ਦੁਨੀਆ ਵਿਚ ਕੋੋਰੋਨਾ ਦੇ ਮਾਮਲੇ ਹੋਏ 95 ਲੱਖ ਤੋਂ ਪਾਰ, ਠੀਕ ਹੋਏ 51 ਲੱਖ ਤੋਂ ਜ਼ਿਆਦਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 95 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 84 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 51 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 9,527,125 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 484,972 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 5,175,406 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 3,866,747 ਹੋ ਗਈ ਹੈ। ਵੈਸੇ ਤਾਂ ਪੂਰੀ ਦੁਨੀਆ ਕੋਰੋਨਾ ਸੰਕਰਮਨ ਦਾ ਕਹਿਰ ਝੱਲ ਰਹੀ ਹੈ ਪਰ ਵਿਸ਼ਵ ਦਾ ਸੱਭ ਤੋਂ ਸ਼ਕਤੀਸ਼ਾਲੀ ਮੁਲਕ ਸੰਯੁਕਤ ਰਾਜ ਅਮਰੀਕਾ ਇਸ ਵਾਇਰਸ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਹੁਣ ਤੱਕ 2,462,554 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 124,281 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,040,605 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਭਾਰਤ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਸਵੀਡਨ ਅਤੇ ਬੈਲਜ਼ੀਅਮ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 1,192,474, ਮੌਤਾਂ-53,874

ਰੂਸ – ਕੁੱਲ ਕੇਸ-606,881, ਮੌਤਾਂ-8,513

ਭਾਰਤ- ਕੁੱਲ ਕੇਸ –472,985, ਮੌਤਾਂ-14,907

ਯੂਕੇ- ਕੁੱਲ ਕੇਸ -306,862, ਮੌਤਾਂ-43,081

ਸਪੇਨ- ਕੁੱਲ ਕੇਸ – 294,166, ਮੌਤਾਂ- 28,327

ਪੇਰੂ–ਕੁੱਲ ਕੇਸ- 264,689, ਮੌਤਾਂ-8,586

ਚਿਲੀ-ਕੁੱਲ ਕੇਸ-254,416, ਮੌਤਾਂ-4,731

ਇਟਲੀ– ਕੁੱਲ ਕੇਸ – 239,410, ਮੌਤਾਂ- 34,644

ਈਰਾਨ – ਕੁੱਲ ਕੇਸ -215,501, ਮੌਤਾਂ-9,996

ਮੈਕਸੀਕੋ-ਕੁੱਲ ਕੇਸ- 196,847, ਮੌਤਾਂ-24,324

ਜਰਮਨੀ- ਕੁੱਲ ਕੇਸ -193,254, ਮੌਤਾਂ-9,003

ਤੁਰਕੀ- ਕੁੱਲ ਕੇਸ- 191,657, ਮੌਤਾਂ-5,025

ਪਾਕਿਸਤਾਨ-ਕੁੱਲ ਕੇਸ-188,926, ਮੌਤਾਂ-3,755

ਸਾਊਦੀ ਅਰਬ- ਕੁੱਲ ਕੇਸ- 167,267, ਮੌਤਾਂ-1,387

ਫਰਾਂਸ- ਕੁੱਲ ਕੇਸ- 161,348, ਮੌਤਾਂ-29,731

ਬੰਗਲਾਦੇਸ਼-ਕੁੱਲ ਕੇਸ-122,660, ਮੌਤਾਂ-1,582

ਸਾਊਥ ਅਫਰੀਕਾ-ਕੁੱਲ ਕੇਸ-111,796, ਮੌਤਾਂ-2,205

ਕਨੇਡਾ-  ਕੁੱਲ ਕੇਸ- 102,242, ਮੌਤਾਂ-8,484

ਕਤਰ-ਕੁੱਲ ਕੇਸ-90,778, ਮੌਤਾਂ-104

ਚੀਨ- ਕੁੱਲ ਕੇਸ – 83,449, ਮੌਤਾਂ-4,634

ਕੋਲੰਬੀਆ-ਕੁੱਲ ਕੇਸ-77,113, ਮੌਤਾਂ-2,491

ਸਵੀਡਨ-ਕੁੱਲ ਕੇਸ-62,324, ਮੌਤਾਂ-5209

ਬੈਲਜ਼ੀਅਮ-ਕੁੱਲ ਕੇਸ- 60,898, ਮੌਤਾਂ-9,722

Leave a Reply

Your email address will not be published. Required fields are marked *