ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਜਨਮੀ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 91 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 74 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 49 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 9,188,362 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਸੰਖਿਆ 474,339 ਤੱਕ ਪਹੁੰਚ ਗਈ ਹੈ, ਉੱਥੇ ਹੀ ਹੁਣ ਤੱਕ 4,937,282 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਹੋ ਚੁੱਕੇ ਹਨ, ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 3,776,741 ਹੋ ਗਈ ਹੈ। ਵੈਸੇ ਤਾਂ ਦੁਨੀਆ ਭਰ ਦੇ ਦੇਸ਼ ਕੋਰੋਨਾ ਦੇ ਕਹਿਰ ਨਾਲ ਜੂਝ ਰਹੇ ਹਨ ਪਰ ਵਿਸ਼ਵ ਦਾ ਸੱਭ ਤੋਂ ਸ਼ਕਤੀਸ਼ਾਲੀ ਮੁਲਕ ਅਮਰੀਕਾ ਇਸ ਮਹਾਂਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਹੁਣ ਤੱਕ 2,388,153 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 122,610 ਜਾਨਾਂ ਜਾ ਚੁੱਕੀਆਂ ਹਨ। ਜਦਕਿ 1,002,929 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ ਅਤੇ ਬੈਲਜ਼ੀਅਮ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,111,348, ਮੌਤਾਂ-51,407
ਰੂਸ – ਕੁੱਲ ਕੇਸ-592,280, ਮੌਤਾਂ-8,206
ਭਾਰਤ- ਕੁੱਲ ਕੇਸ –440,450, ਮੌਤਾਂ-14,015
ਯੂਕੇ- ਕੁੱਲ ਕੇਸ -305,289, ਮੌਤਾਂ-42,647
ਸਪੇਨ- ਕੁੱਲ ਕੇਸ – 293,584, ਮੌਤਾਂ- 28,324
ਪੇਰੂ–ਕੁੱਲ ਕੇਸ- 257,447, ਮੌਤਾਂ-8,223
ਚਿਲੀ-ਕੁੱਲ ਕੇਸ-246,963, ਮੌਤਾਂ-4,502
ਇਟਲੀ – ਕੁੱਲ ਕੇਸ – 238,720, ਮੌਤਾਂ- 34,657
ਈਰਾਨ – ਕੁੱਲ ਕੇਸ -207,525, ਮੌਤਾਂ-9,742
ਜਰਮਨੀ- ਕੁੱਲ ਕੇਸ -192,119, ਮੌਤਾਂ-8,969
ਤੁਰਕੀ- ਕੁੱਲ ਕੇਸ- 188,897, ਮੌਤਾਂ-4,974
ਮੈਕਸੀਕੋ-ਕੁੱਲ ਕੇਸ- 185,122, ਮੌਤਾਂ-22,584
ਪਾਕਿਸਤਾਨ-ਕੁੱਲ ਕੇਸ-181,088, ਮੌਤਾਂ-3,590
ਸਾਊਦੀ ਅਰਬ- ਕੁੱਲ ਕੇਸ- 161,005, ਮੌਤਾਂ-1,307
ਫਰਾਂਸ- ਕੁੱਲ ਕੇਸ- 160,750, ਮੌਤਾਂ-29,633
ਬੰਗਲਾਦੇਸ਼-ਕੁੱਲ ਕੇਸ-115,786, ਮੌਤਾਂ-1,502
ਕਨੇਡਾ- ਕੁੱਲ ਕੇਸ- 101,637, ਮੌਤਾਂ-8,436
ਸਾਊਥ ਅਫਰੀਕਾ-ਕੁੱਲ ਕੇਸ-101,590, ਮੌਤਾਂ-1,991
ਕਤਰ-ਕੁੱਲ ਕੇਸ-88,403, ਮੌਤਾਂ-99
ਚੀਨ- ਕੁੱਲ ਕੇਸ – 83,418, ਮੌਤਾਂ-4,634
ਕੋਲੰਬੀਆ-ਕੁੱਲ ਕੇਸ-71,183, ਮੌਤਾਂ-2,310
ਬੈਲਜ਼ੀਅਮ-ਕੁੱਲ ਕੇਸ- 60,550, ਮੌਤਾਂ-9,696
