ਕੋਰੋਨਾ ਦੇ ਝੰਬੇ ਲੋਕਾਂ ‘ਤੇ ਪੈ ਰਹੀ ਦੋਹਰੀ ਮਾਰ, ਨੌਕਰੀ ਵੀ ਨਹੀਂ ਤੇ ਰੋਟੀ ਤੋਂ ਵੀ ਹੋਏ ਆਵਾਜਾਰ 

ਨਵੀਂ ਦਿੱਲੀ (ਇੰਟ.)- ਦਿੱਲੀ ਦੇ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਘੱਟ ਗਈ ਹੈ। ਹਸਪਤਾਲਾਂ ਦੀ ਸਥਿਤੀ ਜਿਵੇਂ-ਜਿਵੇਂ ਸੁਧਰਦੀ ਜਾ ਰਹੀ ਹੈ,…

ਨਵੀਂ ਦਿੱਲੀ (ਇੰਟ.)- ਦਿੱਲੀ ਦੇ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਘੱਟ ਗਈ ਹੈ। ਹਸਪਤਾਲਾਂ ਦੀ ਸਥਿਤੀ ਜਿਵੇਂ-ਜਿਵੇਂ ਸੁਧਰਦੀ ਜਾ ਰਹੀ ਹੈ, ਗਰੀਬ ਲੋਕਾਂ ਦੇ ਮਾੜੇ ਦਿਨ ਸ਼ੁਰੂ ਹੋ ਰਹੇ ਹਨ। ਲਾਕਡਾਊਨ ਨੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ। ਰੁਜ਼ਗਾਰ, ਪੈਸੇ ਅਤੇ ਭੋਜਨ ਦੀ ਘਾਟ ਕਾਰਨ ਪ੍ਰਵਾਸੀ ਸਭ ਤੋਂ ਜ਼ਿਆਦਾ ਇਸ ਦੀ ਮਾਰ ਹੇਠ ਆ ਰਹੇ ਹਨ।

Chandigarh announces Corona curfew amid Covid surge. Details here

ਇਹ ਵੀ ਪੜ੍ਹੋ : ਪੁੱਤਰ ਦੀ ਜਾਨ ਬਚਾਉਣ ਲਈ ਪਿਓ ਨੇ ਕੀਤਾ ਅਜਿਹਾ ਕੰਮ, ਜਾਣ ਕੇ ਹੋਵੋਗੇ ਹੈਰਾਨ
ਦਿੱਲੀ ਦੇ ਸਰਾਏ ਕਾਲੇ ਖਾਨ ਵਿਚ ਮੁਹੰਮਦ ਨੌਸ਼ਾਦ (55 ਸਾਲ) ਅਤੇ ਫਾਤਿਮਾ ਖਾਤੂਨ 5 ਬੱਚਿਆਂ ਨਾਲ ਇੱਕ ਕਮਰੇ ਵਿੱਚ ਰਹਿੰਦੇ ਹਨ। ਨੌਸ਼ਾਦ ਨੇ ਦੱਸਿਆ ਕਿ ਉਹ ਇੱਕ ਹੋਟਲ ਵਿੱਚ ਰੋਟੀ ਬਣਾਉਂਦਾ ਸੀ। ਮਹਾਂਮਾਰੀ ਕਾਰਨ ਉਸ ਦੀ ਪਿਛਲੇ ਸਾਲ ਨੌਕਰੀ ਜਾਂਦੀ ਰਹੀ ਫਿਰ ਮੈਂ ਇੱਕ ਰਿਕਸ਼ਾ ਕਿਰਾਏ ’ਤੇ ਲੈ ਲਿਆ ਪਰ ਦੂਸਰੀ ਲਹਿਰ ਕਾਰਨ ਮੈਂ ਉਹ ਆਮਦਨੀ ਦਾ ਸਾਧਨ ਵੀ ਗੁਆ ਦਿੱਤਾ। ਹੁਣ ਮੇਰੇ ਕੋਲ ਬੱਚਿਆਂ ਨੂੰ ਖਾਣਾ ਖਵਾਉਣ ਲਈ ਪੈਸੇ ਵੀ ਨਹੀਂ ਹਨ।

Punjab: The case of the falling COVID numbers in Chandigarh | Cities  News,The Indian Express
ਨੌਸ਼ਾਦ ਨੇ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਹਨ। ਹਰ ਰੋਜ਼ ਮਕਾਨ-ਮਾਲਕ ਆ ਕੇ ਸਾਨੂੰ ਧਮਕੀ ਦਿੰਦਾ ਹੈ ਕਿ ਜੇ ਅਸੀਂ ਕਿਰਾਇਆ ਨਾ ਦਿੱਤਾ ਤਾਂ ਕਮਰਾ ਖਾਲੀ ਕਰਨਾ ਪਵੇਗਾ। ਅਸੀਂ ਅਜਿਹੀ ਸਥਿਤੀ ਵਿਚ ਹਾਂ ਕਿ ਅਸੀਂ ਆਪਣੀ ਕਿਡਨੀ ਵੇਚਣ ਲਈ ਤਿਆਰ ਹਾਂ। ਜੇ ਸਾਡੇ ਬੱਚਿਆਂ ਲਈ ਖਾਣਾ ਮਿਲ ਸਕਦਾ ਹੈ , ਤਾਂ ਅਸੀਂ ਕਿਰਾਏ ਦਾ ਭੁਗਤਾਨ ਕਿਵੇਂ ਕਰ ਸਕਦੇ ਹਾਂ। ਮੇਰੇ 5 ਬੱਚੇ ਹਨ ਅਤੇ ਕਿਸੇ ਦੀ ਵੀ ਕਮਾਉਣ ਦੀ ਉਮਰ ਨਹੀਂ ਹੈ।

Corona in India: 24 घंटे में कोरोना के 2.11 लाख मामले, मौत के आंकड़े में आई  गिरावट - Coronavirus in india latest updates today 27 may 2021 covid death  toll new corona

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਨੇ ਦਿੱਤੀ ਮਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਉਣ ਦੀ ਰਸਮੀ ਪ੍ਰਵਾਨਗੀ

67 ਸਾਲਾ ਸੁਨੀਤਾ ਕੁਮਾਰੀ ਦੱਖਣੀ ਦਿੱਲੀ ਦੇ ਘਰਾਂ ਵਿਚ ਨੌਕਰਾਨੀ ਦਾ ਕੰਮ ਕਰਦੀ ਸੀ ਅਤੇ ਉਨ੍ਹਾਂ ਦਾ ਬੇਟਾ ਦਿੱਲੀ ਵਿਚ ਮਜ਼ਦੂਰੀ ਦਾ ਕੰਮ ਕਰਦਾ ਸੀ ਪਰ ਦੋਹਾਂ ਨੂੰ ਨੌਕਰੀ ਨਹੀਂ ਮਿਲ ਰਹੀ ਹੈ। 25 ਸਾਲ ਦੇ ਚੰਦਨ ਆਪਣੇ ਪਰਿਵਾਰ ਵਿਚ ਇਕਲੌਤੇ ਸ਼ਖਸ ਹਨ ਜਿਨ੍ਹਾਂ ਨੇ ਗ੍ਰੈਜੂਏਸ਼ਨ ਤੱਕ ਪੜ੍ਹਾਈ ਕੀਤੀ ਹੈ। ਉਹ ਦਿੱਲੀ ਵਿਚ ਇਕ ਆਫਿਸ ਬੁਆਏ ਵਜੋਂ ਕੰਮ ਕਰ ਰਿਹਾ ਸੀ। ਹੁਣ ਉਹ ਆਟੋ ਚਲਾ ਰਿਹਾ ਹੈ ਤਾਂ ਜੋ ਉਹ ਆਪਣਾ ਪੇਟ ਭਰ ਸਕੇ ਕਿਉਂਕਿ ਕੋਈ ਨੌਕਰੀ ਨਹੀਂ ਹੈ।

Leave a Reply

Your email address will not be published. Required fields are marked *