ਭਾਰਤੀ ਸੈਨਾ ਨੇ ਫੇਸਬੁੱਕ, ਇੰਸਟਾਗ੍ਰਾਮ ਤੇ ਪਬਜੀ ਸਮੇਤ 89 ਐਪਸ ਜਵਾਨਾਂ ਲਈ ਕੀਤੇ ਬੈਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਸਰਕਾਰ ਦੁਆਰਾ 59 ਚੀਨੀ ਐਪਸ ਉੱਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਭਾਰਤੀ ਫੌਜ ਨੇ ਇਕ ਵੱਡਾ ਫੈਸਲਾ ਲੈਂਦਿਆਂ ਸੈਨਾ ਦੇ ਜਵਾਨਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਸਰਕਾਰ ਦੁਆਰਾ 59 ਚੀਨੀ ਐਪਸ ਉੱਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਭਾਰਤੀ ਫੌਜ ਨੇ ਇਕ ਵੱਡਾ ਫੈਸਲਾ ਲੈਂਦਿਆਂ ਸੈਨਾ ਦੇ ਜਵਾਨਾਂ ਲਈ 89 ਸੋਸ਼ਲ ਮੀਡੀਆ ਐਪਸ ਪੂਰੀ ਤਰ੍ਹਾ ਬੈਨ ਕਰ ਦਿੱਤੇ ਹਨ। ਬੈਨ ਕੀਤੇ ਇਨ੍ਹਾਂ ਐਪਸ ਦੇ ਵਿਚ ਫੇਸਬੁੱਕ, ਇੰਸਟਾਗ੍ਰਾਮ, ਪਬਜੀ ਸਮੇਤ ਸਰਕਾਰ ਦੁਆਰਾ ਪ੍ਰਤੀਬੰਧਿਤ 59 ਚੀਨੀ ਐਪਸ ਵੀ ਸ਼ਾਮਲ ਹਨ। ਸਾਰੇ ਜਵਾਨਾਂ ਨੂੰ 15 ਜੁਲਾਈ ਤੱਕ ਇਹ ਐਪ ਆਪਣੇ ਫੋਨ ਵਿਚੋਂ ਹਟਾਉਣ ਲਈ ਕਿਹਾ ਗਿਆ ਹੈ।

ਇਨ੍ਹਾਂ ਐਪਸ ਨੂੰ ਸੈਨਾ ਦੇ ਜਵਾਨਾਂ ਲਈ ਬੈਨ ਕਿਉਂ ਕੀਤਾ ਗਿਆ ਹੈ ਇਸ ਦਾ ਕਾਰਨ ਨਹੀਂ ਦੱਸਿਆ ਗਿਆ ਹੈ ਪਰ ਸੰਭਾਵਨਾ ਇਹੀ ਜਤਾਈ ਜਾ ਰਹੀ ਹੈ ਕਿ ਸੋਸ਼ਲ ਮੀਡੀਆ ਸਾਈਟਸ ਉੱਤੇ ਜਵਾਨਾਂ ਦੁਆਰਾ ਮਹੱਤਵਪੂਰਨ ਜਾਣਕਾਰੀ ਸਾਂਝਾ ਕਰਨ ਨਾਲ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਹੁੰਦਾ ਹੈ। ਸੈਨਾ ਦੀ ਕਈ ਨਿੱਜੀ ਜਾਣਕਾਰੀਆਂ ਇਨ੍ਹਾਂ ਐਪਸ ਰਾਹੀਂ  ਦੇਸ਼ ਦੇ ਦੁਸ਼ਮਣਾਂ ਦੇ ਹੱਥ ਲੱਗ ਜਾਂਦੀਆਂ ਹਨ। ਸੈਨਾ ਦੇ ਜਵਾਨ ਐਪਸ ਰਾਹੀਂ ਹਨੀਟ੍ਰੈਪ ਅਤੇ ਜਾਸੂਸੀ ਦਾ ਸ਼ਿਕਾਰ ਵੀ ਬਣਦੇ ਰਹੇ ਹਨ ਜਿਸ ਕਰਕੇ ਭਾਰਤੀ ਸੈਨਾ ਨੇ ਇਹ ਵੱਡਾ ਕਦਮ ਚੁੱਕਿਆ ਹੈ। ਸੈਨਾ ਨੇ ਸਾਰੇ 14 ਲੱਖ ਸੈਨਿਕਾਂ ਜਿਸ ਵਿਚ ਫੌਜੀ ਅਧਿਕਾਰੀ ਵੀ ਸ਼ਾਮਲ ਹਨ, ਨੂੰ ਸਖਤ ਹੁਕਮ ਦਿੱਤੇ ਹਨ ਕਿ ਇਹ 89 ਐਪਸ ਮੋਬਾਇਲ ਫੋਨ ਵਿਚੋਂ ਹਟਾਉਣੇ ਹੀ ਨਹੀਂ ਬਲਕਿ ਇਨ੍ਹਾਂ ‘ਚੋਂ ਆਪਣੇ ਅਕਾਊਂਟ ਵੀ ਡਿਲੀਟ ਕਰਨੇ ਹਨ। 15 ਜੁਲਾਈ ਤੋਂ ਇਹ ਜਾਨਣ ਲਈ ਸਾਰੇ ਸੈਨਿਕਾਂ ਦੇ ਮੋਬਾਇਲ ਫੋਨਾਂ ਦਾ ਵੈਰੀਫਿਕੇਸ਼ਨ ਵੀ ਕੀਤਾ ਜਾਵੇਗਾ ਕਿ, ਕੀ ਉਨ੍ਹਾਂ ਨੇ ਇਹ ਐਪਲੀਕੇਸ਼ਨ ਫੋਨ ਵਿਚੋਂ ਹਟਾਏ ਹਨ ਜਾਂ ਨਹੀਂ। ਸੈਨਾ ਲਈ ਬੈਨ ਕੀਤੇ 89 ਐਪਸ ਵਿਚ ਵਟਸਐਪ, ਟਵਿੱਟਰ ਅਤੇ ਯੂਟਿਊਬ ਸ਼ਾਮਲ ਨਹੀਂ ਹਨ। ਇਨ੍ਹਾਂ ਲਈ ਸੈਨਾ ਨੇ ਸਿਰਫ ਜਾਣਕਾਰੀ ਇੱਕਠੀ ਕਰਨ ਲਈ ਛੂਟ ਦਿੱਤੀ ਹੈ ਪਰ ਕਿਸੇ ਵੀ ਸੰਵੇਦਨਸ਼ੀਲ ਜਾਂ ਫੌਜ ਨਾਲ ਜੁੜੀ ਜਾਣਕਾਰੀ ਸਾਂਝਾ ਕਰਨ ਉੱਤੇ ਸਖਤ ਪਾਬੰਦੀ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੌਰਾਨ ਸੈਨਿਕਾਂ ਦੇ ਕਈ ਝੜਪ ਵਾਲੇ ਵੀਡੀਓ ਵੀ ਸਾਹਮਣੇ ਆਏ ਸਨ। ਇਹ ਵੀਡੀਓ ਕੇਵਲ ਉੱਥੇ ਤਾਇਨਾਤ ਜਵਾਨਾਂ ਦੁਆਰਾ ਹੀ ਬਣਾਏ ਜਾ ਸਕਦੇ ਸਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਨੂੰ ਲੈ ਕੇ ਸੈਨਾ ਨੇ ਸਖਤ ਨਿਯਮ ਕਾਨੂੰਨ ਬਣਾਏ ਹਨ।

Leave a Reply

Your email address will not be published. Required fields are marked *