ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਤਬੀਅਤ ਵਿਗੜਨ ਮਗਰੋਂ ਹਸਪਤਾਲ ‘ਚ ਹੋਏ ਭਰਤੀ, ਕੀਤਾ ਗਿਆ ਕੋਰੋਨਾ ਟੈਸਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੋਮਵਾਰ ਰਾਤੀ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਸਿਹਤ ਵਿਗੜਨ ਮਗਰੋਂ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੋਮਵਾਰ ਰਾਤੀ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਸਿਹਤ ਵਿਗੜਨ ਮਗਰੋਂ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਤੇਜ਼ ਬੁਖਾਰ ਅਤੇ ਸਾਂਹ ਲੈਣ ਵਿਚ ਤਕਲੀਫ ਹੈ। ਇਹ ਲੱਛਣ ਕੋਰੋਨਾ ਦੇ ਲੱਛਣਾਂ ਵਿਚ ਸ਼ਾਮਲ ਹਨ ਜਿਸ ਕਰਕੇ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਬੀਤੇ ਦੋ-ਤਿੰਨ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਸੀ ਅਤੇ ਬੀਤੀ ਰਾਤ ਤਕਲੀਫ ਜ਼ਿਆਦਾ ਵੱਧਣ ਤੇ ਉਨ੍ਹਾਂ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਉਣਾ ਪਿਆ ਹੈ। ਤੇਜ਼ ਬੁਖਾਰ ਅਤੇ ਸਾਂਹ ਲੈਣ ਵਿਚ ਹੋ ਰਹੀ ਪਰੇਸ਼ਾਨੀ ਦੇ ਚੱਲਦਿਆਂ ਉਨ੍ਹਾਂ ਦੀ ਕੋਰੋਨਾ ਜਾਂਚ ਲਈ ਸੈਂਪਲ ਵੀ ਲਿਆ ਗਿਆ ਹੈ ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉੱਥੇ ਹੀ ਸਤੇਂਦਰ ਜੈਨ ਨੇ ਟਵੀਟ ਕਰਕੇ ਦੱਸਿਆ ਹੈ ਕਿ ‘‘ਤੇਜ਼ ਬੁਖਾਰ ਅਤੇ ਆਕਸੀਜਨ ਪੱਧਰ ਵਿਚ ਗਿਰਾਵਟ ਆਉਣ ਦੇ ਕਾਰਨ ਮੈ ਬੀਤੀ ਰਾਤ ਰਾਜੀਵ ਗਾਂਧੀ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਭਰਤੀ ਹੋਇਆ ਹਾਂ। ਮੈ ਤੁਹਾਨੂੰ ਹਰ ਤਾਜ਼ਾ ਜਾਣਕਾਰੀ ਦਿੰਦਾ ਰਹਾਂਗਾ’’। ਉੱਥੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਹਤ ਮੰਤਰੀ ਦੇ ਬੀਮਾਰ ਹੋਣ ਉੱਤੇ ਟਵੀਟ ਕਰਕੇ ਕਿਹਾ ਹੈ ਕਿ ‘’ਆਪਣੀ ਸਿਹਤ ਖਿਆਲ ਰੱਖੇ ਬਿਨਾ ਤੁਸੀ ਦਿਨ ਰਾਤ 24 ਘੰਟੇ ਜਨਤਾ ਦੀ ਸੇਵਾ ਵਿਚ ਲੱਗੇ ਰਹੇ। ਆਪਣਾ ਖਿਆਲ ਰੱਖੋ ਅਤੇ ਜਲਦੀ ਸਿਹਤਮੰਦ ਹੋਵੋ’’। ਦੱਸ ਦਈਏ ਕਿ ਸਿਹਤ ਮੰਤਰੀ ਸਤੇਂਦਰ ਜੈਨ ਲਗਾਤਾਰ ਮੀਟਿੰਗਾਂ ਵਿਚ ਹਿੱਸਾ ਲੈ ਰਹੇ ਸਨ। ਬੀਤੇ ਐਤਵਾਰ ਨੂੰ ਵੀ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਉੱਤੇ ਮੀਟਿੰਗ ਕੀਤੀ ਸੀ ਤਾਂ ਸੀਐਮ ਕੇਜਰੀਵਾਲ ਦੇ ਨਾਲ-ਨਾਲ ਬਤੌਰ ਸਿਹਤ ਮੰਤਰੀ ਉਹ ਹੀ ਉੱਥੇ ਹੀ ਮੌਜੂਦ ਸਨ। ਖੈਰ ਹੁਣ ਉਨ੍ਹਾਂ ਦੀ ਕੋਰੋਨਾ ਰਿਪੋਰਟ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

 

Leave a Reply

Your email address will not be published. Required fields are marked *