ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਦੇ ਮਾਮਲੇ ਬੜੀ ਤੇਜ਼ੀ ਨਾਲ ਰਫ਼ਤਾਰ ਫੜ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 104 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3371 ਹੋ ਗਈ ਹੈ। ਉੱਥੇ ਹੀ 18 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 1 ਕੋਰੋਨਾ ਪੀੜਤ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਮੰਗਲਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 9, ਮੁਹਾਲੀ ਤੋਂ 4, ਜਲੰਧਰ ਤੋਂ 31, ਪਠਾਨਕੋਟ ਤੋਂ 6, ਪਟਿਆਲਾ ਤੋਂ 9, ਗੁਰਦਾਸਪੁਰ ਤੋਂ 2, ਕਪੂਰਥਲਾ ਤੋਂ 4, ਸੰਗਰੂਰ ਤੋਂ 4, ਫਰੀਦਕੋਟ ਤੋਂ 1, ਹੁਸ਼ਿਆਰਪੁਰ ਤੋਂ 3, ਫਿਰੋਜ਼ਪੁਰ ਤੋਂ 1, ਤਰਨਤਾਰਨ ਤੋਂ 1, ਲੁਧਿਆਣਾ ਤੋਂ 22, ਫਾਜ਼ਿਲਕਾ ਤੋਂ 3, ਫਤਿਹਗੜ੍ਹ ਸਾਹਿਬ ਤੋਂ 1, ਨਵਾਂਸ਼ਹਿਰ ਤੋਂ 1 ਅਤੇ ਰੋਪੜ ਤੋਂ 2 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਮੁਹਾਲੀ ਵਿਚ 10, ਪਟਿਆਲਾ ਵਿਚ 1, ਪਠਾਨਕੋਟ ਵਿਚ 3, ਫਾਜ਼ਿਲਕਾ ਵਿਚ 1 ਅਤੇ ਮੁਹਾਲੀ ਵਿਚ 3 ਕੋਰੋਨਾ ਦੇ ਮਰੀਜ਼ ਇਲਾਜ਼ ਤੋਂ ਬਾਅਦ ਠੀਕ ਵੀ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 2461 ਹੋ ਗਈ ਹੈ। ਜਦਕਿ ਲੁਧਿਆਣਾ ਵਿਚ ਇਕ ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 72 ਹੋ ਗਿਆ ਹੈ। ਸੂਬੇ ਵਿਚ ਇਸ ਵੇਲੇ 838 ਐਕਟਿਵ ਕੇਸ ਰਹਿ ਗਏ ਹਨ।
ਅੰਮ੍ਰਿਤਸਰ- ਕੁੱਲ ਕੇਸ-642, ਠੀਕ ਹੋਏ- 454, ਮੌਤਾਂ-21
ਲੁਧਿਆਣਾ- ਕੁੱਲ ਕੇਸ-409, ਠੀਕ ਹੋਏ-175, ਮੌਤਾਂ-11
ਜਲੰਧਰ – ਕੁੱਲ ਕੇਸ –378, ਠੀਕ ਹੋਏ -255, ਮੌਤਾਂ-10
ਮੁਹਾਲੀ – ਕੁੱਲ ਕੇਸ – 179, ਠੀਕ ਹੋਏ –124, ਮੌਤਾਂ –3
ਪਟਿਆਲਾ-ਕੁੱਲ ਕੇਸ-178, ਠੀਕ ਹੋਏ-123, ਮੌਤਾਂ-3
ਗੁਰਦਾਸਪੁਰ- ਕੁੱਲ ਕੇਸ-171, ਠੀਕ ਹੋਏ-146, ਮੌਤਾਂ-3
ਸੰਗਰੂਰ ਕੁੱਲ ਕੇਸ-162, ਠੀਕ ਹੋਏ-108, ਮੌਤਾਂ-3
ਤਰਨਤਾਰਨ ਕੁੱਲ ਕੇਸ-169, ਠੀਕ ਹੋਏ-159, ਮੌਤਾਂ-1
ਪਠਾਨਕੋਟ- ਕੁੱਲ ਕੇਸ-151, ਠੀਕ ਹੋਏ-84, ਮੌਤਾਂ-5
ਹੁਸ਼ਿਆਰਪੁਰ- ਕੁੱਲ ਕੇਸ-144, ਠੀਕ ਹੋਏ-130, ਮੌਤਾਂ-5
ਨਵਾਂਸ਼ਹਿਰ- ਕੁੱਲ ਕੇਸ-121, ਠੀਕ ਹੋਏ-109, ਮੌਤਾਂ-1
ਫਰੀਦਕੋਟ- ਕੁੱਲ ਕੇਸ-88, ਠੀਕ ਹੋਏ-73, ਮੌਤਾਂ-0
ਰੋਪੜ- ਕੁੱਲ ਕੇਸ-82, ਠੀਕ ਹੋਏ-69, ਮੌਤਾਂ-1
ਫਤਿਹਗੜ੍ਹ ਸਾਹਿਬ- ਕੁੱਲ ਕੇਸ-78, ਠੀਕ ਹੋਏ-70, ਮੌਤਾਂ-0
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-73, ਠੀਕ ਹੋਏ-71, ਮੌਤਾਂ-0
ਮੋਗਾ- ਕੁੱਲ ਕੇਸ-71, ਠੀਕ ਹੋਏ-68, ਮੌਤਾਂ-0
ਬਠਿੰਡਾ- ਕੁੱਲ ਕੇਸ-57, ਠੀਕ ਹੋਏ-55, ਮੌਤਾਂ-0
ਫਾਜ਼ਿਲਕਾ ਕੁੱਲ ਕੇਸ-53, ਠੀਕ ਹੋਏ-48, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-52, ਠੀਕ ਹੋਏ-46, ਮੌਤਾਂ-1
ਕਪੂਰਥਲਾ-ਕੁੱਲ ਕੇਸ-48, ਠੀਕ ਹੋਏ-38, ਮੌਤਾਂ-3
ਮਾਨਸਾ- ਕੁੱਲ ਕੇਸ-34, ਠੀਕ ਹੋਏ-32, ਮੌਤਾਂ-0
ਬਰਨਾਲਾ ਕੁੱਲ ਕੇਸ-31, ਠੀਕ ਹੋਏ-24, ਮੌਤਾਂ-1
ਕੁੱਲ ਕੇਸ 3371, ਠੀਕ ਹੋਏ 2461, ਮੌਤਾਂ 72
