ਅਮਰੀਕੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਸਿੱਖ ਔਰਤ ਬਣੀ ਅਨਮੋਲ ਨਾਰੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਨਮੋਲ ਨਾਰੰਗ ਵੈਸਟ ਪੁਆਇੰਟ ਸਥਿਤ ਅਮਰੀਕੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ। ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਨਮੋਲ ਨਾਰੰਗ ਵੈਸਟ ਪੁਆਇੰਟ ਸਥਿਤ ਅਮਰੀਕੀ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ। ਇਸ ਪ੍ਰਾਪਤੀ ਨਾਲ ਅਨਮੋਲ ਨੇ ਇਤਿਹਾਸ ਸਿਰਜ ਦਿੱਤਾ ਹੈ। ਸੈਕਿੰਡ ਲੈਫਟੀਨੈਂਟ ਨਾਰੰਗ ਨੇ ਉਮੀਦ ਜਤਾਈ ਹੈ ਕਿ ਉਸ ਦੇ ਧਰਮ ਅਤੇ ਭਾਈਚਾਰੇ ਦੀ ਨੁਮਾਇੰਦਗੀ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਮਰੀਕੀਆਂ ਨੂੰ ਸਿੱਖ ਧਰਮ ਬਾਰੇ ਵਧੇਰੇ ਸਿੱਖਣ ਲਈ ਉਤਸ਼ਾਹਤ ਕਰਨਗੀਆਂ।

Trump addresses West Point graduates in socially distanced ceremony

ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਅਕੈਡਮੀ ਦੇ ਸਾਲਾਨ ਕਨਵੋਕੇਸ਼ਨ ਵਿਚ ਸ਼ਾਮਲ ਹੋਈ 23 ਸਾਲਾਂ ਨਾਰੰਗ ਸਮੇਤ 1,107 ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਟਰੰਪ ਨੇ ਕਿਹਾ ਕਿ ”ਇਹ ਫੌਜੀ ਅਕੈਡਮੀ ਕੇਵਲ ਸਰਬੋਤਮ, ਮਜ਼ਬੂਤ ਅਤੇ ਬਹਾਦਰ ਅਫਸਰ ਦਿੰਦੀ ਹੈ। ਵੈਸਟ ਪੁਆਇੰਟ ਅਮਰੀਕੀ ਬਹਾਦਰੀ, ਪ੍ਰਤੀਬੱਧਤਾ, ਸਮਰਪਣ, ਅਨੁਸ਼ਾਸਨ ਅਤੇ ਕੁਸ਼ਲਤਾ ਦਾ ਪ੍ਰਤੀਕ ਹੈ”। ਉੱਥੇ ਹੀ ਨਾਰੰਗ ਨੇ ਕਿਹਾ ਕਿ ”ਇਹ ਇਕ ਸ਼ਾਨਦਾਰ ਅਹਿਸਾਸ ਅਤੇ ਮਾਣ ਵਾਲ ਅਨੁਭਵ ਹੈ। ਮੈ ਆਪਣੀ ਜ਼ਿੰਦਗੀ ਵਿਚ ਕਦੇ ਕਿਸੇ ਚੀਜ ਲਈ ਇੰਨੀ ਸਖਤ ਮਿਹਨਤ ਨਹੀਂ ਕੀਤੀ ਸੀ। ਸਿੱਖ ਔਰਤ ਹੋਣ ਦੇ ਨਾਤੇ ਇਹ ਮੇਰੀ ਪਹਿਚਾਣ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ ਅਤੇ ਜੇਕਰ ਕਰਿਅਰ ਦੇ ਇਲਾਵਾ ਮੇਰਾ ਤਜ਼ੁਰਬਾ ਵੀ ਦੂਜਿਆਂ ਨੂੰ ਪ੍ਰੇਰਿਤ ਕਰਨ ਵਿਚ ਛੋਟੀ ਜਿਹੀ ਭੂਮਿਕਾ ਨਿਭਾ ਸਕੇ ਤਾਂ ਬਹੁਤ ਵਧੀਆ ਹੈ। ਦੱਸ ਦਈਏ ਕਿ ਨਾਰੰਗ ਦਾ ਜਨਮ ਅਮਰੀਕਾ ਵਿਚ ਹੋਇਆ ਅਤੇ ਉਸ ਦਾ ਪਾਲਣ ਪੋਸ਼ਣ ਜਾਰਜੀਆ ਦੇ ਰੋਜਵੇਲ ਵਿਚ ਹੋਇਆ ਸੀ। ਨਾਰੰਗ ਨੇ ਜਾਰਜੀਆ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਵੈਸਟ ਪੁਆਇੰਟ ਸਥਿਤ ਅਮਰੀਕੀ ਮਿਲਟਰੀ ਅਕੈਡਮੀ ਚੱਲ ਗਈ ਜਿੱਥੇ ਉਸ ਨੇ ਹੁਣ ਇੰਜੀਨੀਅਰਿੰਗ ਵਿਚ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ। ਉਹ ਹਵਾਈ ਰੱਖਿਆ ਪ੍ਰਣਾਲੀ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਇਤਿਹਾਸ ਵਿਚ 218 ਸਾਲਾਂ ਬਾਅਦ ਅਜਿਹਾ ਹੋਇਆ ਹੈ ਜਦੋਂ ਕਿਸੇ ਗੈਰ ਅਮਰੀਕਨ ਨੂੰ ਇੰਨਾ ਵੱਡਾ ਅਹੁੱਦਾ ਮਿਲ ਰਿਹਾ ਹੈ।

Leave a Reply

Your email address will not be published. Required fields are marked *