ਭਾਰਤੀ ਫੌਜ ਵਿੱਚ ਅਗਨੀਵੀਰਾਂ ਲਈ ਵੱਡੀ ਰਾਹਤ: ਸੇਵਾ ਕਾਲ 4 ਤੋਂ ਵਧਾ ਕੇ ਕੀਤਾ ਗਿਆ 6 ਸਾਲ

ਚੰਡੀਗੜ੍ਹ :  ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਅਗਨੀਵੀਰ ਵਜੋਂ ਦੇਸ਼ ਦੀ ਸੇਵਾ ਕਰ ਰਹੇ ਨੌਜਵਾਨਾਂ ਲਈ ਇੱਕ ਬੇਹੱਦ ਅਹਿਮ ਅਤੇ ਖੁਸ਼ਖਬਰੀ ਵਾਲਾ ਫੈਸਲਾ ਸਾਹਮਣੇ ਆਇਆ ਹੈ।…

ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਅਗਨੀਵੀਰ ਵਜੋਂ ਦੇਸ਼ ਦੀ ਸੇਵਾ ਕਰ ਰਹੇ ਨੌਜਵਾਨਾਂ ਲਈ ਇੱਕ ਬੇਹੱਦ ਅਹਿਮ ਅਤੇ ਖੁਸ਼ਖਬਰੀ ਵਾਲਾ ਫੈਸਲਾ ਸਾਹਮਣੇ ਆਇਆ ਹੈ।

ਚੰਡੀਗੜ੍ਹ :  ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਅਗਨੀਵੀਰ ਵਜੋਂ ਦੇਸ਼ ਦੀ ਸੇਵਾ ਕਰ ਰਹੇ ਨੌਜਵਾਨਾਂ ਲਈ ਇੱਕ ਬੇਹੱਦ ਅਹਿਮ ਅਤੇ ਖੁਸ਼ਖਬਰੀ ਵਾਲਾ ਫੈਸਲਾ ਸਾਹਮਣੇ ਆਇਆ ਹੈ। ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਚੀਫ਼ ਆਫ਼ ਡਿਫੈਂਸ ਸਟਾਫ਼ (CDS) ਜਨਰਲ ਐੱਨ.ਐੱਸ. ਰਾਜਾ ਸੁਬ੍ਰਮਣੀ ਨੇ ਅਗਨੀਵੀਰਾਂ ਦੇ ਸੇਵਾ ਕਾਲ ਵਿੱਚ ਦੋ ਸਾਲ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਨਵੇਂ ਬਦਲਾਅ ਤਹਿਤ ਹੁਣ ਅਗਨੀਵੀਰਾਂ ਨੂੰ ਤੈਅ ਕੀਤੇ ਗਏ 4 ਸਾਲਾਂ ਦੀ ਬਜਾਏ ਕੁੱਲ 6 ਸਾਲ ਤੱਕ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ।

ਸਕਾਰਾਤਮਕ ਫੀਡਬੈਕ ਅਤੇ ਕੈਬਿਨੇਟ ਦਾ ਵੱਡਾ ਫੈਸਲਾ

ਪ੍ਰੈੱਸ ਕਾਨਫਰੰਸ ਦੌਰਾਨ ਸੀ.ਡੀ.ਐੱਸ. ਐੱਨ.ਐੱਸ. ਰਾਜਾ ਸੁਬ੍ਰਮਣੀ ਨੇ ਦੱਸਿਆ ਕਿ ਇਹ ਯੋਜਨਾ 14 ਜੂਨ 2022 ਨੂੰ ਸ਼ੁਰੂ ਕੀਤੀ ਗਈ ਸੀ। ਜਦੋਂ ਅਗਨੀਵੀਰਾਂ ਦੇ ਪਹਿਲੇ ਬੈਚ ਦੇ ਚਾਰ ਸਾਲ ਪੂਰੇ ਹੋਣ ਵਾਲੇ ਹਨ, ਤਾਂ ਵਿਭਾਗ ਨੂੰ ਇਨ੍ਹਾਂ ਨੌਜਵਾਨਾਂ ਵੱਲੋਂ ਬੇਹੱਦ ਸਕਾਰਾਤਮਕ ਫੀਡਬੈਕ ਮਿਲਿਆ ਹੈ। ਪਿਛਲੇ ਚਾਰ ਸਾਲਾਂ ਦੌਰਾਨ ਅਗਨੀਵੀਰਾਂ ਦੀ ਫਿਜ਼ੀਕਲ ਫਿਟਨੈਸ, ਹੌਸਲਾ ਅਤੇ ਅਨੁਸ਼ਾਸਨ ਉੱਚ ਪੱਧਰ ਦਾ ਰਿਹਾ ਹੈ।

