ਦੁਨੀਆ ਵਿਚ ਕੋਰੋਨਾ ਦੇ ਮਾਮਲਿਆਂ ਨੇ 75 ਲੱਖ ਦਾ ਅੰਕੜਾ ਕੀਤਾ ਪਾਰ, 38 ਲੱਖ ਤੋਂ ਵੱਧ ਮਰੀਜ਼ ਹੋਏ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਜਨਮੀ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਨਾਲ ਜੂਝ ਰਹੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਜਨਮੀ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 75 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 4 ਲੱਖ 23 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ 38 ਲੱਖ ਤੋਂ ਵੱਧ ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 7,597,304 ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਸੰਖਿਆ 423,844 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 3,841,499 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 3,331,961 ਹੋ ਗਈ ਹੈ। ਕੋਰੋਨਾ ਨੇ ਸੱਭ ਤੋਂ ਵੱਧ ਤਬਾਹੀ ਸੰਯੁਕਤ ਰਾਜ ਅਮਰੀਕਾ ਵਿਚ ਮਚਾਈ ਹੋਈ ਹੈ। ਇੱਥੇ ਹੁਣ ਤੱਕ 2,089,701 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 116,034 ਜਾਨਾਂ ਜਾ ਚੁੱਕੀਆਂ ਹਨ ਅਤੇ 816,086 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ, ਕਤਰ, ਬੰਗਲਾਦੇਸ਼ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 805,649, ਮੌਤਾਂ-41,058

ਰੂਸ – ਕੁੱਲ ਕੇਸ-502,436, ਮੌਤਾਂ-6,532

ਭਾਰਤ- ਕੁੱਲ ਕੇਸ – 298,283, ਮੌਤਾਂ-8,501

ਯੂਕੇ- ਕੁੱਲ ਕੇਸ -291,409, ਮੌਤਾਂ-41,279

ਸਪੇਨ- ਕੁੱਲ ਕੇਸ – 289,787, ਮੌਤਾਂ- 27,136

ਇਟਲੀ – ਕੁੱਲ ਕੇਸ – 236,142, ਮੌਤਾਂ- 34,167

ਪੇਰੂ–ਕੁੱਲ ਕੇਸ- 214,788, ਮੌਤਾਂ-6,109

ਜਰਮਨੀ- ਕੁੱਲ ਕੇਸ -186,795 ਮੌਤਾਂ-8,851

ਈਰਾਨ – ਕੁੱਲ ਕੇਸ -180,156, ਮੌਤਾਂ-8,584

ਤੁਰਕੀ- ਕੁੱਲ ਕੇਸ- 174,023, ਮੌਤਾਂ-4,763

ਫਰਾਂਸ- ਕੁੱਲ ਕੇਸ- 155,561, ਮੌਤਾਂ-29,346

ਚਿਲੀ-ਕੁੱਲ ਕੇਸ-154,092, ਮੌਤਾਂ-2,648

ਮੈਕਸੀਕੋ-ਕੁੱਲ ਕੇਸ- 133,974, ਮੌਤਾਂ-15,944

ਪਾਕਿਸਤਾਨ-ਕੁੱਲ ਕੇਸ-125,933, ਮੌਤਾਂ-2,463

ਸਾਊਦੀ ਅਰਬ- ਕੁੱਲ ਕੇਸ- 116,021, ਮੌਤਾਂ-857

ਕਨੇਡਾ-  ਕੁੱਲ ਕੇਸ- 97,530, ਮੌਤਾਂ-7,994

ਚੀਨ- ਕੁੱਲ ਕੇਸ – 83,064, ਮੌਤਾਂ-4,634

ਬੰਗਲਾਦੇਸ਼-ਕੁੱਲ ਕੇਸ-78,052, ਮੌਤਾਂ-1,049

ਕਤਰ-ਕੁੱਲ ਕੇਸ-75,071, ਮੌਤਾਂ-69

ਬੈਲਜ਼ੀਅਮ-ਕੁੱਲ ਕੇਸ- 59,711, ਮੌਤਾਂ-9,636

Leave a Reply

Your email address will not be published. Required fields are marked *