ਨਵੀਂ ਦਿੱਲੀ (ਇੰਟ.)-ਪੰਜਾਬ ਕਾਂਗਰਸ ਪਾਰਟੀ (Punjab Congress Party)ਵਿਚ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਲਈ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਅੱਗੇ ਸੰਸਦ ਮੈਂਬਰਾਂ ਅਤੇ ਬਾਗੀ ਹੋਏ ਵਿਧਾਇਕਾਂ ਦਾ ਪੱਖ ਜਾਨਣ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਮੇਟੀ ਅੱਗੇ ਪੇਸ਼ ਹੋਏ। ਇਸ ਦੌਰਾਨ ਉਹ ਜਦੋਂ ਬਾਹਰ ਆਏ ਤਾਂ ਉਨ੍ਹਾਂ ਨੇ ਕਮੇਟੀ ਨਾਲ ਹੋਈ ਗੱਲਬਾਤ ਮੀਡੀਆ ਨਾਲ ਜਨਤਕ ਕਰਨ ਤੋਂ ਮਨਾਂ ਕਰ ਦਿੱਤਾ। ਪਰ ਉਨ੍ਹਾਂ ਨੇ ਕਿਹਾ ਕਿ ਉਹ ਆਪਣਾ ਪੱਖ ਕਮੇਟੀ ਅੱਗੇ ਰੱਖ ਕੇ ਆਏ ਹਨ।
ਇਹ ਵੀ ਪੜ੍ਹੋ- ਗੂਗਲ ਨੇ ਭਾਰਤ ਦੀ ਇਸ ਭਾਸ਼ਾ ਨੂੰ ਦੱਸਿਆ ਭੱਦੀ, ਮੰਗੀ ਮੁਆਫੀ
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ (Captain Amrinder Singh)ਆਪਣੇ ਪਾਰਟੀ ‘ਚ ਚੱਲ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਲਈ ਦਿੱਲੀ ਗਏ, ਜਿੱਥੇ ਉਨ੍ਹਾਂ ਵਾਰ ਰੂਮ ਕਮੇਟੀ ਅੱਗੇ ਆਪਣਾ ਪੱਖ ਰੱਖਦੇ ਹੋਏ ਕਈ ਅਹਿਮ ਮੰਥਨ ਸਾਹਮਣੇ ਆਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਦਿੱਲੀ ਵਿੱਚ ਤਿੰਨ ਮੈਂਬਰੀ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਪੈਨਲ ਨਾਲ ਗੱਲਬਾਤ ਕਰਨ ਲਈ ਪਹੁੰਚੇ, ਸੂਬਾ ਪਾਰਟੀ ਦੇ ਕਈ ਵਿਧਾਇਕਾਂ – ਜਿਨ੍ਹਾਂ ਵਿੱਚ ਉਨ੍ਹਾਂ ਦਾ ਪੱਖ ਪੂਰਿਆ ਗਿਆ ਸੀ, ਉਨ੍ਹਾਂ ਨੇ ਪੈਨਲ ਦੇ ਮੈਂਬਰਾਂ ਨੂੰ ਦੱਸਿਆ ਹੈ ਕਿ ਮੁੱਖ ਮੰਤਰੀ ਨੂੰ ਇੱਕ “ਕੋਰਸ ਕਰੈਕਸ਼ਨ” ਕਰਨਾ ਚਾਹੀਦਾ ਹੈ।
ਤੁਹਾਨੂੰ ਦੱਸ ਦਈਏ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Vidhan Sabha Election)ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਬਗਾਵਤੀ ਸੁਰ ਉਠ ਰਹੇ ਹਨ। ਤਕਰੀਬਨ ਦੋ ਦਰਜਨ ਵਿਧਾਇਕਾਂ ਨੇ ਕੈਪਟਨ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਕੇਂਦਰੀ ਹਾਈ ਕਮਾਂਡ ਨੂੰ ਹਰਕਤ ਵਿਚ ਆਉਣਾ ਪਿਆ।
ਇਹ ਵੀ ਪੜ੍ਹੋ- ‘ਟੋਕੀਓ ਓਲੰਪਿਕ ‘ਚ ਮਾਰਿਨ ਨਹੀਂ ਹੋਵੇਗੀ, ਫਿਰ ਵੀ ਮੁਕਾਬਲਾ ਹੋਵੇਗਾ ਤਗੜਾ’
ਕੇਂਦਰੀ ਹਾਈ ਕਮਾਂਡ ਨੇ ਇਕ ਪੈਨਲ ਦਾ ਗਠਨ ਕੀਤਾ ਅਤੇ ਸਾਰੇ ਵਿਧਿਆਕਾਂ, ਮੰਤਰੀਆਂ, ਸੰਸਦ ਮੈਂਬਰਾਂ ਨੂੰ ਦਿੱਲੀ ਤਲਬ ਕੀਤਾ। ਇਸੇ ਹਫਤੇ ਵੱਖ-ਵੱਖ ਨੇਤਾਵਾਂ ਨੇ ਪੈਨਲ ਦੇ ਸਾਹਮਣੇ ਆਪਣੀ ਗੱਲ ਰੱਖੀ। ਇਨ੍ਹਾਂ ਵਿਚ ਸਿੱਧੇ ਕੈਪਟਨ ਨੂੰ ਚੁਣੌਤੀ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹਨ। ਸਿੱਧੂ ਨੇ ਪੈਨਲ ਦੇ ਸਾਹਮਣੇ ਆਪਣੀ ਗੱਲ ਕਹਿਣ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਉਹ ਆਪਣੇ ਸਟੈਂਡ ‘ਤੇ ਕਾਇਮ ਹਨ ਅਤੇ ਪੰਜਾਬ ਦੀ ਜਨਤਾ ਦੇ ਹੱਥ ਵਿਚ ਤਾਕਤ ਹੋਣੀ ਚਾਹੀਦੀ ਹੈ।
ਹੁਣ ਜਦੋਂ ਸਾਰਿਆਂ ਨੇ ਆਪਣੀ ਗੱਲ ਰੱਖ ਦਿੱਤੀ ਹੈ ਤਾਂ ਅਖੀਰ ਵਿਚ ਕੈਪਟਨ ਅਮਰਿੰਦਰ ਸਿੰਘ ਪੈਨਲ ਨਾਲ ਮੁਲਾਕਾਤ ਕਰਨਗੇ ਅਤੇ ਸਾਰੇ ਵਿਵਾਦਾਂ ਨੂੰ ਦੂਰ ਕਰਣਗੇ। ਕਾਂਗਰਸ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ। ਪਰ ਹੁਣ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਖੜ੍ਹੀ ਹੋਈ ਇਸ ਪ੍ਰੇਸ਼ਾਨੀ ਨੇ ਚਿੰਤਾ ਨੂੰ ਵਧਾ ਦਿੱਤਾ ਹੈ।





