ਪੋਸਟਰ ਲੱਗਣ ਤੋਂ ਬਾਅਦ ਬੋਲੇ ਖਹਿਰਾ, ‘ਗਲਤੀ ਨਾਲ ਵੀ ਹੁਣ ਸਾਹਮਣੇ ਨਾ ਆ ਜਾਈਂ’

ਭੁਲੱਥ (ਬਿਊਰੋ)- ਅੱਜ ਕਲ ਪੰਜਾਬ ਵਿਚ ਪੋਸਟਰ ਲਗਾਉਣ ਦਾ ਤਾਂ ਜਿਵੇਂ ਦੌਰ ਹੀ ਚੱਲ ਪਿਆ ਹੋਵੇ। ਜਦੋਂ ਕੋਈ ਪਾਰਟੀ ਆਗੂ ਜਾਂ ਲੀਡਰ ਹਲਕੇ ਵਿਚ ਨਜ਼ਰ…

ਭੁਲੱਥ (ਬਿਊਰੋ)- ਅੱਜ ਕਲ ਪੰਜਾਬ ਵਿਚ ਪੋਸਟਰ ਲਗਾਉਣ ਦਾ ਤਾਂ ਜਿਵੇਂ ਦੌਰ ਹੀ ਚੱਲ ਪਿਆ ਹੋਵੇ। ਜਦੋਂ ਕੋਈ ਪਾਰਟੀ ਆਗੂ ਜਾਂ ਲੀਡਰ ਹਲਕੇ ਵਿਚ ਨਜ਼ਰ ਆਉਣੋਂ ਬੰਦ ਹੋ ਜਾਂਦਾ ਹੈ ਤਾਂ ਉਸ ਦੇ ਪੋਸਟਰ ਹਲਕੇ ਵਿਚ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਸੇ ਤਰ੍ਹਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਦੇ ਪੋਸਟਰ ਲੱਗਣ ਤੋਂ ਬਾਅਦ ਹੁਣ ਇਕ ਵਾਰ ਫਿਰ ਪੋਸਟਰ ਲੱਗੇ ਹਨ ਪਰ ਇਹ ਪੋਸਟਰ ਕਿਸੇ ਹੋਰ ਦੇ ਨਹੀਂ ਸਗੋਂ ਹੁਣੇ-ਹੁਣੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸੁਖਪਾਲ ਸਿੰਘ ਖਹਿਰਾ ਦੇ ਲੱਗੇ ਹਨ। ਭੁਲੱਥ ਵਿਖੇ ਸੁਖਪਾਲ ਖਹਿਰਾ ਦੇ ਇਸ ਪੋਸਟਰ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਕਿਸਾਤਨੀ ਰਿਪੋਰਟਰ ਦੋਸਤ ਆਰੂਸਾ ਆਲਮ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਕਈ ਗੱਲਾਂ ਲਿਖੀਆਂ ਹਨ। ਇਸ ਪੋਸਟਰ ਵਿਚ ਆਰੂਸਾ ਆਲਮ ਬਾਰੇ ਵੀ ਲਿਖਿਆ ਹੈ। ਇਸ ਵਿਚ ਜੋ ਵੀ ਲਿਖਿਆ ਹੈ ਤੁਸੀਂ ਉਹ ਖੁਦ ਹੀ ਦੇਖ ਲਓ।

Punjab MLA Sukhpal Singh Khaira quits AAP, faces disqualification as MLA |  Latest News India - Hindustan Times

ਇਹ ਵੀ ਪੜ੍ਹੋ- ਮੁੱਖ ਮੰਤਰੀ ਕੇਜਰੀਵਾਲ ਨੇ ਲਾਕਡਾਊਨ ‘ਤੇ ਦਿੱਤੀ ਵੱਡੀ ਰਾਹਤ, ਖੁਲ੍ਹਣਗੇ ਬਾਜ਼ਾਰ
ਤੁਹਾਨੂੰ ਦੱਸ ਦਈੇ ਕਿ ਬੀਤੇ ਦਿਨੀਂ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਦੋ ਹੋਰ ਸਾਥੀ ਆਪ ਵਿਧਾਇਕ ਜਿਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਤਿੰਨਾਂ ਵਿਧਾਇਕਾਂ ਨੇ ਆਪ ਪਾਰਟੀ ਅਤੇ ਸੀਨੀਅਰ ਲੀਡਰਾਂ ‘ਤੇ ਇਲਜ਼ਾਮ ਲਗਾਏ।

 

ਇਹ ਵੀ ਪੜ੍ਹੋ- ਉਪ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ ‘ਤੇ ਹਟਿਆ ਬਲੂ ਟਿਕ, ਬਾਅਦ ਵਿਚ ਕੰਪਨੀ ਨੇ ਕੀਤਾ ਰੀਸਟੋਰ
ਭੁੱਲਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਜਾਣ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਪੰਜਾਬ ’ਚ ਹੀ ਨਹੀਂ ਸਗੋਂ ਹੋਰ ਵੀ ਕਈ ਥਾਵਾਂ ’ਤੇ ਲੋਕਾਂ ਵਲੋਂ ਸਵਾਲ ਕੀਤੇ ਜਾ ਰਹੇ ਹਨ। ਭੁੱਲਥ ਹਲਕੇ ’ਚ ਇਸ ਸਮੇਂ ਭਾਵੇ ਖੁਸ਼ੀ ਮਨਾਈ ਜਾ ਰਹੀ ਹੈ ਪਰ ਲੋਕ ਇਸ ਗੱਲ ਤੋਂ ਖਫ਼ਾ ਹੋ ਰਹੇ ਹਨ, ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਵਿਨ੍ਹਣ ਵਾਲੇ ਸੁਖਪਾਲ ਸਿੰਘ ਖਹਿਰਾ ਅੱਜ ਕੈਪਟਨ ਨੂੰ ਪਸੰਦ ਕਿਵੇਂ ਕਰਨ ਲੱਗ ਪਏ?

ਇਹ ਵੀ ਪੜ੍ਹੋ- ਪੰਚਕੂਲਾ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ
ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਦੇ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦੇ ਹੀ ਕੁਝ ਆਗੂਆਂ ਦਾ ਵੀ ਵਿਰੋਧ ਉਨ੍ਹਾਂ ਨੂੰ ਝੱਲਣਾ ਪੈ ਸਕਦਾ ਹੈ। ਇਸ ਸਬੰਧੀ ਜਦੋਂ ਸੁਖਪਾਲ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਜਿਹੜੇ ਵੀ ਸ਼ਰਾਰਤੀ ਅਨਸਰ ਨੇ ਕੰਮ ਕੀਤਾ ਹੈ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਗਲਤੀ ਨਾਲ ਵੀ ਸਾਹਮਣੇ ਆ ਜਾਵੀਂ, ਨਹੀਂ ਤਾਂ ਤੇਰੀ ਖੈਰ ਨਹੀਂ। ਉਨ੍ਹਾਂ ਕਿਹਾ ਕਿ ਰਾਤ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਏ ਸ਼ਰਾਰਤੀ ਅਨਸਰ ਜਿਨ੍ਹਾਂ ਨੇ ਇਹ ਪੋਸਟਰ ਲਗਵਾਏ ਹਨ। ਇਸ ਵਿਚ ਕੈਪਟਨ ਅਮਰਿੰਦਰ ਸਿੰਘ ਖਿਲਾਫ ਗਲਤ ਲਿਖਿਆ ਹੈ।

Leave a Reply

Your email address will not be published. Required fields are marked *