ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਮਨੀਪੁਰ ਵਿਚ 4 ਅਸਮ ਰਾਇਫਲਜ਼ ਯੂਨਿਟ ਦੀ ਇਕ ਟੀਮ ਉੱਤੇ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ ਵਿਚ ਸੈਨਾ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ, ਜਦਕਿ ਚਾਰ ਜਵਾਨ ਬੁਰੀ ਤਰ੍ਹਾ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਘਟਨਾ ਬੁੱਧਵਾਰ ਦੇਰ ਰਾਤ ਨੂੰ ਰਾਜਧਾਨੀ ਇੰਫਾਲ ਤੋਂ 10 ਕਿਮੀਂ ਦੂਰੀ ਉੱਤੇ ਸਥਿੰਤ ਚੰਦੇਲ ਜ਼ਿਲ੍ਹੇ ਵਿਚ ਵਾਪਰੀ ਹੈ। ਖਬਰ ਏਜੰਸੀ ANI ਨੇ ਸੂਤਰਾ ਦੇ ਹਵਾਲਿਓ ਇਹ ਜਾਣਕਾਰੀ ਦਿੱਤੀ ਹੈ।
The terrorists first carried out an IED blast and then fired at the troops. Reinforcements have been rushed to the area which is 100 km from Imphal: Sources https://t.co/WgGVnZM8FQ
— ANI (@ANI) July 30, 2020
ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਚੰਦੇਲ ਜ਼ਿਲ੍ਹੇ ਵਿਚ ਸਥਾਨਕ ਸਮੂਹ ਪੀਪਲਜ਼ ਲਿਬਰੇਸ਼ਨ ਆਰਮੀ ਦੇ ਅੱਤਵਾਦੀਆਂ ਦੁਆਰਾ ਕੀਤੇ ਗਏ ਹਮਲੇ ਵਿਚ 4 ਅਸਮ ਰਾਇਫਲਜ਼ ਯੂਨੀਟ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਅਤੇ ਚਾਰ ਸੈਨਿਕ ਬੁਰੀ ਤਰ੍ਹਾ ਜ਼ਖ਼ਮੀ ਹੋਏ ਹਨ। ਜ਼ਖ਼ਮੀ ਜਵਾਨਾਂ ਨੂੰ ਇੰਫਾਲ ਦੇ ਪੱਛਮੀ ਜ਼ਿਲ੍ਹੇ ਦੇ ਮਿਲਟ੍ਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਅੱਤਵਾਦੀਆਂ ਨੇ ਪਹਿਲਾਂ ਆਈਈਡੀ ਬਲਾਸਟ ਕੀਤਾ ਅਤੇ ਫਿਰ ਜਵਾਨਾਂ ਉੱਤੇ ਗੋਲੀਬਾਰੀ ਕੀਤੀ। ਇੰਫਾਲ ਤੋਂ 10 ਕਿਮੀਂ ਦੂਰੀ ਉੱਤੇ ਉਸ ਖੇਤਰ ਵਿਚ ਵੱਡੀ ਗਿਣਤੀ ‘ਚ ਸੁਰੱਖਿਆ ਬਲਾਂ ਨੂੰ ਭੇਜ ਦਿੱਤਾ ਗਿਆ ਹੈ।
ਸੈਨਾ ਵੱਲੋਂ ਅੱਤਵਾਦੀਆਂ ਦੀ ਤਲਾਸ਼ ਵਿਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤ-ਮਿਆਂਮਾਰ ਸਰਹੱਦ ਉੱਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿਚ ਚੰਦੇਲ ਜ਼ਿਲ੍ਹੇ ‘ਚ ਹੀ ਅਸਮ ਰਾਇਫਲ ਦੇ ਕੈਂਪ ਉੱਤੇ ਅੱਤਵਾਦੀਆਂ ਨੇ ਬੰਬ ਫੈਂਕੇ ਸਨ ਅਤੇ ਗੋਲੀਬਾਰ ਕੀਤੀ ਸੀ। ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਅੱਤਵਾਦੀ ਉੱਥੋਂ ਫਰਾਰ ਹੋ ਗਏ ਸਨ ਪਰ ਰਾਹਤ ਵਾਲੀ ਗੱਲ ਇਹ ਰਹੀ ਸੀ ਕਿ ਇਸ ਹਮਲੇ ਵਿਚ ਸੈਨਾ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ।
