ਪਾਕਿਸਤਾਨੀ ਵਿਦੇਸ਼ ਮੰਤਰੀ ਦਾ ਦਾਅਵਾ- ਭਾਰਤ ਦੀਆਂ ਸ਼ਰਤਾਂ ‘ਤੇ ਕੁਲਭੂਸ਼ਣ ਜਾਧਵ ਨੂੰ ਦਿੱਤੀ ਤੀਜ਼ੀ ਡਿਪਲੋਮੈਟਿਕ ਪਹੁੰਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸੀ ਨੇ ਅੱਜ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਪਾਕਿਸਤਾਨ ਨੇ ਭਾਰਤ ਦੀਆਂ ਸ਼ਰਤਾਂ ਉੱਤੇ ਕੁਲਭੂਸ਼ਣ ਜਾਧਵ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸੀ ਨੇ ਅੱਜ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਪਾਕਿਸਤਾਨ ਨੇ ਭਾਰਤ ਦੀਆਂ ਸ਼ਰਤਾਂ ਉੱਤੇ ਕੁਲਭੂਸ਼ਣ ਜਾਧਵ ਨੂੰ ਤੀਜ਼ੀ ਕੌਂਸਲਰ ਅਕਸੈਸ ਯਾਨੀ ਡਿਪਲੋਮੈਟਿਕ ਪਹੁੰਚ ਦੀ ਆਫਰ ਦਿੱਤੀ ਹੈ। ਉਨ੍ਹਾਂ ਨੇ ਪਹਿਲਾਂ ਇਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਇਹ ਦਾਅਵਾ ਕੀਤਾ ਸੀ ਕਿ ਭਾਰਤ ਜੇਕਰ ਬਿਨਾਂ ਸਿਕਊਰਿਟੀ ਦੇ ਜਾਧਵ ਨੂੰ ਮਿਲਣਾ ਚਾਹੁੰਦਾ ਹੈ ਤਾਂ ਮਿਲ ਲੈਵੇ, ਜਿਸ ਤੋਂ ਬਾਅਦ ਕੁਰੈਸ਼ੀ ਨੇ ਇਸ ਦੀ ਅਧਿਕਾਰਕ ਪੇਸ਼ਕਸ਼ ਵੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਕ ਗੁਪਤ ਜੇਲ੍ਹ ਵਿਚ ਹੋਈ ਮੁਲਾਕਾਤ ਦੌਰਾਨ ਭਾਰਤੀ ਡਿਪਲੋਮੈਟਿਕ ਅਧਿਕਾਰੀਆਂ ਨੇ ਆਰੋਪ ਲਗਾਇਆ ਸੀ ਕਿ ਪਾਕਿਸਤਾਨ ਨੇ ਉਨ੍ਹਾਂ ਨੂੰ ਬਿਨਾ ਸ਼ਰਤ ਜਾਧਵ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਹੈ।

ਦਰਅਸਲ ਕੁਰੈਸ਼ੀ ਨੇ ਇਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਕਿਸਤਾਨ ਨੇ ਬਿਨਾ ਕਿਸੇ ਕੰਚ ਅਤੇ ਵੀਡੀਓ ਰਿਕਾਰਡਿੰਗ ਮੁਲਾਕਾਤ ਕਰਾਉਣ ਦੀ ਭਾਰਤ ਦੀਆਂ ਸ਼ਰਤਾ ਮੰਨੀਆਂ ਪਰ ਫਿਰ ਵੀ ਭਾਰਤ ਨੇ ਬਹਾਨੇ ਬਣਾਏ। ਇਸ ਦੌਰਾਨ ਕੂਰੈਸ਼ੀ ਨੇ ਕਿਹਾ ਕਿ ਜੇਕਰ ਭਾਰਤ ਬਿਨਾ ਸਿਕੂਰਿਟੀ ਦੇ ਜਾਧਵ ਨਾਲ ਮੁਲਾਕਾਤ ਕਰਨਾ ਚਾਹੁੰਦਾ ਹੈ ਤਾਂ ਤੀਜੀ ਡਿਪਲੋਮੈਟਿਕ ਪਹੁੰਚ ਵਿਚ ਇਸਦੀ ਆਗਿਆ ਦਿੱਤੀ ਜਾਵੇਗੀ। ਇਸ ਤੋਂ ਬਾਅਦ ਕੂਰੈਸ਼ੀ ਨੇ ਕਿਹਾ ਕਿ ਭਾਰਤ ਨੂੰ ਤੀਜ਼ੀ ਡਿਪਲੋਮੈਟਿਕ ਪਹੁੰਚ ਲਈ ਮੌਖਿਕ ਪੇਸ਼ਕਸ਼ ਕੀਤੀ ਗਈ ਹੈ।

ਦੱਸ ਦਈਏ ਕਿ ਬੀਤੇ ਦਿਨ ਭਾਰਤੀ ਅਧਿਕਾਰੀ ਪਾਕਿਸਤਾਨ ਵਿਚ ਮੌਤ ਦੀ ਸਜ਼ਾ ਪਾਏ ਕੁਲਭੂਸ਼ਣ ਜਾਧਵ ਨਾਲ ਮਿਲਣ ਲਈ ਪਾਕਿਸਤਾਨ ਗਏ ਸਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਭਾਰਤੀ ਅਧਿਕਾਰੀਆਂ ਨੂੰ ਜਾਧਵ ਨਾਲ ਮਿਲਣ ਲਈ ਬਿਨਾ ਸ਼ਰਤ ਦਾਖਲ ਨਹੀਂ ਹੋਣ ਦਿੱਤਾ ਗਿਆ। ਇਸ ਦੇ ਨਾਲ ਹੀ ਪਾਕਿਸਤਾਨੀ ਅਧਿਕਾਰੀ ਜਾਧਵ ਅਤੇ ਭਾਰਤੀ ਅਧਿਕਾਰੀਆਂ ਦੀ ਮੁਲਾਕਾਤ ਸਮੇ ਕਾਫੀ ਕਰੀਬ ਮੌਜੂਦ ਰਹੇ ਜਿਸ ਤੋਂ ਬਾਅਦ ਭਾਰਤੀ ਪੱਖ ਨੇ ਇਸ ਉੱਤੇ ਇਤਰਾਜ਼ ਪ੍ਰਗਟ ਕੀਤਾ, ਬਾਵਜੂਦ ਇਸ ਦੇ ਅਧਿਕਾਰੀ ਉੱਥੋਂ ਨਹੀਂ ਹੱਟੇ। ਮੰਤਰਾਲੇ ਅਨੁਸਾਰ ਪਾਕਿਸਤਾਨ ਦੇ ਇਸ ਰੂਖ ਕਾਰਨ ਭਾਰਤੀ ਅਧਿਕਾਰੀ ਵਿਰੋਧ ਜਿਤਾ ਕੇ ਉੱਥੋਂ ਵਾਪਸ ਪਰਤ ਆਏ।

Leave a Reply

Your email address will not be published. Required fields are marked *