ਪੰਜਾਬ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 3952, ਠੀਕ ਹੋਏ-2678

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 120 ਨਵੇਂ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 120 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3952 ਹੋ ਗਈ ਹੈ। ਉੱਥੇ ਹੀ 42 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ 6 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ਨੀਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 21, ਮੁਹਾਲੀ ਤੋਂ 11, ਜਲੰਧਰ ਤੋਂ 47, ਪਟਿਆਲਾ ਤੋਂ 7, ਸੰਗਰੂਰ ਤੋਂ 14, ਲੁਧਿਆਣਾ ਤੋਂ 7, ਮੋਗਾ ਤੋਂ 1, ਪਠਾਨਕੋਟ ਤੋਂ 2, ਮਾਨਸਾ ਤੋਂ 1, ਤਰਨਤਾਰਨ ਤੋਂ 2, ਬਰਨਾਲਾ ਤੋਂ 1, ਫਤਿਹਗੜ੍ਹ ਸਾਹਿਬ ਤੋਂ 2 ਅਤੇ ਕਪੂਰਥਲਾ ਤੋਂ 4 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਅੰਮ੍ਰਿਤਸਰ ਵਿਚ 12, ਸੰਗਰੂਰ ਵਿਚ 17, ਪਠਾਨਕੋਟ ਵਿਚ 5, ਗੁਰਦਾਸਪੁਰ ਵਿਚ 1, ਹੁਸ਼ਿਆਰਪੁਰ ਵਿਚ 3, ਫਤਿਹਗੜ੍ਹ ਸਾਹਿਬ ਵਿਚ 2, ਬਰਨਾਲਾ ਵਿਚ 1 ਅਤੇ ਮਾਨਸਾ ਵਿਚ ਵੀ 1 ਕੋਰੋਨਾ ਦਾ ਮਰੀਜ਼ ਠੀਕ ਹੋਇਆ ਹੈ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 2678 ਹੋ ਗਈ ਹੈ।ਜਦਕਿ ਅੰਮ੍ਰਿਤਸਰ ਵਿਚ 4, ਲੁਧਿਆਣਾ ਅਤੇ ਕੂਪਰਥਲਾ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 98 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ ਐਕਟਿਵ ਮਾਮਲੇ 1176 ਹਨ।

ਅੰਮ੍ਰਿਤਸਰ- ਕੁੱਲ ਕੇਸ-754, ਠੀਕ ਹੋਏ- 499, ਮੌਤਾਂ-31

ਜਲੰਧਰ – ਕੁੱਲ ਕੇਸ –536, ਠੀਕ ਹੋਏ -302, ਮੌਤਾਂ-14

ਲੁਧਿਆਣਾ- ਕੁੱਲ ਕੇਸ-496, ਠੀਕ ਹੋਏ-175, ਮੌਤਾਂ-14

ਮੁਹਾਲੀ – ਕੁੱਲ ਕੇਸ – 213, ਠੀਕ ਹੋਏ –136, ਮੌਤਾਂ –3

ਪਟਿਆਲਾ-ਕੁੱਲ ਕੇਸ-206, ਠੀਕ ਹੋਏ-129, ਮੌਤਾਂ-4

ਸੰਗਰੂਰ ਕੁੱਲ ਕੇਸ-204, ਠੀਕ ਹੋਏ-134, ਮੌਤਾਂ-6

ਤਰਨਤਾਰਨ ਕੁੱਲ ਕੇਸ-180, ਠੀਕ ਹੋਏ-161, ਮੌਤਾਂ-2

ਗੁਰਦਾਸਪੁਰ- ਕੁੱਲ ਕੇਸ-176, ਠੀਕ ਹੋਏ-159, ਮੌਤਾਂ-3

ਪਠਾਨਕੋਟ- ਕੁੱਲ ਕੇਸ-167, ਠੀਕ ਹੋਏ-126, ਮੌਤਾਂ-5

ਹੁਸ਼ਿਆਰਪੁਰ- ਕੁੱਲ ਕੇਸ-155, ਠੀਕ ਹੋਏ-133, ਮੌਤਾਂ-5

ਨਵਾਂਸ਼ਹਿਰ- ਕੁੱਲ ਕੇਸ-121, ਠੀਕ ਹੋਏ-109, ਮੌਤਾਂ-1

ਫਰੀਦਕੋਟ- ਕੁੱਲ ਕੇਸ-94, ਠੀਕ ਹੋਏ-73, ਮੌਤਾਂ-0

ਫਤਿਹਗੜ੍ਹ ਸਾਹਿਬ- ਕੁੱਲ ਕੇਸ-87, ਠੀਕ ਹੋਏ-74, ਮੌਤਾਂ-0

ਰੋਪੜ- ਕੁੱਲ ਕੇਸ-84, ਠੀਕ ਹੋਏ-70, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-79, ਠੀਕ ਹੋਏ-72, ਮੌਤਾਂ-0

ਮੋਗਾ- ਕੁੱਲ ਕੇਸ-75, ਠੀਕ ਹੋਏ-70, ਮੌਤਾਂ-1

ਬਠਿੰਡਾ- ਕੁੱਲ ਕੇਸ-64, ਠੀਕ ਹੋਏ-56, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-62, ਠੀਕ ਹੋਏ-46, ਮੌਤਾਂ-2

ਕਪੂਰਥਲਾ-ਕੁੱਲ ਕੇਸ-62, ਠੀਕ ਹੋਏ-44, ਮੌਤਾਂ-4

ਫਾਜ਼ਿਲਕਾ ਕੁੱਲ ਕੇਸ-55, ਠੀਕ ਹੋਏ-50, ਮੌਤਾਂ-0

ਬਰਨਾਲਾ ਕੁੱਲ ਕੇਸ-43, ਠੀਕ ਹੋਏ-25, ਮੌਤਾਂ-2

ਮਾਨਸਾ- ਕੁੱਲ ਕੇਸ-39, ਠੀਕ ਹੋਏ-35, ਮੌਤਾਂ-0

ਕੁੱਲ ਕੇਸ 3952, ਠੀਕ ਹੋਏ 2678, ਮੌਤਾਂ 98

Leave a Reply

Your email address will not be published. Required fields are marked *