ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਤਣਾਅ ਵਿਚਾਲੇ ਫੌਜ ਮੁੱਖੀ ਜਨਰਲ ਐਮਐਮ ਨਰਵਣੇ ਆਪਣੇ ਲੇਹ ਦੇ ਦੋ ਦਿਨਾਂ ਦੌਰੇ ਉੱਤੇ ਹਨ। ਆਪਣੀ ਯਾਤਰਾ ਦੇ ਦੂਜੇ ਦਿਨ ਅੱਜ ਬੁੱਧਵਾਰ ਨੂੰ ਫੌਜ ਮੁੱਖੀ ਨੇ ਪੂਰਬੀ ਲੱਦਾਖ ਵਿਚ ਅੱਗੇ ਦੇ ਖੇਤਰਾਂ ਦਾ ਦੌਰਾ ਕੀਤਾ ਹੈ ਅਤੇ ਇੱਥੇ ਤਾਇਨਾਤ ਸੈਨਿਕਾਂ ਦਾ ਹੌਸਲਾ ਵਧਾਇਆ ਹੈ।
Army Chief General MM Naravane visited forward areas in Eastern Ladakh & reviewed the operational situation on the ground. Army Chief commended troops for their high morale&exhorted them to continue working with zeal&enthusiasm: Indian Army pic.twitter.com/p4eqKvoNue
— ANI (@ANI) June 24, 2020
ਆਰਮੀ ਚੀਫ ਐਮਐਮ ਨਰਵਣੇ ਪੂਰਬੀ ਲੱਦਾਖ ਦੀਆਂ ਫਾਰਵਰਡ ਪੋਸਟਾਂ ਉੱਤੇ ਪਹੁੰਚੇ ਹਨ ਅਤੇ ਇੱਥੇ ਆਪ੍ਰੇਸ਼ਨਲ ਸਥਿਤੀ ਦੀ ਸਮੀਖਿਆ ਕੀਤੀ ਹੈ। ਸੈਨਾ ਮੁੱਖੀ ਨੇ ਉੱਚੇ ਮਨੋਬਲ ਲਈ ਸਿਪਾਹੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਉਤਸ਼ਾਹ ਤੇ ਸ਼ਾਨਦਾਰ ਕੰਮ ਲਈ ਪ੍ਰਸ਼ੰਸਾ ਪੱਤਰ ਵੀ ਪ੍ਰਦਾਨ ਕੀਤੇ ਹਨ ਹੈ। ਇਸ ਤੋਂ ਪਹਿਲਾਂ ਫੌਜ ਮੁੱਖੀ ਬੀਤੇ ਮੰਗਲਵਾਰ ਨੂੰ ਲੇਹ ਸਥਿਤ ਮਿਲਟਰੀ ਦੇ ਹਸਪਤਾਲ ਪਹੁੰਚੇ ਸਨ ਜਿੱਥੇ ਉਨ੍ਹਾਂ ਨੇ ਜ਼ਖ਼ਮੀ ਹੋਏ ਜਵਾਨਾਂ ਦਾ ਹਾਲ-ਚਾਲ ਜਾਣਿਆ ਹੈ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ ਹੈ। ਦਰਅਸਲ ਚੀਨੀ ਸੈਨਿਕਾਂ ਨਾਲ ਖੂਨੀ ਝੜਪ ਵਿਚ ਜਖ਼ਮੀ ਹੋਏ ਜਵਾਨਾਂ ਦਾ ਇਲਾਜ ਲੇਹ ਦੇ ਇਸੇ ਫੌਜੀ ਹਸਪਤਾਲ ਵਿਚ ਚੱਲ ਰਿਹਾ ਹੈ। ਗਲਵਾਨ ਘਾਟੀ ਵਿਚ ਹਿੰਸਕ ਝੜਪ ਤੋਂ ਬਾਅਦ ਫੌਜ ਮੁੱਖੀ ਪਹਿਲੀ ਵਾਰ ਲੱਦਾਖ ਪਹੁੰਚੇ ਹਨ। ਆਰਮੀ ਚੀਫ ਨਾਲ ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਵਾਈਕੇ ਜੋਸ਼ੀ ਅਤੇ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਵੀ ਫਾਰਵਰਡ ਲੋਕੇਸ਼ਨ ਉੱਤੇ ਮੌਜੂਦ ਹਨ। ਇੱਥੇ ਉਹ ਗਰਾਊਂਡ ਕਮਾਂਡਰਾਂ ਨਾਲ ਤਾਜ਼ਾ ਹਲਾਤਾਂ ਉੱਤੇ ਚਰਚਾ ਕਰਨਗੇ।
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਭਾਰਤ ਅਤੇ ਚੀਨ ਦੇ ਫੌਜੀ ਅਧਿਕਾਰੀਆਂ ਦਰਮਿਆਨ ਪੂਰਬੀ ਲੱਦਾਖ ਵਿਚ ਚੱਲ ਰਹੇ ਸੀਮਾ ਵਿਵਾਦ ਨੂੰ ਲੈ ਕੇ ਮੀਟਿੰਗ ਵੀ ਹੋਈ ਸੀ, ਜੋ ਕਿ ਸਕਾਰਾਤਮਕ ਰਹੀ ਹੈ। ਜਾਣਕਾਰੀ ਅਨੁਸਾਰ ਦੋਣਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਪੂਰਬੀ ਲੱਦਾਖ ਦੇ ਤਣਾਅ ਵਾਲੇ ਖੇਤਰ ਤੋਂ ਪਿੱਛੇ ਹੱਟਣ ਉੱਤੇ ਸਹਿਮਤੀ ਬਣ ਗਈ ਹੈ।
