ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਲੱਦਾਖ ਅਤੇ ਜੰਮੂ ਕਸ਼ਮੀਰ ਦੇ ਦੋ ਦਿਨਾਂ ਦੇ ਦੌਰੇ ‘ਤੇ ਪਹਿਲੇ ਦਿਨ ਲੇਹ ਪਹੁੰਚੇ ਹਨ। ਇੱਥੇ ਰੱਖਿਆ ਮੰਤਰੀ ਨੇ ਜਵਾਨਾਂ ਦਾ ਹੌਸਲਾ ਵਧਾਇਆ ਅਤੇ ਉਨ੍ਹਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਗਲਵਾਨ ਘਾਟੀ ਵਿਚ ਜਵਾਨਾਂ ਨੇ ਦੇਸ਼ਵਾਸੀਆਂ ਦੇ ਸਨਮਾਨ ਦੀ ਰੱਖਿਆ ਕੀਤੀ ਹੈ ਅਤੇ ਜਵਾਨਾਂ ਦਾ ਬਲਿਦਾਨ ਵਿਅਰਥ ਨਹੀਂ ਜਾਵੇਗਾ।
Ladakh: Defence Minister Rajnath Singh interacts with Indian Army & ITBP personnel at Lukung, along with Chief of Defence Staff General Bipin Rawat and Army Chief General MM Naravane. pic.twitter.com/Q9bDjK7gI3
— ANI (@ANI) July 17, 2020
ਰਾਜਨਾਥ ਸਿੰਘ ਨੇ ਕਿਹਾ ਕਿ ਰਾਸ਼ਟਰੀ ਸਵੈਮਾਣ ਸੱਭ ਤੋਂ ਉੱਪਰ ਹੈ ਅਤੇ ਇਸ ਲਈ ਇਸ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ, ਰਾਸ਼ਟਰੀ ਸਵੈਮਾਣ ਨੇ ਹੀ ਦੇਸ਼ ਨੂੰ ਆਜ਼ਾਦੀ ਦਿਵਾਈ ਹੈ। ਉਨ੍ਹਾਂ ਨੇ ਕਿਹਾ ਕਿ ”ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਦੋਵਾਂ ਹੀ ਪੱਖਾਂ ਵਿਚਾਲੇ ਗੱਲਬਾਤ ਜਾਰੀ ਹੈ। ਮੈ ਤੁਹਾਨੂੰ ਭਰੋਸਾ ਦਿਵਾਉਣ ਚਾਹੁੰਦਾ ਹਾਂ ਕਿ ਭਾਰਤ ਦੀ ਇੱਕ ਇੰਚ ਜ਼ਮੀਨ ਨੂੰ ਵੀ ਦੁਨੀਆ ਦੀ ਕੋਈ ਤਾਕਤ ਨਹੀਂ ਛੂਹ ਸਕਦੀ ਹੈ। ਭਾਰਤ ਨੇ ਕਦੇਂ ਕਿਸੇ ਦੀ ਜ਼ਮੀਨ ਉੱਤੇ ਕਬਜ਼ਾ ਨਹੀਂ ਕੀਤਾ ਹੈ। ਅਸੀ ਖੇਤਰ ਵਿਚ ਸ਼ਾਂਤੀ ਚਾਹੁੰਦੇ ਹਾਂ, ਅਸ਼ਾਂਤੀ ਨਹੀਂ”। ਰਾਜਨਾਥ ਸਿੰਘ ਮੁਤਾਬਕ ”ਜੇਕਰ ਕਿਸੇ ਨੇ ਭਾਰਤ ਦੇ ਸਵੈਮਾਣ ਨੂੰ ਨੁਕਸਾਨ ਪਹੁੰਚਾਇਆ ਤਾਂ ਉਸਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ”। ਉਨ੍ਹਾਂ ਨੇ ਅੱਗੇ ਕਿਹਾ ਕਿ ”ਭਾਰਤ ਦੁਨੀਆ ਦਾ ਇਕਲੋਤਾ ਅਜਿਹਾ ਦੇਸ਼ ਹੈ ਜਿਸਨੇ ਪੂਰੇ ਵਿਸ਼ਵ ਵਿਚ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਅਸੀ ਅੱਜ ਤੱਕ ਕਿਸੇ ਦੂਜੇ ਦੇਸ਼ ਉੱਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਨੇ ਹਮੇਸ਼ਾ ਵਾਸੂਦੇਵ ਕੁਟੰਬਕਮ ਦਾ ਸੰਦੇਸ਼ ਦਿੱਤਾ ਹੈ”।
ਦੱਸ ਦਈਏ ਕਿ ਇਸ ਤੋਂ ਪਹਿਲਾਂ ਲੇਹ ਦੇ ਸਟਕਨਾ ਪਹੁੰਚੇ ਰੱਖਿਆ ਮੰਤਰੀ ਦੇ ਸਾਹਮਣੇ ਪੈਰਾ ਕਮਾਂਡੋਜ਼ ਸ਼ਾਨਦਾਰ ਪ੍ਰਦਰਸ਼ਨ ਕਰਦੇ ਵਿਖਾਏ ਦਿੱਤੇ ਹਨ। ਪੈਂਗੌਗ ਝੀਲ ਦੇ ਕੋਲ ਪੈਰਾ ਕਮਾਂਡੋਜ਼ ਨੇ ਇਹ ਯੁੱਧ ਅਭਿਆਸ ਕੀਤਾ ਹੈ। ਪੈਂਗੌਗ ਝੀਲ ਉਹੀ ਇਲਾਕਾ ਹੈ, ਜਿੱਥੇ ਸੱਭ ਤੋਂ ਪਹਿਲਾਂ ਭਾਰਤ ਅਤੇ ਚੀਨ ਦੇ ਸੈਨਿਕ ਆਹਮੋ-ਸਾਹਮਣੇ ਆਏ ਸਨ।ਰੱਖਿਆ ਮੰਤਰੀ ਦੇ ਇਸ ਦੌਰੇ ਦੌਰਾਨ ਚੀਫ ਆਫ ਡਿਫੈਂਸ ਸਟਾਫ(ਸੀਡੀਐਸ) ਜਨਰਲ ਬਿਪਿਨ ਰਾਵਤ ਅਤੇ ਫੌਜ ਮੁੱਖੀ ਜਨਰਲ ਮਨੋਜ ਮੁਕੰਦ ਨਰਵਣੇ ਵੀ ਮੌਜੂਦ ਹਨ। ਚੀਨ ਦੀ ਚਾਲਬਾਜੀ ਨੂੰ ਵੇਖਦੇ ਹੋਏ ਭਾਰਤ ਹਰ ਮੋਰਚੇ ਉੱਤੇ ਤਿਆਰ ਹੈ। ਲੱਦਾਖ ਵਿਚ ਰੱਖਿਆ ਮੰਤਰੀ ਨੂੰ ਪੈਰਾ ਕਮਾਂਡੋਜ਼ ਨੇ ਵਿਖਾਇਆ ਹੈ ਕਿ ਉਹ ਕਿਸ ਤਰ੍ਹਾ ਅੱਖ ਝਪਕਦੇ ਹੀ ਦੁਸ਼ਮਣ ਨੂੰ ਸਬਕ ਸਿਖਾ ਸਕਦੇ ਹਨ। ਰਾਜਨਾਥ ਸਿੰਘ ਦਾ ਇਹ ਦੌਰਾ ਉਸ ਸਮੇਂ ਹੋ ਰਿਹਾ ਹੈ, ਜਦੋਂ ਦੋਣਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਕਰਨ ਨੂੰ ਲੈ ਕੇ ਸੈਨਿਕ ਪੱਧਰ ਦੀ ਗੱਲਬਾਤ ਜਾਰੀ ਹੈ
