ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਦਰਮਿਆਨ ਸਰਹੱਦ ਉੱਤੇ ਪੂਰਬੀ ਲੱਦਾਖ ਵਿਚ ਸਥਿਤੀ ਹੋਰ ਵੀ ਤਣਾਅਪੂਰਨ ਬਣ ਗਈ ਹੈ। ਦਰਅਸਲ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਗਿਲਵਾਨ ਘਾਟੀ ਵਿਚ ਹੋਈ ਝੜਪ ਦੌਰਾਨ ਜ਼ਖ਼ਮੀ ਹੋਏ ਭਾਰਤ ਦੇ 17 ਹੋਰ ਭਾਵ ਕੁੱਲ 20 ਜਵਾਨ ਸ਼ਹੀਦ ਹੋ ਗਏ ਹਨ। ਇਸ ਤੋਂ ਪਹਿਲਾਂ ਅੱਜ ਮੰਗਲਵਾਰ ਸਵੇਰੇ ਖਬਰ ਆਈ ਸੀ ਕਿ ਭਾਰਤ ਦੇ ਤਿੰਨ ਜਵਾਨ ਜਿਨ੍ਹਾ ਵਿਚ ਇਕ ਕਰਨਲ ਵੀ ਸ਼ਾਮਲ ਸੀ, ਉਹ ਦੇਸ਼ ਖਾਤਰ ਆਪਣੀ ਜਾਨ ਵਾਰ ਚੁੱਕੇ ਹਨ ਪਰ ਹੁਣ ਭਾਰਤੀ ਸੈਨਾ ਦੁਆਰਾ ਜਾਰੀ ਕੀਤੇ ਅਧਿਕਾਰਕ ਬਿਆਨ ਵਿਚ ਕਿਹਾ ਗਿਆ ਹੈ ਕਿ ”ਭਾਰਤ ਅਤੇ ਚੀਨ ਦੇ ਸੈਨਿਕ 15-16 ਜੂਨ ਦੀ ਰਾਤ ਝੜਪ ਵਾਲੀ ਗਿਲਵਾਨ ਘਾਟੀ ਤੋਂ ਪਿੱਛੇ ਹੱਟ ਚੁੱਕੇ ਹਨ। ਭਾਰਤ ਦੇ ਜਵਾਨ ਜੋ ਆਪਣਾ ਫਰਜ਼ ਨਿਭਾਉਣ ਦੌਰਾਨ ਜ਼ਖ਼ਮੀ ਹੋਏ ਸਨ, ਉਨ੍ਹਾਂ ਵਿਚੋਂ (17+3)20 ਦੀ ਮੌਤ ਹੋ ਗਈ ਹੈ। ਭਾਰਤੀ ਸੈਨਾ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸਤਾ ਦੀ ਰੱਖਿਆ ਕਰਨ ਲਈ ਵਚਨਬੱਧ ਹੈ”।ਉੱਥੇ ਹੀ ਦੂਜੇ ਪਾਸੇ ਭਾਰਤੀ ਸੈਨਾ ਦੀ ਜਵਾਬੀ ਕਾਰਵਾਈ ਵਿਚ ਚੀਨ ਦੇ 43 ਸੈਨਿਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।ਖਬਰ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲਿਓ ਦੱਸਿਆ ਹੈ ਕਿ ਅਸਲ ਕੰਟਰੋਲ ਰੇਖਾ(ਐਲਏਸੀ) ਉੱਤੇ ਝੜਪ ਵਿਚ ਚੀਨ ਦੇ 43 ਸੈਨਿਕਾਂ ਦੀ ਜਾਂ ਤਾਂ ਮੌਤ ਹੋ ਗਈ ਹੈ ਜਾਂ ਫਿਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਸੂਤਰਾਂ ਅਨੁਸਾਰ ਐਲਏਸੀ ਕੋਲ ਚੀਨੀ ਹੈਲੀਕਾਪਟਰਾਂ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਚੀਨ ਆਪਣੇ ਜ਼ਖ਼ਮੀ ਅਤੇ ਮਰੇ ਹੋਏ ਸੈਨਿਕਾਂ ਨੂੰ ਏਅਰਲਿਫਟ ਕਰਨ ਵਿਚ ਲੱਗਿਆ ਹੋਇਆ ਹੈ। ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਦੀ ਗੂੰਜ ਹੁਣ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਪੈਣ ਲੱਗ ਪਈ ਹੈ। ਇਸ ਘਟਨਾ ਉੱਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਕਿਹਾ ਹੈ ਕਿ ”ਅਸੀ ਅਸਲ ਕੰਟਰੋਲ ਰੇਖਾ ਉੱਤੇ ਹੋਈ ਹਿੰਸਾ ਅਤੇ ਮੌਤਾਂ ਦੀ ਰਿਪੋਰਟਾਂ ਨੂੰ ਲੈ ਕੇ ਚਿੰਤਿੰਤ ਹਨ। ਅਸੀ ਦੋਵਾਂ ਧੀਰਾਂ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਦੀ ਬੇਨਤੀ ਕਰਦੇ ਹਾਂ”।
Big Breaking : ਚੀਨੀ ਸੈਨਿਕਾਂ ਨਾਲ ਝੜਪ ਵਿਚ ਹੁਣ ਤੱਕ ਭਾਰਤ ਦੇ 20 ਜਵਾਨ ਸ਼ਹੀਦ
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਦਰਮਿਆਨ ਸਰਹੱਦ ਉੱਤੇ ਪੂਰਬੀ ਲੱਦਾਖ ਵਿਚ ਸਥਿਤੀ ਹੋਰ ਵੀ ਤਣਾਅਪੂਰਨ ਬਣ ਗਈ ਹੈ। ਦਰਅਸਲ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ…
