ਚੀਨੀ ਫੌਜ ਨਾਲ ਹਿੰਸਕ ਝੜਪ ‘ਚ ਜ਼ਖ਼ਮੀ ਹੋਏ ਜਵਾਨਾਂ ਦਾ ਪੀਐਮ ਮੋਦੀ ਨੇ ਹਸਪਤਾਲ ਪਹੁੰਚ ਕੇ ਜਾਣਿਆ ਹਾਲਚਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ 15 ਜੂਨ ਦੀ ਰਾਤ ਨੂੰ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ 15 ਜੂਨ ਦੀ ਰਾਤ ਨੂੰ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਕਈ ਜਵਾਨਾਂ ਨੂੰ ਗੰਭੀਰ ਸੱਟਾਂ ਵੀ ਆਈਆਂ ਸਨ। ਹਾਲਾਂਕਿ ਇਸ ਵੇਲੇ ਸਾਰੇ ਜਵਾਨ ਖਤਰੇ ਤੋਂ ਬਾਹਰ ਹਨ ਅਤੇ ਇਨ੍ਹਾਂ ਦਾ ਇਲਾਜ ਲੇਹ ਦੇ ਮਿਲਟਰੀ ਹਸਪਤਾਲ ਵਿਚ ਚੱਲ ਰਿਹਾ ਹੈ। ਉੱਥੇ ਹੀ ਜਵਾਨਾਂ ਨੂੰ ਮਿਲਣ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਹਸਪਤਾਲ ਵਿਚ ਪਹੁੰਚੇ ਹਨ ਅਤੇ ਜ਼ਖ਼ਮੀ ਜਵਾਨਾਂ ਦਾ ਹਾਲਚਾਲ ਜਾਣਿਆ ਹੈ।

 प्रधानमंत्री ने कहा, विस्तारवाद की जिद किसी पर सवार हो जाती है तो उसने हमेशा विश्व शांति के सामने खतरा पैदा किया है. और यह न भूलें इतिहास गवाह है. ऐसी ताकतें मिट गई हैं या मुड़ने को मजबूर हो गई है.उन्होंने कहा, विश्व का हमेशा यही अनुभव रहा है और इसी अनुभव के आधार पर अब इस बार फिर से पूरे विश्व ने विस्तारवाद के खिलाफ मन बना लिया है. आज विश्व विकासवाद को समर्पित है और विकासवाद की स्पर्धा का स्वागत कर रहा है.

ਇਸ ਮੌਕੇ ਪ੍ਰਧਾਨ ਮੰਤਰੀ ਨੇ ਇਲਾਜ ਕਰਵਾ ਰਹੇ ਹਰ ਜਵਾਨ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ ਹੈ। ਪੀਐਮ ਮੋਦੀ ਨੇ ਜਵਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ”ਜੋ ਵੀਰ ਜਵਾਨ ਸ਼ਹੀਦ ਹੋਏ ਉਹ ਸਾਨੂੰ ਬਿਨਾਂ ਕਿਸੇ ਕਾਰਨ ਛੱਡ ਕੇ ਨਹੀਂ ਗਏ। ਤੁਸੀ ਸੱਭ ਨੇ (ਚੀਨੀ ਸੈਨਿਕਾਂ ਨੂੰ) ਉਚਿਤ ਜਵਾਬ ਦਿੱਤਾ ਹੈ। ਦੇਸ਼ ਦੀ ਸਰਹੱਦ ਦੀ ਰੱਖਿਆ ਲਈ ਤੁਸੀ ਆਪਣੀ ਬਹਾਦਰੀ ਅਤੇ ਜੋ ਖੂਨ ਬਹਾਇਆ ਹੈ, ਉਹ ਸਾਡੇ ਨੌਜਵਾਨਾਂ ਅਤੇ ਦੇਸ਼ਵਾਸੀਆਂ ਨੂੰ ਕਈ ਪੀੜੀਆਂ ਤੱਕ ਪ੍ਰੇਰਿਤ ਕਰਦਾ ਰਹੇਗਾ”। ਪੀਐਮ ਮੋਦੀ ਨੇ ਅੱਗੇ ਕਿਹਾ ਕਿ ”ਸਾਡਾ ਦੇਸ਼ ਕਿਸੇ ਵੀ ਸਥਿਤੀ ਵਿਚ ਨਾ ਕਦੇ ਵੀ ਝੁਕਿਆ ਨਹੀਂ ਹੈ ਅਤੇ ਅਸੀ ਦੁਨੀਆ ਦੀ ਕਿਸੇ ਵੀ ਸ਼ਕਤੀ ਅੱਗੇ ਝੁੱਕਣ ਵਾਲੇ ਨਹੀਂ ਹਨ। ਮੈ ਤੁਹਾਡੇ ਨਾਲ-ਨਾਲ ਉਨ੍ਹਾਂ ਮਾਤਾਵਾਂ ਨੂੰ ਵੀ ਸਨਮਾਨ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਤੁਹਾਡੇ ਵਰਗੇ ਬਹਾਦਰਾਂ ਨੂੰ ਜਨਮ ਦਿੱਤਾ ਹੈ”। ਪੀਐਮ ਮੋਦੀ ਅਨੁਸਾਰ ”ਤੁਹਾਡੇ ਬਹਾਦਰਾਂ ਦੁਆਰਾ ਵਿਖਾਈ ਗਈ ਵੀਰਤਾ ਬਾਰੇ ਦੁਨੀਆ ਲਈ ਇਕ ਸੰਦੇਸ਼ ਗਿਆ ਹੈ। ਦੁਨੀਆ ਤੁਹਾਡੀ ਚਰਚਾ ਕਰ ਰਹੀ ਹੈ”। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਮੈ ਉਮੀਦ ਕਰਦਾ ਹਾਂ ਕਿ ਤੁਸੀ ਸੱਭ ਜਲਦੀ ਤੋਂ ਜਲਦੀ ਸਿਹਤਮੰਦ ਹੋ ਜਾਓ। ਦੱਸ ਦਈਏ ਕਿ ਅੱਜ ਸ਼ੁੱਕਰਵਾਰ ਨੂੰ ਪੀਐਮ ਮੋਦੀ ਅਚਾਨਕ ਲੇਹ ਪਹੁੰਚੇ ਹਨ ਅਤੇ ਇੱਥੇ ਉਨ੍ਹਾਂ ਨੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਹੈ।

Leave a Reply

Your email address will not be published. Required fields are marked *