ਭਾਰਤ ਤੇ ਚੀਨ ਵਿਚਾਲੇ ਗਲਵਾਨ ਵਰਗੀ ਹਿੰਸਕ ਝੜਪ ਮੁੜ ਤੋਂ ਨਾ ਦਹਰਾਉਣ, ਸੈਨਿਕਾਂ ਨੂੰ ਪਿੱਛੇ ਹਟਾਉਣ ‘ਤੇ ਬਣੀ ਸਹਿਮਤੀ-ਰਿਪੋਰਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਉੱਤੇ ਚੱਲ ਰਹੇ ਤਣਾਅ ਨੂੰ ਘੱਟ ਕਰਨ ਲਈ ਭਾਰਤ ਅਤੇ ਚੀਨ ਵਿਚਾਲੇ 30 ਜੂਨ ਨੂੰ ਕਮਾਂਡਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਉੱਤੇ ਚੱਲ ਰਹੇ ਤਣਾਅ ਨੂੰ ਘੱਟ ਕਰਨ ਲਈ ਭਾਰਤ ਅਤੇ ਚੀਨ ਵਿਚਾਲੇ 30 ਜੂਨ ਨੂੰ ਕਮਾਂਡਰ ਪੱਧਰ ਦੀ ਮੀਟਿੰਗ ਹੋਈ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦਾ ਕੋਈ ਠੋਸ ਨਤੀਜਾ ਨਹੀਂ ਨਿਕਲ ਸਕਿਆ ਹੈ। ਇਸੇ ਵਿਚਾਲੇ ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਦੋਵੇਂ ਦੇਸ਼ ਪੜਾਅਵਾਰ ਤਰੀਕੇ ਨਾਲ ਆਪਣੇ ਸੈਨਿਕਾਂ ਨੂੰ ਪਿੱਛੇ ਹਟਾਉਣ ਲਈ ਰਾਜ਼ੀ ਹੋ ਗਏ ਹਨ।

India-China border standoff turns deadly for first time in decades ...
ਸੰਕੇਤਕ ਤਸਵੀਰ

ਮੀਡੀਆ ਰਿਪੋਰਟਾਂ ਅਨੁਸਾਰ ਚੀਨੀ ਅਖਬਾਰ ਨੇ ਸੂਤਰਾਂ ਦੇ ਹਵਾਲਿਓ ਦੱਸਿਆ ਹੈ ਕਿ ਭਾਰਤ ਅਤੇ ਚੀਨ ਅਸਲ ਕੰਟਰੋਲ ਰੇਖਾ ਉੱਤੇ ਸਥਿਤੀ ਨੂੰ ਸ਼ਾਂਤੀਪੂਰਨ ਬਣਾਉਣ ਲਈ ਪ੍ਰਭਾਵਸ਼ਾਲੀ ਉਪਾਅ ਕਰਨਗੇ। ਦੋਵੇਂ ਦੇਸ਼ਾਂ ਵਿਚਾਲੇ ਪੜਾਅਵਾਰ ਤਰੀਕੇ ਨਾਲ ਸੈਨਿਕਾਂ ਨੂੰ ਪਿੱਛੇ ਹਟਾਉਣ ਉੱਤੇ ਸਹਿਮਤੀ ਬਣ ਗਈ ਹੈ। ਹਾਲਾਂਕਿ ਚੀਨੀ ਅਖਬਾਰ ਦੇ ਇਸ ਦਾਅਵੇ ਉੱਤੇ ਭਾਰਤ ਵੱਲੋਂ ਕੋਈ ਮੋਹਰ ਨਹੀਂ ਲਗਾਈ ਗਈ ਹੈ। ਦੱਸ ਦਈਏ ਕਿ 30 ਜੂਨ ਨੂੰ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਤਣਾਅ ਨੂੰ ਘੱਟ ਕਰਨ ਅਤੇ ਵਿਵਾਦ ਸਲਝਾਉਣ ਲਈ ਕੋਰ ਕਮਾਂਡਰ ਦੇ ਪੱਧਰ ਦੀ ਬੈਠਕ ਹੋਈ ਸੀ।ਇਹ ਬੈਠਕ ਲਗਭਗ 12 ਘੰਟੇ ਚੱਲੀ ਸੀ। ਇਸ ਵਿਚ ਚੀਨ ਵੱਲੋਂ ਮੇਜਰ ਜਨਰਲ ਲਿਓ ਇਨ ਨੇ ਪੱਖ ਰੱਖਿਆ ਸੀ ਜਦਕਿ ਭਾਰਤ ਵੱਲੋਂ ਜ਼ਿੰਮੇਵਾਰੀ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਸੰਭਾਲੀ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਬੈਠਕ ਦਾ ਕੋਈ ਖਾਸ ਨਤੀਜਾ ਨਹੀਂ ਨਿਕਲ ਸਕਿਆ ਹੈ ਪਰ ਦੋਵਾਂ ਦੇਸ਼ਾਂ ਦਰਮਿਆਨ 15 ਜੂਨ ਵਰਗੀ ਖੂਨੀ ਝੜਪ ਮੁੜ ਤੋਂ ਨਾ ਦਹਰਾਉਣ ਉੱਤੇ ਸਹਿਤਮੀ ਬਣ ਗਈ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ 72 ਘੰਟੇ ਤੱਕ ਦੋਣੋਂ ਪੱਖ ਇਕ-ਦੂਜੇ ਉੱਤੇ ਨਜ਼ਰ ਰੱਖਣਗੇ ਕਿ ਜਿਨ੍ਹਾਂ ਗੱਲਾਂ ਉੱਤੇ ਇਕ ਰਾਏ ਬਣ ਗਈ ਉਸਨੂੰ ਜ਼ਮੀਨ ਉੱਤੇ ਲਾਗੂ ਕੀਤਾ ਜਾ ਰਿਹਾ ਹੈ ਜਾਂ ਫਿਰ ਨਹੀਂ।

Leave a Reply

Your email address will not be published. Required fields are marked *