ਲੁਧਿਆਨਾ (ਇੰਟ.)-ਇੱਕ ਔਰਤ ਨੇ ਲੁਧਿਆਨਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ‘ਤੇ ਹੀ ਬੱਚੀ ਨੂੰ ਜਨਮ ਦਿੱਤਾ। ਜਣੇਪੇ ਦੀ ਦਰਦ ਨਾਲ ਤੜਫ਼ ਰਹੀ ਇਕ ਔਰਤ ਦੀ ਡਿਲੀਵਰੀ ਰੇਲਵੇ ਸੁਰੱਖਿਆ ਫੋਰਸ ਦੀਆਂ ਮਹਿਲਾ ਮੁਲਾਜ਼ਮਾਂ ਨੇ ਕਰਵਾਈ। ਦਰਅਸਲ ਮਹਿਲਾ ਨੂੰ ਟ੍ਰੇਨ ਵਿੱਚ ਹੀ ਜਣੇਪੇ ਦਾ ਦਰਦ ਸ਼ੁਰੂ ਹੋਇਆ। ਇਸ ਤੋਂ ਬਾਅਦ ਉਸ ਨੂੰ ਲੁਧਿਆਨਾ ਰੇਲਵੇ ਸਟੇਸ਼ਨ ‘ਤੇ ਉਤਾਰਿਆ ਗਿਆ ਅਤੇ ਇਸ ਤੋਂ ਬਾਅਦ ਉਸ ਨੇ ਪਲੇਟਫਾਰਮ ‘ਤੇ ਹੀ ਇੱਕ ਬੱਚੀ ਨੂੰ ਜਨਮ ਦਿੱਤਾ।
ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਲਾਈਵ ਹੋਏ ਸੁਖਪਾਲ ਖਹਿਰਾ
ਗਰਭਵਤੀ ਮਹਿਲਾ ਯਾਤਰੀ ਜੰਮੂਤਵੀ-ਭਾਗਲਪੁਰ ਅਮਰਨਾਥ ਐਕਸਪ੍ਰੈਸ ਸਪੈਸ਼ਲ ਟ੍ਰੇਨ ਰਾਹੀਂ ਕਠੂਆ ਤੋਂ ਛਪਰਾ ਜਾ ਰਹੀ ਸੀ। ਸਫਰ ਦੌਰਾਨ ਹੀ ਉਸ ਨੂੰ ਜਣੇਪੇ ਦੀ ਦਰਦ ਸ਼ੁਰੂ ਹੋ ਗਈ। ਇਸ ‘ਤੇ ਟ੍ਰੇਨ ਨੂੰ ਲੁਧਿਆਨਾ ਰੇਲਵੇ ਸਟੇਸ਼ਨ ‘ਤੇ ਰੋਕਿਆ ਗਿਆ। ਸਮੇਂ ‘ਤੇ ਐਂਬੂਲੈਂਸ ਨਹੀਂ ਆਈ ਤਾਂ ਰੇਲਵੇ ਸੁਰੱਖਿਆ ਫੋਰਸ ਦੀਆਂ ਮਹਿਲਾ ਮੁਲਾਜ਼ਮਾਂ ਨੇ ਪਲੇਟਫਾਰਮ ‘ਤੇ ਹੀ ਸਫਲਤਾਪੂਰਵਕ ਡਿਲੀਵਰੀ ਕਰਵਾਈ। ਮਹਿਲਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ।
ਇਹ ਵੀ ਪੜ੍ਹੋ : ਰਾਮ ਰਹੀਮ ਦੀ ਵਿਗੜੀ ਸਿਹਤ, PGI ‘ਚ ਦਾਖ਼ਲ
ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਬੁੱਧਵਾਰ ਨੂੰ ਗੱਡੀ ਨੰਬਰ 05098 ਜੰਮੂਤਵੀ ਤੋਂ ਲੁਧਿਆਨਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ਉੱਤੇ ਪਹੁੰਚੀ। ਸਟੇਸ਼ਨ ‘ਤੇ ਰੇਲਵੇ ਦੀ ਵਿਸ਼ੇਸ਼ ਟੀਮ ਸਹੇਲੀ ਦੀ ਮੈਂਬਰ ਗੱਡੀ ਦੀ ਜਾਂਚ ਕਰਣ ਪਹੁੰਚੀਆਂ। ਸੁਰੱਖਿਆ ਕਵਚ ਅਭਿਆਨ ਦੇ ਤਹਿਤ ਵਿਸ਼ੇਸ਼ ਟੀਮ ਸਹੇਲੀ ਵਿੱਚ ਤੈਨਾਤ ਸਬ ਇੰਸਪੇਕਟਰ ਰੀਤਾ ਦੇਵੀ, ਕਾਂਸਟੇਬਲ ਡੋਲੀ ਯਾਦਵ ਅਤੇ ਕਾਂਸਟੇਬਲ ਪ੍ਰਿਆ ਨੇ ਦੱਸਿਆ ਕਿ ਕੋਚ ਐੱਸ-2 ਵਿੱਚ ਮਹਿਲਾ ਯਾਤਰੀ ਜਣੇਪੇ ਦੀ ਦਰਦ ਨਾਲ ਤੜਫ ਰਹੀ ਸੀ।
ਇਹ ਵੀ ਪੜ੍ਹੋ : ਉੱਤਰਾਖੰਡ ਵਿਚ ਵੀ 12ਵੀਂ ਦੀਆਂ ਪ੍ਰੀਖਿਆਵਾਂ ਹੋਈਆਂ ਰੱਦ, ਸਾਰੇ ਵਿਦਿਆਰਥੀ ਹੋਣਗੇ ਪ੍ਰਮੋਟ
ਉਨ੍ਹਾਂ ਨੇ ਕੋਚ ਦੇ ਅੰਦਰ ਜਾਕੇ ਵੇਖਿਆ ਕਿ ਮਹਿਲਾ ਯਾਤਰੀ ਦੀ ਹਾਲਤ ਬਹੁਤ ਖ਼ਰਾਬ ਸੀ। ਜਦੋਂ ਗੱਡੀ ਚੱਲ ਰਹੀ ਸੀ ਤਾਂ ਇੱਕ ਹੋਰ ਯਾਤਰੀ ਨੇ ਚੇਨ ਵੀ ਖਿੱਚੀ ਸੀ। ਮਹਿਲਾ ਦੀ ਹਾਲਤ ਲਗਾਤਾਰ ਗੰਭੀਰ ਹੋਣ ਕਾਰਨ ਉਸ ਨੂੰ ਗੱਡੀ ਵਿਚੋਂ ਉਤਾਰਿਆ ਗਿਆ ਅਤੇ ਐਂਬੂਲੈਂਸ ਨੂੰ ਬੁਲਾਉਣ ਲਈ ਫੋਨ ਕੀਤਾ। ਐਂਬੂਲੈਂਸ ਸਮੇਂ ‘ਤੇ ਨਹੀਂ ਪਹੁੰਚੀ।
ਜ਼ਿਆਦਾ ਦਰਦ ਹੋਣ ‘ਤੇ ਮਹਿਲਾ ਫੋਰਸ ਨੇ ਚਾਦਰ ਦਾ ਇੱਕ ਘੇਰਾ ਬਣਾਕੇ ਪਲੇਟਫਾਰਮ ਉੱਤੇ ਹੀ ਡਿਲੀਵਰੀ ਕਰਵਾਈ। ਇਸ ਤੋਂ ਬਾਅਦ ਕਾਂਸਟੇਬਲ ਡੋਲੀ ਯਾਦਵ ਅਤੇ ਪ੍ਰਿਆ ਜੱਚਾ-ਬੱਚਾ ਨੂੰ ਆਟੋ ਰਾਹੀਂ ਸਿਵਲ ਹਸਪਤਾਲ ਲੁਧਿਆਣਾ ਲੈ ਗਈ। ਦੋਵੇਂ ਹਸਪਤਾਲ ਵਿੱਚ ਸੁਰੱਖਿਅਤ ਹਨ। ਮਹਿਲਾ ਦੇ ਪਤੀ ਨੂੰ ਬੱਚੀ ਦੇ ਜਨਮ ਦੀ ਸੂਚਨਾ ਫੋਨ ਉੱਤੇ ਦਿੱਤੀ ਗਈ ਹੈ।






