ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਕੋਰੋਨਾ ਵਾਇਰਸ ਦੀ ਤਾਜ਼ਾ ਸਥਿਤੀ ਨੂੰ ਲੈ ਕੇ ਅੱਜ ਵੀਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੌਰਾਨ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਕੋਰੋਨਾ ਮਹਾਂਮਾਰੀ ਸਮੇਂ ਦੇਸ਼ ਦੇ ਤਾਜ਼ਾ ਹਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ। ਭੂਸ਼ਣ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਦਰ ਵਿਚ ਸਕਰਾਤਮਕ ਰੁਖ ਵੇਖਣ ਨੂੰ ਮਿਲ ਰਿਹਾ ਹੈ। ਅਪ੍ਰੈਲ ਵਿਚ ਇਹ ਦਰ 7.85 ਫੀਸਦੀ ਸੀ ਜੋ ਕਿ ਹੁਣ ਵੱਧ ਕੇ 64.4 ਪ੍ਰਤੀਸ਼ਤ ਹੋ ਗਈ ਹੈ।
The recovery rate has shown positive trends. It was 7.85% in April and today it is 64.4%: Rajesh Bhushan, Secretary, Ministry of Health. #COVID19 pic.twitter.com/xUC4I0OeJM
— ANI (@ANI) July 30, 2020
ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਹੋਣ ਵਾਲੀ ਮੌਤ ਦੀ ਦਰ ਅੱਜ 2.21 ਫੀਸਦੀ ਹੈ ਅਤੇ ਕੋਵਿਡ-19 ਦੇ ਮਾਮਲਿਆਂ ਵਿਚ ਭਾਰਤ ਵਿਸ਼ਵ ਦੇ ਸੱਭ ਤੋਂ ਘੱਟ ਮੌਤ ਦਰ ਵਾਲੇ ਦੇਸ਼ਾਂ ਵਿਚ ਸ਼ਾਮਲ ਹੈ। ਦੇਸ਼ ਦੇ 24 ਸੂਬਿਆਂ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ ਵਿਚ ਕੋਰੋਨਾ ਮੌਤ ਦਰ ਰਾਸ਼ਟਰੀ ਦਰ ਤੋਂ ਵੀ ਘੱਟ ਹੈ। ਅਸਮ, ਕੇਰਲ, ਉੜੀਸਾ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਬਿਹਾਰ, ਗੋਆ ਅਤੇ ਝਾਰਖੰਡਾ ਵਿਚ ਮੌਤ ਦਰ ਇਕ ਫੀਸਦੀ ਤੋਂ ਵੀ ਘੱਟ ਹੈ।
ਉਨ੍ਹਾਂ ਦੱਸਿਆ ਕਿ ਦੇਸ਼ ਵਿਚ 10 ਲੱਖ ਤੋਂ ਵੱਧ ਲੋਕ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਸਿਹਤਯਾਬ ਹੋ ਚੁੱਕੇ ਹਨ। ਇਹ ਆਪਣੇ ਆਪ ਵਿਚ ਇਕ ਵੱਡੀ ਉੱਪਬਧੀ ਹੈ। ਦੇਸ਼ ਵਿਚ ਰੋਜ਼ਾਨਾ ਲਗਭਗ 34 ਹਜ਼ਾਰ ਕੋਰੋਨਾ ਮਰੀਜ਼ ਠੀਕ ਹੋ ਰਹੇ ਹਨ। ਦੇਸ਼ ਵਿਚ ਕੋਰੋਨਾ ਤੋਂ ਠੀਕ ਹੋ ਚੁੱਕੇ ਮਾਮਲੇ ਐਕਟਿਵ ਕੇਸਾਂ ਤੋਂ 1.9 ਗੁਣਾ ਜ਼ਿਆਦਾ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕੋਰੋਨਾ ਦੀ ਸੰਭਾਵਤ ਵੈਕਸੀਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਸੰਭਾਵਤ ਵੈਕਸੀਨਾਂ ਕਲੀਨਿਕਲ ਟ੍ਰਾਇਲ ਦੇ ਤੀਜੇ ਚਰਣ ਵਿਚ ਹਨ ਜੋ ਕਿ ਅਮਰੀਕਾ, ਬ੍ਰਿਟੇਨ ਅਤੇ ਚੀਨ ਦੀ ਹਨ। ਭਾਰਤ ਵਿਚ ਵੈਕਸੀਨ ਦੀ ਸਥਿਤੀ ਉੱਤੇ ਬੋਲਦਿਆਂ ਭੂਸ਼ਣ ਨੇ ਦੱਸਿਆ ਕਿ ਭਾਰਤ ਵਿਚ ਦੋ ਵੈਕਸੀਨਾਂ ਹਨ,ਦੋਵਾਂ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਸ਼ੁਰੂ ਹੋ ਗਏ ਹਨ।ਪਹਿਲੀ ਵੈਕਸੀਨ ਦਾ ਟ੍ਰਾਇਲ ਅੱਠ ਸਥਾਨਾਂ ਉੱਤੇ 1150 ਲੋਕਾਂ ਉੱਤੇ ਹੋ ਰਿਹਾ ਹੈ ਅਤੇ ਦੂਜੀ ਵੈਕਸੀਨ ਦਾ ਟ੍ਰਾਇਲ 1 ਹਜ਼ਾਰ ਲੋਕਾਂ ਉੱਤੇ ਹੋ ਰਿਹਾ ਹੈ
