ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੇ ਮੰਗਲਵਾਰ ਨੂੰ ਯੋਗ ਗੁਰੂ ਬਾਬਾ ਰਾਮਦੇਵ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ, ਜਿਸ ਲਈ ਉਨ੍ਹਾਂ ਨੇ ਕੋਰੋਨਿਲ ਨਾਮਕ ਦੀ ਆਯੂਰਵੈਦਿਕ ਦਵਾਈ ਵੀ ਲਾਂਚ ਕੀਤੀ ਸੀ। ਰਾਮਦੇਵ ਦੀ ਇਸ ਦਵਾਈ ਨੂੰ ਲੈ ਕੇ ਲੋਕਾਂ ਵਿਚ ਚਰਚਾਵਾਂ ਤੇਜ਼ ਹੋ ਗਈਆਂ ਹਨ ਪਰ ਉੱਥੇ ਹੀ ਆਯੂਸ਼ ਮੰਤਰਾਲੇ ਨੇ ਸਾਫ ਕਰ ਦਿੱਤਾ ਹੈ ਕਿ ਕੰਪਨੀ ਨੂੰ ਪਹਿਲਾਂ ਇਸ ਦਵਾਈ ਦੇ ਟੈਸਟਾਂ ਅਤੇ ਹੋਰ ਜਾਣਕਾਰੀਆਂ ਨੂੰ ਸਾਂਝਾ ਕਰਨਾ ਹੋਵੇਗਾ ਜਿਸ ਤੋਂ ਬਾਅਦ ਹੀ ਦਵਾਈ ਵੇਚਣ ਦੀ ਆਗਿਆ ਦਿੱਤੀ ਜਾਵੇਗੀ।
It's a good thing that Baba Ramdev has given a new medicine to the country but as per rule,it has to come to AYUSH Ministry first.They even said that they have sent a report. We'll look into it&permission will be given after seeing the report: Shripad Naik,AYUSH Minister #COVID19 pic.twitter.com/SYJH5RroAt
— ANI (@ANI) June 24, 2020
ਖਬਰ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਆਯੂਸ ਮੰਤਰੀ ਸ੍ਰੀਪਦ ਨਾਇਕ ਨੇ ਕਿਹਾ ਹੈ ”ਇਹ ਚੰਗੀ ਗੱਲ ਹੈ ਕਿ ਬਾਬਾ ਰਾਮਦੇਵ ਨੇ ਦੇਸ਼ ਨੂੰ ਨਵੀਂ ਦਵਾਈ ਦਿੱਤੀ ਹੈ ਪਰ ਨਿਯਮਾਂ ਅਨੁਸਾਰ ਦਵਾਈ ਪਹਿਲਾਂ ਆਯੂਸ਼ ਮੰਤਰਾਲੇ ਨੂੰ ਜਾਂਚ ਲਈ ਦੇਣੀ ਹੋਵੇਗੀ”। ਨਾਇਕ ਮੁਤਾਬਕ ”ਰਾਮਦੇਵ ਨੇ ਇੱਥੋਂ ਤੱਕ ਕਿਹਾ ਹੈ ਕਿ ਉਨ੍ਹਾਂ ਨੇ ਇਕ ਰਿਪੋਰਟ ਭੇਜੀ ਹੈ। ਅਸੀ ਇਸ ਨੂੰ ਵੇਖਾਂਗੇ ਅਤੇ ਇਸ ਤੋਂ ਬਾਅਦ ਹੀ ਦਵਾਈ ਦੀ ਵਰਤੋਂ ਲਈ ਆਗਿਆ ਦਿੱਤੀ ਜਾਵੇਗੀ”।
ਦੱਸ ਦਈਏ ਕਿ ਬੀਤੇ ਦਿਨ ਬਾਬਾ ਰਾਮਦੇਵ ਨੇ ਕੋਰੋਨਾ ਵਾਇਰਸ ਦੀ ਦਵਾਈ ਲਾਂਚ ਕਰਦੇ ਹੋਏ ਇਹ ਕਿਹਾ ਸੀ ਕਿ ”ਦੁਨੀਆ ਨੂੰ ਕੋਰੋਨਾ ਵਾਇਰਸ ਦੀ ਦਵਾਈ ਆਉਣ ਦਾ ਇੰਤਜ਼ਾਰ ਸੀ ਅਤੇ ਅੱਜ ਸਾਨੂੰ ਮਾਨ ਹੈ ਕਿ ਇਸ ਵਾਇਰਸ ਦੀ ਪਹਿਲੀ ਆਯੁਰਵੈਦਿਕ ਦਵਾਈ ਅਸੀ ਤਿਆਰ ਕਰ ਲਈ ਹੈ, ਅੱਜ ਐਲੋਪੈਥਿਕ ਸਿਸਟਮ ਮੈਡੀਸਨ ਨੂੰ ਲੀਡ ਕਰ ਰਿਹਾ ਹੈ, ਅਸੀ ਕੋਰੋਨਿਲ ਬਣਾਈ ਹੈ”। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ”ਇਸ ਦਵਾਈ ਵਿਚ ਅਸੀ ਕਲੀਨਿਕਲ ਕੰਟਰੋਲ ਸਟੱਡੀ ਕੀਤੀ, 100 ਲੋਕਾਂ ਉੱਤੇ ਇਸ ਦਾ ਟੈਸਟ ਕੀਤਾ ਗਿਆ ਅਤੇ ਤਿੰਨ ਦਿਨਾਂ ਅੰਦਰ 65 ਫੀਸਦੀ ਰੋਗੀ ਪਾਜ਼ੀਟਿਵ ਤੋਂ ਨੈਗੇਟਿਵ ਹੋ ਗਏ। ਜਦਕਿ ਸੱਤ ਦਿਨਾਂ ਵਿਚ 100 ਫੀਸਦੀ ਮਰੀਜ਼ ਸਿਹਤਯਾਬ ਹੋਏ ਹਨ”।
