ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਬਣੇ ਪਿਤਾ, ਮੰਗੇਤਰ ਨਤਾਸ਼ਾ ਨੇੇ ਦਿੱਤਾ ਬੱਚੇ ਨੂੰ ਜਨਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਕ੍ਰਿਕਟ ਟੀਮ ਦੇ ਵੱਡੇ ਖਿਡਾਰੀ ਹਾਰਦਿਕ ਪਾਂਡਿਆ ਪਿਤਾ ਬਣ ਗਏ ਹਨ। ਦਰਅਸਲ ਹਾਰਦਿਕ ਪਾਂਡਿਆਂ ਦੀ ਮੰਗੇਤਰ ਨਤਾਸ਼ਾ ਸਟੈਨਕੋਵਿਕ ਨੇ ਬੇਟੇ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਕ੍ਰਿਕਟ ਟੀਮ ਦੇ ਵੱਡੇ ਖਿਡਾਰੀ ਹਾਰਦਿਕ ਪਾਂਡਿਆ ਪਿਤਾ ਬਣ ਗਏ ਹਨ। ਦਰਅਸਲ ਹਾਰਦਿਕ ਪਾਂਡਿਆਂ ਦੀ ਮੰਗੇਤਰ ਨਤਾਸ਼ਾ ਸਟੈਨਕੋਵਿਕ ਨੇ ਬੇਟੇ ਨੂੰ ਜਨਮ ਦਿੱਤਾ ਹੈ। ਪਰਿਵਾਰ ਵਿਚ ਆਏ ਨੰਨਹੇ ਮਹਿਮਾਨ ਦੀ ਜਾਣਕਾਰੀ ਅੱਜ ਵੀਰਵਾਰ ਨੂੰ ਹਾਰਦਿਕ ਪਾਂਡਿਆ ਨੇ ਖੁਦ ਸੋਸ਼ਲ ਮੀਡੀਆ ਉੱਤੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ।

https://twitter.com/hardikpandya7/status/1288778836872634368

ਹਾਰਦਿਕ ਪਾਂਡਿਆਂ ਦੁਆਰਾ ਸ਼ੇਅਰ ਕੀਤੀ ਇਸ ਖੁਬਸੂਰਤ ਤਸਵੀਰ ਵਿਚ ਉਹ ਆਪਣੇ ਬੱਚੇ ਦਾ ਹੱਥ ਫੜੇ ਹੋਏ ਨਜ਼ਰ ਆ ਰਹੇ ਹਨ। ਹਾਰਦਿਕ ਨੂੰ ਪਿਤਾ ਬਣਨ ਉੱਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦੇ ਰਹੇ ਹਨ।  ਦੱਸ ਦਈਏ ਕਿ ਹਾਰਦਿਕ ਦੀ ਮੰਗੇਤਰ ਅਤੇ ਅਦਾਕਾਰ ਨਤਾਸ਼ਾ ਸਟੈਨਕੋਵਿਕ ਪਿਛਲੇ ਕੁੱਝ ਦਿਨਾਂ ਤੋਂ ਆਪਣੀ ਪ੍ਰੈਗਨੈਂਸੀ ਫੇਜ਼ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰ ਰਹੀ ਸੀ, ਜਿੱਥੇ ਹਾਰਦਿਕ ਪਾਂਡਿਆ ਹਰ ਕਦਮ ਉੱਤੇ ਉਸਦਾ ਸਾਥ ਦਿੰਦੇ ਵਿਖਾਈ ਦੇ ਰਹੇ ਸਨ। ਨਤਾਸ਼ਾ ਅਤੇ ਹਾਰਦਿਕ ਦੋਵਾਂ ਨੇ ਇਸ ਸਮੇਂ ਨੂੰ ਪੂਰਾ ਇਨਜਵਾਏ ਕੀਤਾ ਹੈ। ਪ੍ਰੈਗਨੈਂਸੀ ਪੀਰਿਅਡ ਵਿਚ ਨਤਾਸ਼ਾ ਨੇ ਹਾਰਦਿਕ ਪਾਂਡਿਆ ਨਾਲ ਆਪਣੀ ਕਈ ਸਾਰੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਹਨ, ਜੋ ਕਿ ਲੋਕਾਂ ਦੁਆਰਾ ਖੂਬ ਪਸੰਦ ਕੀਤੀਆਂ ਗਈਆਂ ਹਨ। ਹਾਰਦਿਕ ਪਾਂਡਿਆ ਨੂੰ ਪਿਤਾ ਬਣਨ ਉੱਤੇ ਉਨ੍ਹਾਂ ਦੇ ਸਾਥੀ ਕ੍ਰਿਕਟਰਾਂ ਅਤੇ ਮਨੋਰੰਜਨ ਜਗਤ ਵੱਲੋਂ ਵੀ ਵਧਾਈਆਂ ਮਿਲ ਰਹੀਆਂ ਹਨ। ਖੈਰ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਇਹ ਉਤਸ਼ਾਹ ਬਣਿਆ ਹੋਇਆ ਹੈ ਕਿ ਉਹ ਆਪਣੇ ਬੱਚੇ ਦਾ ਕੀ ਨਾਮ ਰੱਖਣਗੇ।

Leave a Reply

Your email address will not be published. Required fields are marked *