ਨਵੀਂ ਦਿੱਲੀ (ਇੰਟ.)- 5G ਤਕਨੀਕ ਦੇ ਖਿਲਾਫ ਅਭਿਨੇਤਰੀ ਜੂਹੀ ਚਾਵਲਾ (Juhi chawla)ਵਲੋਂ ਦਾਇਰ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ (High court)ਨੇ ਰੱਦ ਕਰ ਦਿੱਤਾ ਅਤੇ ਨਾਲ ਹੀ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਕੋਰਟ ਨੇ ਕਿਹਾ ਕਿ ਇੰਝ ਜਾਪਦੈ ਹੈ ਕਿ ਜਿਵੇਂ ਪਟੀਸ਼ਨ ਪਬਲੀਸਿਟੀ ਲਈ ਦਾਇਰ ਕੀਤੀ ਗਈ ਸੀ ਅਤੇ ਇਸੇ ਵਜ੍ਹਾ ਨਾਲ ਜੂਹੀ ਚਾਵਲਾ ਨੇ ਸੁਣਵਾਈ ਦਾ ਲਿੰਕ ਵੀ ਸੋਸ਼ਲ ਮੀਡੀਆ (Social Media)’ਤੇ ਸ਼ੇਅਰ ਕੀਤਾ ਸੀ।
ਇਹ ਵੀ ਪੜ੍ਹੋ- ਕੇਂਦਰ ਮੁਤਾਬਕ ਵਿਕਾਸ ਵਿਚ ਨੰਬਰ 1 ਕੇਰਲ, ਬਿਹਾਰ-ਝਾਰਖੰਡ ਸਭ ਤੋਂ ਹੇਠਾਂ
ਕੋਰਟ ਨੇ ਦਿੱਲੀ ਪੁਲਸ ਨੂੰ ਵੀ ਨਿਰਦੇਸ਼ ਦਿੱਤਾ ਹੈ ਕਿ ਕੋਰਟ ਦੀ ਪਿਛਲੀ ਸੁਣਵਾਈ ਦੌਰਾਨ ਤੇਜ਼-ਤੇਜ਼ ਆਵਾਜ਼ ਵਿਚ ਗਾਣਾ ਗਾਉਣ ਵਾਲੇ ਵਿਅਕਤੀ ਦੇ ਖਿਲਾਫ ਵੀ ਕਾਨੂੰਨ ਦੇ ਹਿਸਾਬ ਨਾਲ ਸਖ਼ਤ ਕਾਰਵਾਈ ਕੀਤੀ ਜਾਵੇ। ਦਿੱਲੀ ਹਾਈ ਕੋਰਟ ਨੇ ਜੂਹੀ ਚਾਵਲਾ ਦੀ ਪਟੀਸ਼ਨ ਨੂੰ ਖਾਰਜ ਕਰਦੇ ਹਓਏ ਕਿਹਾ ਕਿ ਪਟੀਸ਼ਨਕਰਤਾ ਨੇ ਕਾਨੂੰਨੀ ਕਾਰਵਾਈ ਦੀ ਗਲਤ ਵਰਤੋਂ ਕੀਤੀ ਅਤੇ ਇਸ ਕਾਰਣ ਉਨ੍ਹਾਂ ‘ਤੇ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਕੋਰਟ ਨੇ ਆਪਣੇ ਹੁਕਮ ਵਿਚ ਦਿੱਲੀ ਪੁਲਸ ਨੂੰ ਵੀ ਕਿਹਾ ਕਿ ਉਹ ਸੁਣਵਾਈ ਦੌਰਾਨ ਅੜਿੱਕਾ ਪਾਉਣ ਵਾਲੇ ਵਿਰੁੱਧ ਵੀ ਸਖਤ ਤੋਂ ਸਖਤ ਕਾਰਵਾਈ ਕਰਨਗੇ। ਜੂਹੀ ਚਾਵਲਾ ਦੀ ਮੰਗ ਉੱਤੇ ਫੈਸਲਾ ਸੁਣਾਉਂਦੇ ਹੋਏ ਦਿੱਲੀ ਹਾਈਕੋਰਟ ਨੇ ਕਿਹਾ ਕਿ ਇਨ੍ਹਾਂ ਦੀ ਮੰਗ ਵਿੱਚ ਸਿਰਫ ਕੁੱਝ ਹੀ ਅਜਿਹੀ ਜਾਣਕਾਰੀ ਹੈ ਜੋ ਠੀਕ ਹੈ ਬਾਕੀ ਸਿਰਫ ਕਿਆਸ ਹੀ ਲਗਾਏ ਗਏ ਹਨ।
ਇਹ ਵੀ ਪੜ੍ਹੋ- ਅਭਿਨੇਤਾ ਕਾਰਤਿਕ ਆਰਿਅਨ ਨੂੰ ਇਨ੍ਹਾਂ ਵੱਡੇ ਪ੍ਰਾਜੈਕਟਾਂ ਤੋਂ ਕਿਉਂ ਧੋਣਾ ਪੈ ਰਿਹੈ ਹੱਥ ? ਜਾਣੋ ਵਜ੍ਹਾ
ਕੋਰਟ ਨੇ ਇਸਦੇ ਨਾਲ ਹੀ ਜੂਹੀ ਚਾਵਲਾ ਦੇ ਵਕੀਲ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਉਹ ਇਸ ਮਾਮਲੇ ਵਿੱਚ ਨਿਯਮਾਂ ਦੇ ਨਾਲ-ਨਾਲ ਜੋ ਕੋਰਟ ਫੀਸ ਬਣਦੀ ਹੈ ਉਹ ਵੀ ਕੋਰਟ ਵਿੱਚ ਜਮਾਂ ਕਰਵਾਉਣ ਕਿਉਂਕਿ ਮੁਕੱਦਮਾ ਦਰਜ ਕਰਦੇ ਹੋਏ ਜੋ ਕੋਰਟ ਫੀਸ ਜਮਾਂ ਕੀਤੀ ਗਈ ਸੀ। ਉਹ ਨਿਯਮਾਂ ਦੇ ਹਿਸਾਬ ਨਾਲ ਕਾਫ਼ੀ ਘੱਟ ਸੀ। ਜ਼ਿਕਰਯੋਗ ਹੈ ਕਿ ਫਿਲਮ ਅਭਿਨੇਤਰੀ ਜੂਹੀ ਚਾਵਲਾ ਨੇ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਰਜ ਕਰ ਕੇ 5G ਤਕਨੀਕ ਦੀ ਟੈਸਟਿੰਗ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਸਨ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਇਸ ਮਾਮਲੇ ‘ਤੇ ਸਟਡੀ ਕੀਤੀ ਜਾਣੀ ਚਾਹੀਦੀ ਹੈ ਕਿ ਕਿਤੇ ਇਸ ਤਕਨੀਕ ਦੇ ਚਲਦੇ ਹਨ ਇੰਸਾਨ,ਜਾਨਵਰ ਅਤੇ ਕੁਦਰਤ ਨੂੰ ਨੁਕਸਾਨ ਤਾਂ ਨਹੀਂ ਪੁੱਜ ਰਿਹਾ। ਸੁਣਵਾਈ ਦੌਰਾਨ ਜਦੋਂ ਕੋਰਟ ਨੇ ਜਵਾਬ ਮੰਗਿਆ ਕਿ ਉਨ੍ਹਾਂ ਨੇ ਇਹ ਇਲਜ਼ਾਮ ਕਿਸ ਆਧਾਰ ‘ਤੇ ਲਗਾਏ ਹਨ।





