ਦੇਸ਼ ਦੇ ਇਸ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਹੋਏ 1 ਲੱਖ ਤੋਂ ਪਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਦਾ ਕਹਿਰ ਝੇਲ ਰਿਹਾ ਹੈ। ਵੈਸੇ ਤਾਂ ਦੇਸ਼ ਦੇ ਸਾਰੇ ਸੂਬੇ ਕੋਰੋਨਾ ਦੀ ਚਪੇਟ ਵਿਚ ਆਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਦਾ ਕਹਿਰ ਝੇਲ ਰਿਹਾ ਹੈ। ਵੈਸੇ ਤਾਂ ਦੇਸ਼ ਦੇ ਸਾਰੇ ਸੂਬੇ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ ਪਰ ਮਹਾਰਾਸ਼ਟਰ ਸੂਬਾ ਇਸ ਮਹਾਂਮਾਰੀ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 3700 ਤੋਂ ਵੱਧ ਹੋ ਗਈ ਹੈ। ਉੱਥੇ ਹੀ 47 ਹਜ਼ਾਰ ਤੋਂ ਜ਼ਿਆਦਾ ਮਰੀਜ਼ ਇਲਾਜ਼ ਤੋਂ ਬਾਅਦ ਠੀਕ ਵੀ ਹੋ ਚੁੱਕੇ ਹਨ।

ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ ਵਿਚੋਂ 3493 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦਕਿ 127 ਮੌਤਾਂ ਹੋਈਆਂ ਹਨ ਜਿਸ ਕਰਕੇ ਇੱਥੇ ਕੁੱਲ ਮਾਮਲਿਆਂ ਦੀ ਗਿਣਤੀ 101,141 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 3717 ਤੱਕ ਪਹੁੰਚ ਗਿਆ ਹੈ। ਇਕ ਲੱਖ ਦੇ ਅੰਕੜੇ ਨੂੰ ਪਾਰ ਕਰਨ ਵਾਲਾ ਮਹਾਰਾਸ਼ਟਰ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਦੇਸ਼ ਦੇ ਕੁੱਲ ਮਾਮਲਿਆਂ ਵਿਚੋਂ ਇਕ ਤਿਹਾਈ ਮਾਮਲੇ ਇਸ ਸੂਬੇ ਵਿਚੋਂ ਹੀ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਮਹਾਰਾਸ਼ਟਰ ਵਿਚ ਹੁਣ ਤੱਕ 47796 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਅਤੇ ਇੱਥੇ ਰਿਕਵਰੀ ਰੇਟ 47.3 ਫੀਸਦੀ ਹੋ ਗਿਆ ਹੈ। ਮਹਾਰਾਸ਼ਟਰ ਅਤੇ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਕੋਰੋਨਾ ਨਾਲ ਸੱਭ ਤੋਂ ਜ਼ਿਆਦਾ ਜੂਝ ਰਹੀ ਹੈ। ਪਿਛਲੇ 24 ਘੰਟਿਆਂ ਵਿਚ ਇੱਥੇ 1336 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 90 ਜਾਨਾਂ ਗਈਆਂ ਹਨ ਜਿਸ ਕਾਰਨ ਕੁੱਲ ਕੇਸ ਵੱਧ ਕੇ 55,451 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਸੰਖਿਆ 2044 ਤੱਕ ਪਹੁੰਚ ਗਈ ਹੈ।

ਉੱਥੇ ਹੀ ਮਹਾਰਾਸ਼ਟਰ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਸੂਬੇ ਵਿਚ ਨਿੱਜੀ ਲੈੱਬਾਂ ਦੁਆਰਾ ਲਈਆਂ ਜਾ ਰਹੀਆਂ ਕੋਰੋਨਾ ਟੈਸਟਿੰਗ ਦੀਆਂ ਫ਼ੀਸਾਂ ਵਿਚ ਕੁਟੌਤੀ ਕੀਤੀ ਹੈ। ਅੱਜ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਹੈ ਕਿ ਨਿੱਜੀ ਲੈੱਬਾਂ ਦੁਆਰਾ ਲਈ ਜਾ ਰਹੀ ਕੋਰੋਨਾ ਟੈਸਟਿੰਗ ਦੀ ਦਰ ਨੂੰ 4500 ਰੁਪਏ ਤੋਂ ਘਟਾ ਕੇ 2,200 ਰੁਪਏ ਕਰ ਦਿੱਤਾ ਗਿਆ ਹੈ। ਟੋਪ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ।

Leave a Reply

Your email address will not be published. Required fields are marked *