ਦਿੱਲੀ ‘ਚ ਸ਼ੁਰੂ ਹੋਇਆ ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ, ਜ਼ਿੰਦਗੀ ‘ਚ ਜਾਨ ਬਚਾਉਣ ਦੇ ਮੌਕੇ ਮਿਲਦੇ ਨੇ ਘੱਟ-ਕੇਜਰੀਵਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਲਾਜ਼ਮਾ ਬੈਂਕ ਦਾ ਉਦਘਾਟਨ ਕੀਤਾ ਹੈ। ਦੇਸ਼ ਦੇ ਪਹਿਲੇ ਪਲਾਜ਼ਮਾ ਬੈਂਕ ਬਾਰੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਲਾਜ਼ਮਾ ਬੈਂਕ ਦਾ ਉਦਘਾਟਨ ਕੀਤਾ ਹੈ। ਦੇਸ਼ ਦੇ ਪਹਿਲੇ ਪਲਾਜ਼ਮਾ ਬੈਂਕ ਬਾਰੇ ਜਾਣਕਾਰੀ ਦਿੰਦਿਆ ਸੀਐਮ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਪਲਾਜ਼ਮਾ ਡੋਨੇਟ ਕਰਨ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਜਾਨ ਬਚਾਉਣ ਦੇ ਮੌਕੇ ਜੀਵਨ ਵਿਚ ਘੱਟ ਮਿਲਦੇ ਹਨ।

ਆਨਲਾਈਨ ਪ੍ਰੈਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਦੱਸਿਆ ਕਿ ”ਹੁਣ ਲੋਕਾਂ ਨੂੰ ਪਲਾਜ਼ਮਾ ਲਈ ਜ਼ਿਆਦਾ ਪਰੇਸ਼ਾਨੀ ਨਹੀਂ ਹੋਵੇਗੀ। ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਆਈਐਲਬੀਐਸ ਹਸਪਤਾਲ ਵਿਚ ਸ਼ੁਰੂ ਹੋਣ ਜਾ ਰਿਹਾ ਹੈ ਪਰ ਇਹ ਪਲਾਜ਼ਮਾ ਬੈਂਕ ਸਫਲ ਉਦੋਂ ਹੀ ਹੋਵੇਗਾ ਜਦੋਂ ਲੋਕ ਅੱਗੇ ਆ ਕੇ ਆਪਣਾ ਸਹਿਯੋਗ ਦੇਣਗੇ ਅਤੇ ਪਲਾਜ਼ਮਾ ਦਾਨ ਕਰਨਗੇ”। ਕੇਜਰੀਵਾਲ ਮੁਤਾਬਕ ”ਪਲਾਜ਼ਮਾ ਡੋਨੇਟ ਕਰਨ ਲਈ ਤੁਸੀ 1031 ਉੱਤੇ ਫੋਨ ਸਕਦੇ ਹਨ। ਰਜਿਸਟ੍ਰੇਸ਼ਨ ਤੋਂ ਬਾਅਦ ਡਾਕਟਰ ਦਾ ਡੋਨਰ ਨੂੰ ਫੋਨ ਆਵੇਗਾ ਤੇ ਪਲਾਜ਼ਮਾ ਡੋਨੇਟ ਕਰਨ ਦਾ ਸਮਾਂ ਪੱਕਾ ਹੋਵੇਗਾ।ਡੋਨਰ ਲਈ ਟਰਾਂਸਪੋਰਟ ਦੀ ਵਿਵਸਥਾ ਕੀਤੀ ਜਾਵੇਗਾ ਅਤੇ ਪਲਾਜ਼ਮਾ ਡੋਨੇਟ ਕਰਨ ਵਾਲੇ ਨੂੰ ਇਕ ਸਨਾਮਨ ਪੱਤਰ ਦਿੱਤਾ ਜਾਵੇਗਾ”। ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਵਿਅਕਤੀਗਤ ਤੌਰ ‘ਤੇ ਪਲਾਜ਼ਮਾ ਡੋਨੇਟ ਨਹੀਂ ਹੋਵੇਗਾ ਤੇ ਹਸਪਤਾਲਾਂ ਨੂੰ ਪਲਾਜ਼ਮਾ ਲਈ ਆਈਐਲਬੀਐਸ ਨਾਲ ਸੰਪਰਕ ਕਰਨਾ ਹੋਵੇਗਾ।

ਕੋਣ-ਕੋਣ ਡੋਨੇਟ ਕਰ ਸਕਦਾ ਹੈ ਪਲਾਜ਼ਮਾ

ਜਿਸਦਾ ਉੱਮਰ 18 ਤੋਂ 60 ਸਾਲ ਵਿਚਕਾਰ ਹੋਵੇ

ਕੋਰੋਨਾ ਤੋਂ ਠੀਕ ਹੋਏ ਨੂੰ 14 ਦਿਨਾਂ ਦਾ ਸਮਾਂ ਹੋ ਗਿਆ ਹੋਵੇ

ਵਜ਼ਨ 50 ਕਿਲੋ ਤੋਂ ਜ਼ਿਆਦਾ ਹੋਵੇ

ਸ਼ੁਗਰ ਮਰੀਜ਼, ਹਾਇਪਰਟੈਂਸ਼ਨ ਦੀ ਬੀਮਾਰੀ ਜਾ ਬੀਪੀ 140 ਤੋਂ ਵੱਧ ਨਾ ਹੋਵੇ

ਕੈਂਸਰ ਸਰਵਾਇਵਰ, ਕਿਡਨੀ, ਹਾਰਟ ਦੀ ਬੀਮਾਰੀ ਤੋਂ ਗ੍ਰਸਤ ਨਾ ਹੋਵੇ

 

Leave a Reply

Your email address will not be published. Required fields are marked *