Toxic: ਫਿਲਮ ‘ਟੌਕਸਿਕ’ ਤੋਂ Tara Sutaria ਦਾ ‘ਬੋਲਡ’ ਲੁੱਕ ਆਇਆ ਸਾਹਮਣੇ, ਹੱਥ ‘ਚ ਬੰਦੂਕ ਫੜੀ ‘ਰੇਬੇਕਾ’ ਦੇ ਕਿਰਦਾਰ ‘ਚ ਦਿਖੀ ਅਭਿਨੇਤਰੀ

ਮੁੰਬਈ : ਸਾਊਥ ਸਿਨੇਮਾ ਦੇ ਦਿੱਗਜ ਅਦਾਕਾਰ ਯਸ਼ (Yash) ਦੀ ਆਉਣ ਵਾਲੀ ਮੋਸਟ ਅਵੇਟਡ ਫਿਲਮ ‘ਟੌਕਸਿਕ’ (Toxic) ਇਨੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ।…

tara sutaria

ਮੁੰਬਈ : ਸਾਊਥ ਸਿਨੇਮਾ ਦੇ ਦਿੱਗਜ ਅਦਾਕਾਰ ਯਸ਼ (Yash) ਦੀ ਆਉਣ ਵਾਲੀ ਮੋਸਟ ਅਵੇਟਡ ਫਿਲਮ ‘ਟੌਕਸਿਕ’ (Toxic) ਇਨੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਫਿਲਮ ਦੇ ਨਿਰਮਾਤਾ ਇੱਕ-ਇੱਕ ਕਰਕੇ ਸਟਾਰ ਕਾਸਟ ਦੇ ਲੁੱਕ ਤੋਂ ਪਰਦਾ ਹਟਾ ਰਹੇ ਹਨ। ਕਿਆਰਾ ਅਡਵਾਨੀ, ਹੁਮਾ ਕੁਰੈਸ਼ੀ ਅਤੇ ਨਯਨਤਾਰਾ ਤੋਂ ਬਾਅਦ ਹੁਣ ਅਦਾਕਾਰਾ ਤਾਰਾ ਸੁਤਾਰੀਆ ਦਾ ਫਰਸਟ ਲੁੱਕ ਵੀ ਸਾਹਮਣੇ ਆ ਗਿਆ ਹੈ, ਜਿਸ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ।

ਰੇਬੇਕਾਦੇ ਦਮਦਾਰ ਕਿਰਦਾਰ ਚ ਨਜ਼ਰ ਆਵੇਗੀ ਤਾਰਾ

ਅਦਾਕਾਰ ਯਸ਼ ਅਤੇ ਫਿਲਮ ਦੇ ਮੇਕਰਸ ਨੇ ਸੋਸ਼ਲ ਮੀਡੀਆ ‘ਤੇ ਤਾਰਾ ਸੁਤਾਰੀਆ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਫਿਲਮ ਵਿੱਚ ਤਾਰਾ ‘ਰੇਬੇਕਾ’ ਨਾਮ ਦੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ। ਸਾਹਮਣੇ ਆਏ ਪੋਸਟਰ ਵਿੱਚ ਤਾਰਾ ਦਾ ਲੁੱਕ ਕਾਫੀ ਬੋਲਡ ਅਤੇ ਖ਼ਤਰਨਾਕ ਨਜ਼ਰ ਆ ਰਿਹਾ ਹੈ। ਉਸ ਨੇ ਹੱਥ ਵਿੱਚ ਬੰਦੂਕ ਫੜੀ ਹੋਈ ਹੈ, ਜੋ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਫਿਲਮ ਵਿੱਚ ਉਸ ਦਾ ਰੋਲ ਕਾਫੀ ਐਕਸ਼ਨ ਭਰਪੂਰ ਅਤੇ ਮਜ਼ਬੂਤ ਹੋਣ ਵਾਲਾ ਹੈ।

 

View this post on Instagram

 

A post shared by Yash (@thenameisyash)

ਮਹਿਲਾ ਕਲਾਕਾਰਾਂ ਦੇ ਲੁੱਕ ਦਾ ਪ੍ਰਭਾਵਸ਼ਾਲੀ

‘ਟੌਕਸਿਕ’ ਦੇ ਮੇਕਰਸ ਨੇ ਇਸ ਤੋਂ ਪਹਿਲਾਂ ਨਯਨਤਾਰਾ, ਹੁਮਾ ਕੁਰੈਸ਼ੀ ਅਤੇ ਕਿਆਰਾ ਅਡਵਾਨੀ ਦੇ ਲੁੱਕ ਵੀ ਜਨਤਕ ਕੀਤੇ ਸਨ। ਹਰ ਇੱਕ ਅਦਾਕਾਰਾ ਦਾ ਅੰਦਾਜ਼ ਇੱਕ-ਦੂਜੇ ਤੋਂ ਬਿਲਕੁਲ ਵੱਖਰਾ ਅਤੇ ਪ੍ਰਭਾਵਸ਼ਾਲੀ ਹੈ। ਫਿਲਮ ਦੀ ਸਟਾਰ ਕਾਸਟ ਨੂੰ ਦੇਖ ਕੇ ਲੱਗਦਾ ਹੈ ਕਿ ਨਿਰਦੇਸ਼ਕ ਗੀਤੂ ਮੋਹਨਦਾਸ ਨੇ ਫਿਲਮ ਵਿੱਚ ਮਹਿਲਾ ਕਿਰਦਾਰਾਂ ਨੂੰ ਬਹੁਤ ਸ਼ਕਤੀਸ਼ਾਲੀ ਦਿਖਾਇਆ ਹੈ।

19 ਮਾਰਚ ਨੂੰ ਹੋਵੇਗਾ ਵੱਡਾ ਧਮਾਕਾ

ਗੀਤੂ ਮੋਹਨਦਾਸ ਦੇ ਨਿਰਦੇਸ਼ਨ ਹੇਠ ਬਣੀ ਇਹ ਮੈਗਾ ਬਜਟ ਫਿਲਮ 19 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਯਸ਼ ਦੇ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ‘KGF’ ਤੋਂ ਬਾਅਦ ਯਸ਼ ਦੀ ਇਹ ਅਗਲੀ ਵੱਡੀ ਫਿਲਮ ਹੈ। ਦਿਲਚਸਪ ਗੱਲ ਇਹ ਹੈ ਕਿ ਬਾਕਸ ਆਫਿਸ ‘ਤੇ ‘ਟੌਕਸਿਕ’ ਦਾ ਮੁਕਾਬਲਾ ਫਿਲਮ ‘ਧੁਰੰਧਰ 2’ ਨਾਲ ਹੋਣ ਜਾ ਰਿਹਾ ਹੈ, ਜਿਸ ਕਾਰਨ ਸਿਨੇਮਾਘਰਾਂ ਵਿੱਚ ਵੱਡੀ ਟੱਕਰ ਦੇਖਣ ਨੂੰ ਮਿਲੇਗੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/kriti-sanons-sister-nupur-sanon-got-engaged-to-singer-stebin-ben-expressed-her-love-in-a-romantic-way-on-the-beach/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *