ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 177 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 4235 ਹੋ ਗਈ ਹੈ। ਉੱਥੇ ਹੀ 125 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ 2 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੋਮਵਾਰ ਸ਼ਾਮ 6 ਵਜੇ ਤੱਕ ਅੰਮ੍ਰਿਤਸਰ ਤੋਂ 28, ਮੁਹਾਲੀ ਤੋਂ 2, ਜਲੰਧਰ ਤੋਂ 46, ਪਟਿਆਲਾ ਤੋਂ 5, ਸੰਗਰੂਰ ਤੋਂ 15, ਲੁਧਿਆਣਾ ਤੋਂ 34, ਫਰੀਦਕੋਟ ਤੋਂ 3, ਫਾਜ਼ਿਲਕਾ ਤੋਂ 13, ਮੁਕਤਸਰ ਸਾਹਿਬ ਤੋਂ 3, ਫਤਿਹਗੜ੍ਹ ਸਾਹਿਬ ਤੋਂ 2, ਫਿਰੋਜ਼ਪੁਰ ਤੋਂ 7, ਮੋਗਾ ਤੋਂ 1, ਨਵਾਂਸ਼ਹਿਰ ਤੋਂ 2, ਗੁਰਦਾਸਪੁਰ ਤੋਂ 2, ਪਠਾਨਕੋਟ ਤੋਂ 7, ਬਠਿੰਡਾ ਤੋਂ 4, ਕਪੂਰਥਲਾ ਤੋਂ 1 ਅਤੇ ਤਰਨਤਾਰਨ ਤੋਂ 2 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਉੱਥੇ ਹੀ ਅੰਮ੍ਰਿਤਸਰ ਵਿਚ 24, ਲੁਧਿਆਣਾ ਵਿਚ 66, ਸੰਗਰੂਰ ਵਿਚ 6, ਗੁਰਦਾਸਪੁਰ ਵਿਚ 2, ਪਠਾਨਕੋਟ ਵਿਚ 3, ਹੁਸ਼ਿਆਰਪੁਰ ਵਿਚ 4, ਨਵਾਂਸਹਿਰ ਵਿਚ 9, ਫਤਿਹਗੜ੍ਹ ਸਾਹਿਬ ਤੋਂ ਵਿਚ 2, ਰੋਪੜ ਵਿਚ 4, ਮੋਗਾ ਵਿਚ 3 ਅਤੇ ਬਰਨਾਲਾ ਵਿਚ 2 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵੱਧ ਕੇ 2825 ਹੋ ਗਈ ਹੈ। ਜਦਕਿ ਲੁਧਿਆਣਾ ਵਿਚ 2 ਕੋਰੋਨਾ ਪੀੜਤਾ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 101 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 1309 ਐਕਟਿਵ ਕੇਸ ਹਨ।
ਅੰਮ੍ਰਿਤਸਰ- ਕੁੱਲ ਕੇਸ-786, ਠੀਕ ਹੋਏ- 523, ਮੌਤਾਂ-31
ਜਲੰਧਰ – ਕੁੱਲ ਕੇਸ –564, ਠੀਕ ਹੋਏ -302, ਮੌਤਾਂ-14
ਲੁਧਿਆਣਾ- ਕੁੱਲ ਕੇਸ-581, ਠੀਕ ਹੋਏ-241, ਮੌਤਾਂ-16
ਮੁਹਾਲੀ – ਕੁੱਲ ਕੇਸ – 219, ਠੀਕ ਹੋਏ –148, ਮੌਤਾਂ –3
ਪਟਿਆਲਾ-ਕੁੱਲ ਕੇਸ-214, ਠੀਕ ਹੋਏ-129, ਮੌਤਾਂ-4
ਸੰਗਰੂਰ ਕੁੱਲ ਕੇਸ-221, ਠੀਕ ਹੋਏ-140, ਮੌਤਾਂ-6
ਗੁਰਦਾਸਪੁਰ- ਕੁੱਲ ਕੇਸ-191, ਠੀਕ ਹੋਏ-165, ਮੌਤਾਂ-3
ਪਠਾਨਕੋਟ- ਕੁੱਲ ਕੇਸ-188, ਠੀਕ ਹੋਏ-135, ਮੌਤਾਂ-5
ਤਰਨਤਾਰਨ ਕੁੱਲ ਕੇਸ-184, ਠੀਕ ਹੋਏ-161, ਮੌਤਾਂ-2
ਹੁਸ਼ਿਆਰਪੁਰ- ਕੁੱਲ ਕੇਸ-164, ਠੀਕ ਹੋਏ-137, ਮੌਤਾਂ-5
ਨਵਾਂਸ਼ਹਿਰ- ਕੁੱਲ ਕੇਸ-125, ਠੀਕ ਹੋਏ-118, ਮੌਤਾਂ-1
ਫਰੀਦਕੋਟ- ਕੁੱਲ ਕੇਸ-98, ਠੀਕ ਹੋਏ-73, ਮੌਤਾਂ-0
ਫਤਿਹਗੜ੍ਹ ਸਾਹਿਬ- ਕੁੱਲ ਕੇਸ-90, ਠੀਕ ਹੋਏ-76, ਮੌਤਾਂ-0
ਰੋਪੜ- ਕੁੱਲ ਕੇਸ-89, ਠੀਕ ਹੋਏ-74, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-84, ਠੀਕ ਹੋਏ-72, ਮੌਤਾਂ-0
ਮੋਗਾ- ਕੁੱਲ ਕੇਸ-76, ਠੀਕ ਹੋਏ-73, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-75, ਠੀਕ ਹੋਏ-50, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-73, ਠੀਕ ਹੋਏ-46, ਮੌਤਾਂ-3
ਬਠਿੰਡਾ- ਕੁੱਲ ਕੇਸ-68, ਠੀਕ ਹੋਏ-56, ਮੌਤਾਂ-0
ਕਪੂਰਥਲਾ-ਕੁੱਲ ਕੇਸ-63, ਠੀਕ ਹੋਏ-44, ਮੌਤਾਂ-4
ਬਰਨਾਲਾ ਕੁੱਲ ਕੇਸ-43, ਠੀਕ ਹੋਏ-27, ਮੌਤਾਂ-2
ਮਾਨਸਾ- ਕੁੱਲ ਕੇਸ-39, ਠੀਕ ਹੋਏ-35, ਮੌਤਾਂ-0
ਕੁੱਲ ਕੇਸ 4235, ਠੀਕ ਹੋਏ 2825, ਮੌਤਾਂ 101
