਟ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ।

ਆਮ ਅਤੇ ਮੱਧਵਰਗੀ ਪਰਿਵਾਰਾਂ ਲਈ ਖਰੀਦਦਾਰੀ ਹੋਈ ਔਖੀ

ਪਹਿਲਾਂ ਜਿੱਥੇ ਦੀਵਾਲੀ ਦੇ ਮੌਕੇ ‘ਤੇ ਹਰ ਘਰ ਵਿੱਚ ਮਿਠਾਈਆਂ ਦੇ ਨਾਲ-ਨਾਲ ਤੋਹਫ਼ੇ ਵਜੋਂ ਡ੍ਰਾਈ ਫਰੂਟਸ ਦੇ ਡੱਬੇ ਖਰੀਦੇ ਜਾਂਦੇ ਸਨ, ਉੱਥੇ ਹੀ ਇਸ ਵਾਰ ਵਧੀਆਂ ਹੋਈਆਂ ਕੀਮਤਾਂ ਕਾਰਨ ਕਈ ਪਰਿਵਾਰ ਮੇਵੇ ਖਰੀਦਣ ਤੋਂ ਪਹਿਲਾਂ ਸੋਚਣ ਲਈ ਮਜਬੂਰ ਹਨ। ਗਰੀਬ ਅਤੇ ਮੱਧਵਰਗੀ ਪਰਿਵਾਰਾਂ ਲਈ ਹੁਣ ਤਿਉਹਾਰਾਂ ‘ਤੇ ਮੇਵੇ ਖਰੀਦਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਰਿਹਾ।

ਕੀਮਤਾਂ ਵਧਣ ਦੇ ਪਿੱਛੇ ਕੀ ਹੈ ਅਸਲ ਕਾਰਨ?

ਡ੍ਰਾਈ ਫਰੂਟਸ ਦੇ ਕਾਰੋਬਾਰੀਆਂ ਮੁਤਾਬਕ, ਅੰਤਰਰਾਸ਼ਟਰੀ ਪੱਧਰ ‘ਤੇ ਚੱਲ ਰਹੇ ਤਣਾਅ ਅਤੇ ਵਪਾਰਕ ਰੂਟਾਂ ਵਿੱਚ ਆਈ ਬਦਲਾਅ ਕਾਰਨ ਦਰਾਮਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਹਿਲਾਂ ਸਮੁੰਦਰੀ ਰਸਤੇ ਰਾਹੀਂ ਭਾਰਤ ਪਹੁੰਚਣ ਵਾਲਾ ਮਾਲ ਹੁਣ ਕੁਝ ਮਾਮਲਿਆਂ ਵਿੱਚ ਮਹਿੰਗੇ ਹਵਾਈ ਮਾਰਗ ਰਾਹੀਂ ਮੰਗਵਾਇਆ ਜਾ ਰਿਹਾ ਹੈ। ਇਸ ਨਾਲ ਆਵਾਜਾਈ ਦਾ ਖਰਚਾ ਕਈ ਗੁਣਾ ਵਧ ਗਿਆ ਹੈ, ਜਿਸ ਦਾ ਸਿੱਧਾ ਅਸਰ ਡ੍ਰਾਈ ਫਰੂਟਸ ਦੀਆਂ ਕੀਮਤਾਂ ‘ਤੇ ਪਿਆ ਹੈ। ਕਾਰੋਬਾਰੀਆਂ ਦਾ ਦਾਅਵਾ ਹੈ ਕਿ ਕਈ ਕਿਸਮਾਂ ਦੇ ਭਾਅ ਪਹਿਲਾਂ ਨਾਲੋਂ ਲਗਭਗ ਦੁੱਗਣੇ ਤੱਕ ਪਹੁੰਚ ਗਏ ਹਨ।

ਤਿਉਹਾਰੀ ਉਤਸਾਹ ‘ਤੇ ਫੇਰਿਆ ਫੇਰਾ

ਦੀਵਾਲੀ ‘ਤੇ ਡ੍ਰਾਈ ਫਰੂਟਸ ਦੀ ਮੰਗ ਸਭ ਤੋਂ ਵੱਧ ਹੁੰਦੀ ਹੈ, ਕਿਉਂਕਿ ਲੋਕ ਘਰਾਂ ਵਿੱਚ ਮਿਠਾਈਆਂ ਬਣਾਉਣ, ਮਹਿਮਾਨਾਂ ਦੀ ਆਓਭਗਤ ਕਰਨ ਅਤੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਦੇਣ ਲਈ ਇਨ੍ਹਾਂ ਦੀ ਵਰਤੋਂ ਕਰਦੇ ਹਨ। ਪਰ ਇਸ ਵਾਰ ਵਧੀਆਂ ਕੀਮਤਾਂ ਨੇ ਖਰੀਦਦਾਰੀ ਦੇ ਉਤਸਾਹ ਨੂੰ ਕੁਝ ਮੱਧਮ ਕਰ ਦਿੱਤਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਅੰਤਰਰਾਸ਼ਟਰੀ ਹਾਲਾਤ ਸੁਧਰਨ ਨਾਲ ਕੀਮਤਾਂ ਵਿੱਚ ਕੁਝ ਰਾਹਤ ਮਿਲਦੀ ਹੈ ਜਾਂ ਨਹੀਂ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਭਾਰਤੀ ਫੌਜ ਵਿੱਚ ਅਗਨੀਵੀਰਾਂ ਲਈ ਵੱਡੀ ਰਾਹਤ: ਸੇਵਾ ਕਾਲ 4 ਤੋਂ ਵਧਾ ਕੇ ਕੀਤਾ ਗਿਆ 6 ਸਾਲ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *