ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ । ਬੀਤੇ ਦਿਨ ਸੂਬੇ ਵਿਚੋਂ 153 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 5937 ਹੋ ਗਈ ਹੈ। ਉੱਥੇ ਹੀ 122 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ 5 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 11, ਲੁਧਿਆਣਾ ਤੋਂ 54, ਜਲੰਧਰ ਤੋਂ 19, ਸੰਗਰੂਰ ਤੋਂ 18, ਪਟਿਆਲਾ ਤੋਂ 12, ਮੁਹਾਲੀ ਤੋਂ 4, ਗੁਰਦਾਸਪੁਰ ਤੋਂ 10, ਪਠਾਨਕੋਟ ਤੋਂ 1, ਤਰਨਤਾਰਨ ਤੋਂ 6, ਹੁਸ਼ਿਆਰਪੁਰ ਤੋਂ 1, ਫਰੀਦਕੋਟ ਤੋਂ 1, ਮੋਗਾ ਤੋਂ 4, ਫਾਜ਼ਿਲਕਾ ਤੋਂ 1, ਫਿਰੋਜ਼ਪੁਰ ਤੋਂ 2, ਬਠਿੰਡਾ ਤੋਂ 1, ਕਪੂਰਥਲਾ ਤੋਂ 1, ਬਰਨਾਲਾ ਤੋਂ 1 ਅਤੇ ਮੁਹਾਲੀ ਤੋਂ 6 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਜਲੰਧਰ ਵਿਚ 26, ਸੰਗਰੂਰ ਵਿਚ 29, ਮੁਹਾਲੀ ਵਿਚ 8, ਗੁਰਦਾਸਪੁਰ ਵਿਚ 5, ਪਠਾਨਕੋਟ ਵਿਚ 2, ਤਰਨਤਾਰਨ ਵਿਚ 2, ਹੁਸ਼ਿਆਰਪੁਰ ਵਿਚ 2, ਨਵਾਂਸ਼ਹਿਰ ਵਿਚ 2, ਮੁਕਤਸਰ ਸਾਹਿਬ ਵਿਚ 10, ਫਤਿਹਗੜ੍ਹ ਸਾਹਿਬ ਵਿਚ 6, ਰੋਪੜ ਵਿਚ 10, ਮੋਗਾ ਵਿਚ 5, ਫਾਜ਼ਿਲਕਾ ਵਿਚ 3, ਬਠਿੰਡਾ ਵਿਚ 2, ਬਰਨਾਲਾ ਵਿਚ 1 ਅਤੇ ਕਪੂਰਥਲਾ ਵਿਚ 9 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 4266 ਹੋ ਗਈ ਹੈ। ਜਦਕਿ ਅੰਮ੍ਰਿਤਸਰ ਵਿਚ 3 ਅਤੇ ਲੁਧਿਆਣਾ ਵਿਚ 2 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 157 ਤੱਕ ਪਹੁੰਚ ਗਿਆ ਹੈ। ਸੂੂਬੇ ਵਿਚ ਐਕਟਿਵ ਕੇਸਾਂ ਦੀ ਸੰਖਿਆ 1514 ਹੋ ਗਈ ਹੈ।
ਅੰਮ੍ਰਿਤਸਰ- ਕੁੱਲ ਕੇਸ-938, ਠੀਕ ਹੋਏ- 740, ਮੌਤਾਂ-47
ਲੁਧਿਆਣਾ- ਕੁੱਲ ਕੇਸ-971, ਠੀਕ ਹੋਏ-570, ਮੌਤਾਂ-24
ਜਲੰਧਰ – ਕੁੱਲ ਕੇਸ –774, ਠੀਕ ਹੋਏ -537, ਮੌਤਾਂ-21
ਸੰਗਰੂਰ ਕੁੱਲ ਕੇਸ-511, ਠੀਕ ਹੋਏ-328, ਮੌਤਾਂ-14
ਪਟਿਆਲਾ-ਕੁੱਲ ਕੇਸ-351, ਠੀਕ ਹੋਏ-168, ਮੌਤਾਂ-9
ਮੁਹਾਲੀ – ਕੁੱਲ ਕੇਸ – 281, ਠੀਕ ਹੋਏ –210, ਮੌਤਾਂ –4
ਗੁਰਦਾਸਪੁਰ- ਕੁੱਲ ਕੇਸ-240, ਠੀਕ ਹੋਏ-191, ਮੌਤਾਂ-5
ਪਠਾਨਕੋਟ- ਕੁੱਲ ਕੇਸ-222, ਠੀਕ ਹੋਏ-183, ਮੌਤਾਂ-6
ਤਰਨਤਾਰਨ ਕੁੱਲ ਕੇਸ-204, ਠੀਕ ਹੋਏ-181, ਮੌਤਾਂ-4
ਹੁਸ਼ਿਆਰਪੁਰ- ਕੁੱਲ ਕੇਸ-185, ਠੀਕ ਹੋਏ-160, ਮੌਤਾਂ-6
ਨਵਾਂਸ਼ਹਿਰ- ਕੁੱਲ ਕੇਸ-147, ਠੀਕ ਹੋਏ-125, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-133, ਠੀਕ ਹੋਏ-123, ਮੌਤਾਂ-0
ਫਤਿਹਗੜ੍ਹ ਸਾਹਿਬ- ਕੁੱਲ ਕੇਸ-121, ਠੀਕ ਹੋਏ-101, ਮੌਤਾਂ-0
ਫਰੀਦਕੋਟ- ਕੁੱਲ ਕੇਸ-111, ਠੀਕ ਹੋਏ-99, ਮੌਤਾਂ-0
ਰੋਪੜ- ਕੁੱਲ ਕੇਸ-113, ਠੀਕ ਹੋਏ-95, ਮੌਤਾਂ-1
ਮੋਗਾ- ਕੁੱਲ ਕੇਸ-114, ਠੀਕ ਹੋਏ-91, ਮੌਤਾਂ-2
ਫਾਜ਼ਿਲਕਾ ਕੁੱਲ ਕੇਸ-101, ਠੀਕ ਹੋਏ-74, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-102, ਠੀਕ ਹੋਏ-55, ਮੌਤਾਂ-3
ਬਠਿੰਡਾ- ਕੁੱਲ ਕੇਸ-100, ਠੀਕ ਹੋਏ-76, ਮੌਤਾਂ-3
ਕਪੂਰਥਲਾ-ਕੁੱਲ ਕੇਸ-106, ਠੀਕ ਹੋਏ-78, ਮੌਤਾਂ-5
ਬਰਨਾਲਾ ਕੁੱਲ ਕੇਸ-64, ਠੀਕ ਹੋਏ-41, ਮੌਤਾਂ-2
ਮਾਨਸਾ- ਕੁੱਲ ਕੇਸ-48, ਠੀਕ ਹੋਏ-40, ਮੌਤਾਂ-0
ਕੁੱਲ ਕੇਸ 5937, ਠੀਕ ਹੋਏ 4266, ਮੌਤਾਂ 157
