ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਯੂਪੀ ਦੇ ਕਾਨਪੁਰ ਦੇਹਾਤ ਵਿਚ 8 ਪੁਲਿਸ ਮੁਲਾਜ਼ਮਾਂ ਦੀ ਜਾਨ ਲੈਣ ਵਾਲਾ ਖਤਰਨਾਕ ਗੈਂਗਸਟਰ ਵਿਕਾਸ ਦੂਬੇ ਅੱਜ ਵੀਰਵਾਰ ਨੂੰ ਆਖਿਰਕਾਰ ਸੱਤ ਦਿਨਾਂ ਬਾਅਦ ਗਿਰਫਾਤਰ ਕਰ ਲਿਆ ਗਿਆ ਹੈ। ਉਸ ਦੀ ਗਿਰਫਤਾਰੀ ਯੂਪੀ ਜਾਂ ਫਿਰ ਦਿੱਲੀ ਵਿਚ ਨਹੀਂ ਹੋਈ ਬਲਕਿ ਪੁਲਿਸ ਨੇ ਉਸ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗਿਰਫਤਾਰ ਕੀਤਾ ਹੈ। ਹੁਣ ਮੱਧ ਪ੍ਰਦੇਸ਼ ਪੁਲਿਸ ਵਿਕਾਸ ਦੂਬੇ ਨੂੰ ਯੂਪੀ ਪੁਲਿਸ ਦੇ ਹਵਾਲੇ ਕਰੇਗੀ।
#WATCH Madhya Pradesh: Vikas Dubey, the main accused in #KanpurEncounter case, has been arrested in Ujjain pic.twitter.com/pmh5rwl3Z4
— ANI (@ANI) July 9, 2020
ਜਾਣਕਾਰੀ ਮੁਤਾਬਕ ਵਿਕਾਸ ਦੂਬੇ ਅੱਜ ਸਵੇਰੇ 9 ਵੱਜ ਕੇ 55 ਮਿੰਟ ਉੱਤੇ ਊਜੈਨ ਦੇ ਮਹਾਕਾਲੇਸ਼ਵਰ ਮੰਦਿਰ ਪਹੁੰਚਿਆ ਅਤੇ ਆਪਣਾ ਨਾਮ ਲੈ ਨੇ ਕੇ ਰੌਲਾ ਪਾਉਣ ਲੱਗਿਆ, ਇਸ ਤੋਂ ਬਾਅਦ ਮੰਦਿਰ ਦੇ ਕੰਪਲੈਕਸ ਵਿਚ ਤਾਇਨਾਤ ਸੁਰੱਖਿਆ ਗਾਰਡਾਂ ਨੇ ਉਸਨੂੰ ਤੁਰੰਤ ਫੜ ਲਿਆ ਅਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਸਥਾਨਕ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਉਸਨੂੰ ਗਿਰਫਤਾਰ ਕਰ ਲਿਆ। ਪੁਲਿਸ ਉਸਨੂੰ ਮਹਾਕਾਲ ਥਾਣੇ ਲੈ ਕੇ ਗਈ ਹੈ। ਪੁਲਿਸ ਨੇ ਜਦੋਂ ਵਿਕਾਸ ਨੂੰ ਹਿਰਾਸਤ ਵਿਚ ਲਿਆ ਸੀ ਤਾਂ ਉਦੋਂ ਵੀ ਉਹ ਰੌਲਾ ਪਾ ਰਿਹਾ ਸੀ ਕਿ ”ਮੈ ਵਿਕਾਸ ਦੂਬੇ ਹਾਂ, ਕਾਨਪੁਰ ਵਾਲਾ”। ਉੱਥੇ ਹੀ ਵਿਕਾਸ ਦੀ ਗਿਰਫਤਾਰੀ ਦੀ ਖਬਰ ਯੂਪੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨਾਲ ਗੱਲ ਕੀਤੀ ਹੈ ਅਤੇ ਮੱਧ ਪ੍ਰਦੇਸ਼ ਪੁਲਿਸ ਉਸ ਨੂੰ ਯੂਪੀ ਪੁਲਿਸ ਦੇ ਹਵਾਲੇ ਕਰੇਗੀ। ਦੱਸ ਦਈਏ ਕਿ ਯੂਪੀ ਪੁਲਿਸ ਦੀਆਂ 100 ਤੋਂ ਵੱਧ ਟੀਮਾਂ ਦਿਨ-ਰਾਤ ਵਿਕਾਸ ਦੂਬੇ ਦੀ ਤਾਲਾਸ਼ ਵਿਚ ਛਾਪੇਮਾਰੀ ਕਰ ਰਹੀਆਂ ਸਨ। ਹੁਣ ਤੱਕ ਵਿਕਾਸ ਦੇ ਤਿੰਨ ਸਾਥੀਆਂ ਦਾ ਪੁਲਿਸ ਨੇ ਐਨਕਾਊਂਟਰ ਵੀ ਕਰ ਦਿੱਤਾ ਸੀ ਪਰ ਉਜੈਨ ਵਿਚ ਉਸਦੀ ਗਿਰਫਤਾਰੀ ਮਗਰੋਂ ਹੁਣ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਯੂਪੀ ਪੁਲਿਸ ਦੀ ਇੰਨੀ ਮੂਸਤੈਦੀ ਤੋਂ ਬਾਅਦ ਵੀ ਵਿਕਾਸ ਦੂਬੇ ਆਖਿਰਕਾਰ ਕਾਨਪੁਰ ਤੋਂ ਮੱਧ ਪ੍ਰਦੇਸ਼ ਤੱਕ ਕਿਵੇਂ ਪਹੁੰਚ ਗਿਆ ਹੈ ਅਤੇ ਇੰਨਾ ਲੰਬਾ ਸਫਰ ਕਰਨ ਵੇਲੇ ਉਸਦੀ ਕਿਸਨੇ ਮਦਦ ਕੀਤੀ ਹੈ, ਜੋ ਕਿ ਹੁਣ ਜਾਂਚ ਦਾ ਵਿਸ਼ਾ ਹੈ।
ਜ਼ਿਕਰਯੋਗ ਹੈ ਕਿ 2 ਜੁਲਾਈ ਦੀ ਰਾਤ ਨੂੰ ਕਾਨਪੁਰ ਦੇਹਾਤ ਦੇ ਚੌਬੇਪੂਰ ਥਾਣਾ ਇਲਾਕੇ ਅਧੀਨ ਪੈਂਦੇ ਬਿਕਰੂ ਪਿੰਡ ਵਿਚ ਰੇਡ ਕਰਨ ਗਈ ਪੁਲਿਸ ਉੱਤੇ ਵਿਕਾਸ ਦੂਬੇ ਅਤੇ ਉਸਦੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ ਸੀ ਜਿਸ ਦੌਰਾਨ ਇਕ ਡੀਐਸਪੀ ਸਮੇਤ 8 ਪੁਲਿਸਕਰਮੀ ਸ਼ਹੀਦ ਹੋ ਗਏ ਸਨ।ਉੱਥੇ ਹੀ ਇਸ ਪੂਰੀ ਕਾਰਵਾਈ ਵਿਚ ਪੁਲਿਸ ਨੇ ਵਿਕਾਸ ਦੂਬੇ ਦੇ ਮਾਮਾ ਪ੍ਰੇਮ ਪ੍ਰਕਾਸ਼ ਪਾਂਡੇ ਅਤੇ ਉਸ ਦੇ ਸਾਥੀ ਅਤੁਲ ਦੂਬੇ ਨੂੰ ਢੇਰ ਕਰ ਦਿੱਤਾ ਸੀ। ਜਦਕਿ ਵਿਕਾਸ ਦੂਬੇ ਅਤੇ ਉਸ ਦੇ ਸਾਥੀ ਉੱਥੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ ਸਨ।