ਇਹ ਫੈਸਲਾ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਸੈਨਾ ਦੇ ਤਿੰਨੋਂ ਅੰਗ ਨਵੰਬਰ 2026 ਦੇ ਮੱਧ ਵਿੱਚ ਅਗਨੀਪਥ ਯੋਜਨਾ ਦੇ ਪਹਿਲੇ ਬੈਚ ਦੇ ਲਗਭਗ 75 ਫੀਸਦੀ ਅਗਨੀਵੀਰਾਂ ਨੂੰ ਸੇਵਾ ਤੋਂ ਮੁਕਤ ਕਰਨ ਦੀ ਤਿਆਰੀ ਕਰ ਰਹੇ ਸਨ। ਪਰ ਹੁਣ ਸਰਕਾਰ ਨੇ ਸਮੀਖਿਆ ਤੋਂ ਬਾਅਦ ਉਨ੍ਹਾਂ ਨੂੰ 2 ਸਾਲ ਦੀ ਵਾਧੂ ਮਿਆਦ ਦੇਣ ਦਾ ਫੈਸਲਾ ਕੀਤਾ ਹੈ।

ਵਧੀ ਹੋਈ ਮਿਆਦ ਦੌਰਾਨ ਮਿਲੇਗੀ ਵੱਧ ਤਨਖਾਹ ਅਤੇ ਲਾਭ

ਸੀ.ਡੀ.ਐੱਸ. ਨੇ ਸਪੱਸ਼ਟ ਕੀਤਾ ਕਿ ਕੈਬਿਨੇਟ ਵੱਲੋਂ ਮਨਜ਼ੂਰ ਕੀਤੀ ਗਈ ਇਸ ਦੋ ਸਾਲ ਦੀ ਵਾਧੂ ਮਿਆਦ ਦੌਰਾਨ ਅਗਨੀਵੀਰਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪਾਰਿਤੋਸ਼ਿਕ (ਪੈਸਾ) ਅਤੇ ਵਧੀ ਹੋਈ ਸੇਵਾ ਨਿਧੀ ਮਿਲੇਗੀ। ਇਸ ਦੇ ਨਾਲ ਹੀ ਸਰਕਾਰ ਨੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਭਰਤੀ ਪ੍ਰਕਿਰਿਆ ਵਿੱਚ ਵੀ ਬਦਲਾਅ ਕੀਤੇ ਹਨ, ਜਿਵੇਂ ਕਿ ਪਹਿਲਾਂ ਲਿਖਤੀ ਪ੍ਰੀਖਿਆ ਅਤੇ ਫਿਰ ਫਿਜ਼ੀਕਲ ਟੈਸਟ ਲਿਆ ਜਾਂਦਾ ਹੈ ਤਾਂ ਜੋ ਹਰ ਜ਼ਿਲ੍ਹੇ ਤੋਂ ਯੋਗ ਨੌਜਵਾਨ ਅੱਗੇ ਆ ਸਕਣ।

ਅੰਕੜਿਆਂ ਮੁਤਾਬਕ, ਦਸੰਬਰ 2026 ਤੱਕ ਪਹਿਲੇ ਬੈਚ ਵਿੱਚ ਭਰਤੀ ਹੋਏ ਕਰੀਬ 18,300 ਅਗਨੀਵੀਰਾਂ ਦਾ ਚਾਰ ਸਾਲ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ, ਜੋ ਕਿ ਕੁੱਲ ਪਹਿਲੇ ਬੈਚ (24,400 ਅਗਨੀਵੀਰਾਂ) ਦਾ 75% ਹੈ। ਇਸ ਤੋਂ ਪਹਿਲਾਂ ਭਾਰਤੀ ਹਵਾਈ ਸੈਨਾ ਨੇ ਵੀ ਆਪਣੇ ਬੈਚ ਵਿੱਚੋਂ ਕੁਝ ਅਗਨੀਵੀਰਾਂ ਨੂੰ ਨਿਯਮਤ ਸੇਵਾ ਵਿੱਚ ਰੱਖਣ ਦਾ ਫੈਸਲਾ ਕੀਤਾ ਸੀ। ਹੁਣ ਇਸ ਨਵੇਂ ਐਲਾਨ ਨਾਲ ਸਾਰੇ ਅਗਨੀਵੀਰਾਂ ਨੂੰ ਫੌਜ ਵਿੱਚ ਪੱਕੇ ਤੌਰ ‘ਤੇ ਸ਼ਾਮਲ ਹੋਣ ਦਾ ਨਵਾਂ ਮੌਕਾ ਮਿਲ ਗਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 IND vs NZ ODI: भारत ने न्यूजीलैंड को 5 विकेट से हराया, सीरीज में 1-0 से आगे, DLS से जीता पहला वनडे

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *