ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 2.20 ਕਰੋੜ ਤੋਂ ਪਾਰ, ਜਾਣੋ ਵਿਸ਼ਵ ਭਰ ਦੇ ਦੇਸ਼ਾਂ ਦਾ ਕੀ ਹੈ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਲਈ ਸਿਰਦਰਦੀ ਬਣੀ ਹੋਈ  ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਲਈ ਸਿਰਦਰਦੀ ਬਣੀ ਹੋਈ  ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.20 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.77 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.47 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 22,049,426 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 777,439 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 14,791,859 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,480,128  ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,612,027 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 173,716 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,973,587 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 3,363,235, ਮੌਤਾਂ-108,654

ਭਾਰਤ- ਕੁੱਲ ਕੇਸ –2,701,604, ਮੌਤਾਂ-51,925

ਰੂਸ – ਕੁੱਲ ਕੇਸ- 927,745, ਮੌਤਾਂ-15,740

ਸਾਊਥ ਅਫਰੀਕਾ-ਕੁੱਲ ਕੇਸ-589,886, ਮੌਤਾਂ-11,982

ਪੇਰੂ–ਕੁੱਲ ਕੇਸ- 541,493, ਮੌਤਾਂ-26,481

ਮੈਕਸੀਕੋ-ਕੁੱਲ ਕੇਸ- 525,733, ਮੌਤਾਂ-57,023

ਕੋਲੰਬੀਆ-ਕੁੱਲ ਕੇਸ-476,660, ਮੌਤਾਂ-15,372

ਚਿਲੀ-ਕੁੱਲ ਕੇਸ-387,502, ਮੌਤਾਂ-10,513

ਸਪੇਨ- ਕੁੱਲ ਕੇਸ – 382,142, ਮੌਤਾਂ- 28,646

ਈਰਾਨ – ਕੁੱਲ ਕੇਸ -345,450, ਮੌਤਾਂ-19,804

ਯੂਕੇ- ਕੁੱਲ ਕੇਸ -319,197, ਮੌਤਾਂ-41,369

ਸਾਊਦੀ ਅਰਬ- ਕੁੱਲ ਕੇਸ- 299,914,  ਮੌਤਾਂ-3,436

ਅਰਜਨਟੀਨਾ-ਕੁੱਲ ਕੇਸ-299,126, ਮੌਤਾਂ-5,814

ਪਾਕਿਸਤਾਨ-ਕੁੱਲ ਕੇਸ-289,215, ਮੌਤਾਂ-6,175

ਬੰਗਲਾਦੇਸ਼-ਕੁੱਲ ਕੇਸ-279,144, ਮੌਤਾਂ-3,694

ਇਟਲੀ– ਕੁੱਲ ਕੇਸ – 254,235, ਮੌਤਾਂ- 35,400

ਤੁਰਕੀ- ਕੁੱਲ ਕੇਸ- 250,542, ਮੌਤਾਂ-5,996

ਜਰਮਨੀ- ਕੁੱਲ ਕੇਸ -226,686, ਮੌਤਾਂ-9,296

ਫਰਾਂਸ- ਕੁੱਲ ਕੇਸ- 219,029, ਮੌਤਾਂ-30,429

ਇਰਾਕ-ਕੁੱਲ ਕੇਸ-180,133, ਮੌਤਾਂ-5,954

ਫਿਲੀਪੀਨਜ਼- ਕੁੱਲ ਕੇਸ – 164,474, ਮੌਤਾਂ-2,681

ਇੰਡੋਨੇਸ਼ੀਆ-ਕੁੱਲ ਕੇਸ-141,370, ਮੌਤਾਂ-6,207

ਕਨੇਡਾ-  ਕੁੱਲ ਕੇਸ- 122,872, ਮੌਤਾਂ-9,032

ਕਤਰ-ਕੁੱਲ ਕੇਸ-115,368, ਮੌਤਾਂ-193

Leave a Reply

Your email address will not be published. Required fields are marked *