ਕੋਰੋਨਾ ਵਿਖਾ ਰਿਹਾ ਹੈ ਆਪਣਾ ਕਹਿਰ, ਦੁਨੀਆ ਵਿਚ ਕੁੱਲ ਮਾਮਲੇ ਹੋਏ 82 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 82 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ।ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 45 ਹਜ਼ਾਰ ਤੋਂ ਵੀ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 43 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 8,257,885 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 445,986 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 4,306,749 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 3,505,150 ਹੋ ਗਈ ਹੈ। ਕੋਰੋਨਾ ਦੀ ਚਪੇਟ ਵਿਚ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਆਇਆ ਹੋਇਆ ਹੈ। ਇੱਥੇ ਕੋਰੋਨਾ ਦੇ ਕੇਸ ਵੱਧ ਕੇ 2,208,400 ਹੋ ਗਏ ਹਨ, ਜਿਨ੍ਹਾਂ ਵਿਚੋਂ 119,132 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ 903,041 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ ਅਤੇ ਬੈਲਜ਼ੀਅਮ ਵਰਗੇ ਦੇਸ਼ ਵੀ ਕੋਰੋਨਾ ਦਾ ਪ੍ਰਕੋਪ ਝੇਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 928,834, ਮੌਤਾਂ-45,456

ਰੂਸ – ਕੁੱਲ ਕੇਸ-545,458, ਮੌਤਾਂ-7,284

ਭਾਰਤ- ਕੁੱਲ ਕੇਸ – 354,161, ਮੌਤਾਂ-11,921

ਯੂਕੇ- ਕੁੱਲ ਕੇਸ -298,136, ਮੌਤਾਂ-41,969

ਸਪੇਨ- ਕੁੱਲ ਕੇਸ – 291,408, ਮੌਤਾਂ- 27,136

ਇਟਲੀ – ਕੁੱਲ ਕੇਸ – 237,500, ਮੌਤਾਂ- 34,405

ਪੇਰੂ–ਕੁੱਲ ਕੇਸ- 237,156, ਮੌਤਾਂ-7,056

ਈਰਾਨ – ਕੁੱਲ ਕੇਸ -192,439, ਮੌਤਾਂ-9,065

ਜਰਮਨੀ- ਕੁੱਲ ਕੇਸ -188,382, ਮੌਤਾਂ-8,910

ਚਿਲੀ-ਕੁੱਲ ਕੇਸ-184,449, ਮੌਤਾਂ-3,383

ਤੁਰਕੀ- ਕੁੱਲ ਕੇਸ- 181,298, ਮੌਤਾਂ-4,842

ਫਰਾਂਸ- ਕੁੱਲ ਕੇਸ- 157,716, ਮੌਤਾਂ-29,547

ਮੈਕਸੀਕੋ-ਕੁੱਲ ਕੇਸ- 154,863, ਮੌਤਾਂ-18,310

ਪਾਕਿਸਤਾਨ-ਕੁੱਲ ਕੇਸ-148,921, ਮੌਤਾਂ-2,839

ਸਾਊਦੀ ਅਰਬ- ਕੁੱਲ ਕੇਸ- 136,315, ਮੌਤਾਂ-1,052

ਕਨੇਡਾ-  ਕੁੱਲ ਕੇਸ- 99,467, ਮੌਤਾਂ-8,213

ਬੰਗਲਾਦੇਸ਼-ਕੁੱਲ ਕੇਸ-94,481, ਮੌਤਾਂ-1,262

ਚੀਨ- ਕੁੱਲ ਕੇਸ – 83,265, ਮੌਤਾਂ-4,634

ਕਤਰ-ਕੁੱਲ ਕੇਸ-82,077, ਮੌਤਾਂ-80

ਸਾਊਥ ਅਫਰੀਕਾ-ਕੁੱਲ ਕੇਸ-76,334, ਮੌਤਾਂ-1,625

ਬੈਲਜ਼ੀਅਮ-ਕੁੱਲ ਕੇਸ- 60,155, ਮੌਤਾਂ-9,663

Leave a Reply

Your email address will not be published. Required fields are marked *