ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 162 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ 4397 ਹੋ ਗਈ ਹੈ। ਉੱਥੇ ਹੀ 222 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ 4 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਮੰਗਲਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 7, ਜਲੰਧਰ ਤੋਂ 38, ਪਟਿਆਲਾ ਤੋਂ 12, ਸੰਗਰੂਰ ਤੋਂ 18, ਲੁਧਿਆਣਾ ਤੋਂ 34, ਹੁਸ਼ਿਆਰਪੁਰ ਤੋਂ 1, ਫਰੀਦਕੋਟ ਤੋਂ 1, ਰੋਪੜ ਤੋਂ 2, ਫਤਿਹਗੜ੍ਹ ਸਾਹਿਬ ਤੋਂ 10, ਫਿਰੋਜ਼ਪੁਰ ਤੋਂ 4, ਮੋਗਾ ਤੋਂ 9, ਬਠਿੰਡਾ ਤੋਂ 3, ਗੁਰਦਾਸਪੁਰ ਤੋਂ 4, ਕਪੂਰਥਲਾ ਤੋਂ 4, ਤਰਨਤਾਰਨ ਤੋਂ 1, ਮਾਨਸਾ ਤੋਂ 3 ਅਤੇ ਬਠਿੰਡਾ ਤੋਂ 11 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 151, ਮੁਹਾਲੀ ਵਿਚ 22, ਤਰਨਤਾਰਨ ਵਿਚ 2, ਗੁਰਦਾਸਪੁਰ ਵਿਚ 3, ਪਠਾਨਕੋਟ ਵਿਚ 2, ਹੁਸ਼ਿਆਰਪੁਰ ਵਿਚ 3, ਮੋਗਾ ਵਿਚ 1, ਬਠਿੰਡਾ ਵਿਚ 8, ਪਟਿਆਲਾ ਵਿਚ 3, ਜਲੰਧਰ ਵਿਚ 13 ਅਤੇ ਫਰੀਦਕੋਟ ਵਿਚ 14 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 3047 ਹੋ ਗਈ ਹੈ। ਜਦਕਿ ਲੁਧਿਆਣਾ ਵਿਚ 2, ਅੰਮ੍ਰਿਤਸਰ ਵਿਚ 1 ਅਤੇ ਪਟਿਆਲਾ ਵਿਚ ਵੀ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 105 ਹੋ ਗਿਆ ਹੈ। ਸੂਬੇ ਵਿਚ ਇਸ ਵੇਲੇ 1245 ਐਕਟਿਵ ਕੇਸ ਹਨ।
ਅੰਮ੍ਰਿਤਸਰ- ਕੁੱਲ ਕੇਸ-792, ਠੀਕ ਹੋਏ- 523, ਮੌਤਾਂ-32
ਲੁਧਿਆਣਾ- ਕੁੱਲ ਕੇਸ-615, ਠੀਕ ਹੋਏ-392, ਮੌਤਾਂ-14
ਜਲੰਧਰ – ਕੁੱਲ ਕੇਸ –602, ਠੀਕ ਹੋਏ -315, ਮੌਤਾਂ-18
ਸੰਗਰੂਰ ਕੁੱਲ ਕੇਸ-239, ਠੀਕ ਹੋਏ-140, ਮੌਤਾਂ-6
ਪਟਿਆਲਾ-ਕੁੱਲ ਕੇਸ-226, ਠੀਕ ਹੋਏ-132, ਮੌਤਾਂ-5
ਮੁਹਾਲੀ – ਕੁੱਲ ਕੇਸ – 219, ਠੀਕ ਹੋਏ –170, ਮੌਤਾਂ –3
ਗੁਰਦਾਸਪੁਰ- ਕੁੱਲ ਕੇਸ-195, ਠੀਕ ਹੋਏ-168, ਮੌਤਾਂ-3
ਪਠਾਨਕੋਟ- ਕੁੱਲ ਕੇਸ-188, ਠੀਕ ਹੋਏ-137, ਮੌਤਾਂ-5
ਤਰਨਤਾਰਨ ਕੁੱਲ ਕੇਸ-186, ਠੀਕ ਹੋਏ-163, ਮੌਤਾਂ-2
ਹੁਸ਼ਿਆਰਪੁਰ- ਕੁੱਲ ਕੇਸ-165, ਠੀਕ ਹੋਏ-140, ਮੌਤਾਂ-5
ਨਵਾਂਸ਼ਹਿਰ- ਕੁੱਲ ਕੇਸ-125, ਠੀਕ ਹੋਏ-118, ਮੌਤਾਂ-1
ਫਤਿਹਗੜ੍ਹ ਸਾਹਿਬ- ਕੁੱਲ ਕੇਸ-100, ਠੀਕ ਹੋਏ-76, ਮੌਤਾਂ-0
ਫਰੀਦਕੋਟ- ਕੁੱਲ ਕੇਸ-99, ਠੀਕ ਹੋਏ-87, ਮੌਤਾਂ-0
ਰੋਪੜ- ਕੁੱਲ ਕੇਸ-91, ਠੀਕ ਹੋਏ-74, ਮੌਤਾਂ-1
ਮੋਗਾ- ਕੁੱਲ ਕੇਸ-85, ਠੀਕ ਹੋਏ-74, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-84, ਠੀਕ ਹੋਏ-72, ਮੌਤਾਂ-0
ਬਠਿੰਡਾ- ਕੁੱਲ ਕੇਸ-79, ਠੀਕ ਹੋਏ-64, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-77, ਠੀਕ ਹੋਏ-46, ਮੌਤਾਂ-3
ਫਾਜ਼ਿਲਕਾ ਕੁੱਲ ਕੇਸ-75, ਠੀਕ ਹੋਏ-50, ਮੌਤਾਂ-0
ਕਪੂਰਥਲਾ-ਕੁੱਲ ਕੇਸ-67, ਠੀਕ ਹੋਏ-44, ਮੌਤਾਂ-4
ਬਰਨਾਲਾ ਕੁੱਲ ਕੇਸ-46, ਠੀਕ ਹੋਏ-27, ਮੌਤਾਂ-2
ਮਾਨਸਾ- ਕੁੱਲ ਕੇਸ-42, ਠੀਕ ਹੋਏ-35, ਮੌਤਾਂ-0
ਕੁੱਲ ਕੇਸ 4397, ਠੀਕ ਹੋਏ 3047, ਮੌਤਾਂ 105
