ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 78 ਲੱਖ ਤੋਂ ਪਾਰ, 40 ਲੱਖ ਤੋਂ ਵੱਧ ਮਰੀਜ਼ ਹੋਏ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 78 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 32 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 40 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 7,861,333 ਹੋ ਗਏ ਹਨ। ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 432,204 ਹੋ ਗਈ ਹੈ ਜਦਕਿ 4,036,071 ਮਰੀਜ਼ ਇਲਾਜ ਤੋਂ ਬਾਅਦ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 3,393,058 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 2,142,224 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋ 117,527 ਜਾਨਾਂ ਜਾ ਚੁੱਕੀਆਂ ਹਨ। ਜਦਕਿ 854,106 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ ਅਤੇ ਬੈਲਜ਼ੀਅਮ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 850,796, ਮੌਤਾਂ-42,791

ਰੂਸ – ਕੁੱਲ ਕੇਸ-520,129, ਮੌਤਾਂ-6,829

ਭਾਰਤ- ਕੁੱਲ ਕੇਸ – 321,626, ਮੌਤਾਂ-9,199

ਯੂਕੇ- ਕੁੱਲ ਕੇਸ -294,375, ਮੌਤਾਂ-41,662

ਸਪੇਨ- ਕੁੱਲ ਕੇਸ – 290,685, ਮੌਤਾਂ- 27,136

ਇਟਲੀ – ਕੁੱਲ ਕੇਸ – 236,651, ਮੌਤਾਂ- 34,301

ਪੇਰੂ–ਕੁੱਲ ਕੇਸ- 220,749, ਮੌਤਾਂ-6,308

ਜਰਮਨੀ- ਕੁੱਲ ਕੇਸ -187,423, ਮੌਤਾਂ-8,867

ਈਰਾਨ – ਕੁੱਲ ਕੇਸ -184,955, ਮੌਤਾਂ-8,730

ਤੁਰਕੀ- ਕੁੱਲ ਕੇਸ- 176,677, ਮੌਤਾਂ-4,792

ਚਿਲੀ-ਕੁੱਲ ਕੇਸ-167,355, ਮੌਤਾਂ-3,101

ਫਰਾਂਸ- ਕੁੱਲ ਕੇਸ- 156,813, ਮੌਤਾਂ-29,398

ਮੈਕਸੀਕੋ-ਕੁੱਲ ਕੇਸ- 142,690, ਮੌਤਾਂ-16,872

ਪਾਕਿਸਤਾਨ-ਕੁੱਲ ਕੇਸ-132,405, ਮੌਤਾਂ-2,551

ਸਾਊਦੀ ਅਰਬ- ਕੁੱਲ ਕੇਸ- 123,308, ਮੌਤਾਂ-932

ਕਨੇਡਾ-  ਕੁੱਲ ਕੇਸ- 98,410, ਮੌਤਾਂ-8,107

ਬੰਗਲਾਦੇਸ਼-ਕੁੱਲ ਕੇਸ-84,379, ਮੌਤਾਂ-1,139

ਚੀਨ- ਕੁੱਲ ਕੇਸ – 83,132, ਮੌਤਾਂ-4,634

ਕਤਰ-ਕੁੱਲ ਕੇਸ-78,416, ਮੌਤਾਂ-70

ਸਾਊਥ ਅਫਰੀਕਾ-ਕੁੱਲ ਕੇਸ-65,736, ਮੌਤਾਂ-1,423

ਬੈਲਜ਼ੀਅਮ-ਕੁੱਲ ਕੇਸ- 59,918, ਮੌਤਾਂ-9,650

    

 

Leave a Reply

Your email address will not be published. Required fields are marked *