ਚੀਨ ਨਾਲ ਲੱਗਦੀ ਸਰਹੱਦ ‘ਤੇ ਹਾਲਾਤ ਕਾਬੂ ‘ਚ, ਨੇਪਾਲ ਨਾਲ ਰਿਸ਼ਤੇ ਮਜ਼ਬੂਤ-ਫੌੌਜ ਮੁੱਖੀ ਐਮਐਮ ਨਰਵਣੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੀਨ ਅਤੇ ਨੇਪਾਲ ਨਾਲ ਚੱਲ ਰਹੇ ਸੀਮਾ ਵਿਵਾਦ ਨੂੰ ਲੈ ਕੇ ਭਾਰਤੀ ਥਲ ਸੈਨਾ ਦੇ ਮੁੱਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੀਨ ਅਤੇ ਨੇਪਾਲ ਨਾਲ ਚੱਲ ਰਹੇ ਸੀਮਾ ਵਿਵਾਦ ਨੂੰ ਲੈ ਕੇ ਭਾਰਤੀ ਥਲ ਸੈਨਾ ਦੇ ਮੁੱਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਅੱਜ ਸ਼ਨੀਵਾਰ ਨੂੰ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਚੀਨ ਨਾਲ ਲੱਗਦੀ ਸਰਹੱਦ ਉੱਤੇ ਸਥਿਤੀ ਨਿਯੰਤਰਨ ਵਿਚ ਹੈ ਅਤੇ ਗੱਲਬਾਤ ਕੀਤੀ ਜਾ ਰਹੀ ਹੈ। ਉੱਥੇ ਹੀ ਨੇਪਾਲ ਨੂੰ ਲੈ ਕੇ ਫੌਜੀ ਮੁੱਖੀ ਵੱਲੋਂ ਕਿਹਾ ਗਿਆ ਹੈ ਕਿ ਨੇਪਾਲ ਨਾਲ ਸਾਡੇ ਚੰਗੇ ਸੰਬੰਧ ਹਨ ਜੋ ਕਿ ਭਵਿੱਖ ਵਿਚ ਹੋਰ ਵੀ ਮਜ਼ਬੂਤ ਬਣੇ ਰਹਿਣਗੇ।

Army Chief Gen Naravane says his force will be firm, but not ...
File Photo

ਉੱਤਰਾਖੰਡ ਪਹੁੰਚੇ ਫੌਜੀ ਮੁੱਖੀ ਐਮਐਨ ਨਰਵਣੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ”ਉਹ ਦੇਸ਼ ਵਾਸੀਆਂ ਨੂੰ ਭਰੋਸਾ ਦੇਣਾ ਚਾਹੁੰਦੇ ਹਨ ਕਿ ਚੀਨ ਨਾਲ ਲੱਗਦੇ ਬਾਰਡਰ ਉੱਤੇ ਹਾਲਾਤ ਕਾਬੂ ਵਿਚ ਹਨ। ਚੀਨ ਦੇ ਨਾਲ ਕਈ ਪੱਧਰਾਂ ਉੱਤੇ ਗੱਲਬਾਤ ਚੱਲ ਰਹੀ ਹੈ ਜਿਸ ਦੀ ਸ਼ੁਰੂਆਤ ਕਮਾਂਡਰ ਪੱਧਰ ਦੀ ਗੱਲਬਾਤ ਜਰੀਏ ਹੋਈ ਅਤੇ ਸਥਾਨਕ ਪੱਧਰ ਉੱਤੇ ਬਰਾਬਰ ਰੈਂਕ ਦੇ ਕਮਾਂਡਰਾਂ ਦੀ ਬੈਠਕਾਂ ਜਾਰੀ ਹਨ”। ਉੱਥੇ ਹੀ ਨੇਪਾਲ ਨੂੰ ਲੇ ਕੇ ਫੌਜ ਮੁੱਖੀ ਨੇ ਕਿਹਾ ਕਿ ”ਨੇਪਾਲ ਨਾਲ ਵੀ ਸਾਡੇ ਮਜ਼ਬੂਤ ਰਿਸ਼ਤੇ ਹਨ। ਸਾਡੇ ਨੇਪਾਲ ਨਾਲ ਭੂਗੋਲਿਕ, ਸਭਿਆਚਾਰਕ, ਇਤਿਹਾਸਿਕ ਅਤੇ ਧਾਰਮਿਕ ਸੰਬੰਧ ਹਨ। ਇਹੀ ਨਹੀਂ ਬਲਕਿ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਦੋਸਤਾਨਾ ਰਿਸ਼ਤੇ ਵੀ ਹਨ”। ਉਨ੍ਹਾਂ ਨੇ ਅੱਗੇ ਕਿਹਾ ਕਿ ਨੇਪਾਲ ਨਾਲ ਪਹਿਲਾਂ ਵੀ ਸਾਡੇ ਰਿਸ਼ਤੇ ਚੰਗੇ ਰਹੇ ਹਨ ਅਤੇ ਅੱਗੇ ਵੀ ਰਹਿਣਗੇ। ਦੱਸ ਦਈਏ ਕਿ ਆਰਮੀ ਚੀਫ ਐਮਐਮ ਨਰਵਣ ਅੱਜ ਸ਼ਨਿਵਾਰ ਨੂੰ ਉੱਤਰਾਖੰਡ ਸਥਿਤ ਦੇਹਰਾਦੂਨ ਵਿਚ ਸਨ। ਇੱਥੇ ਉਨ੍ਹਾਂ ਨੇ ਇੰਡੀਅਨ ਮਿਲਟਰੀ ਅਕੈਡਮੀ ਦੀ ਪਾਸਿੰਗ ਆਊਟ ਪਰੇਡ ਵਿਚ ਬਤੌਰ ਮੁੱਖ ਮਹਿਮਾਨ ਹਿੱਸਾ ਲਿਆ ਹੈ।

ਕਾਬਲੇਗੌਰ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਗਲਵਾਨ ਖੇਤਰ ਨੂੰ ਲੈ ਕੇ ਭਾਰਤੀ ਅਤੇ ਚੀਨ ਦੇ ਮਿਲਟਰੀ ਕਮਾਂਡਰਾਂ ਵਿਚਾਲੇ ਗੱਬਲਾਬਤ ਹੋਈ ਸੀ ਇਸ ਗੱਲਬਾਤ ਵਿਚ ਗਲਵਾਨ ਘਾਟੀ ‘ਚ ਵਧੇ ਤਣਾਅ ਨੂੰ ਘੱਟ ਕਰਨ ਉੱਤੇ ਚਰਚਾ ਕੀਤੀ ਗਈ ਸੀ। ਦੱਸ ਦਈਏ ਕਿ ਦੋਵਾਂ ਦੇਸ਼ਾਂ ਦਰਮਿਆਨ ਮਿਲਟੀ ਪੱਧਰ ਦੀ ਗੱਲਬਾਤ 6 ਜੂਨ ਨੂੰ ਸ਼ੁਰੂ ਹੋ ਗਈ ਸੀ। ਭਾਰਤ ਵੱਲੋਂ ਇਸ ਦੀ ਅਗਵਾਈ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ ਸੀ ਜਦਕਿ ਚੀਨ ਵੱਲੋਂ ਗੱਲਬਾਤ ਦੀ ਜ਼ਿੰਮੇਵਾਰੀ ਮੇਜਰ ਜਨਰਲ ਲਿਯੂ ਲਿਨ ਨੇ ਸੰਭਾਲੀ ਸੀ।

Leave a Reply

Your email address will not be published. Required fields are marked *