ਪਾਕਿਸਤਾਨ ਨੂੰ ਅਜੇ ਵੀ ਹੈ ਬਾਲਾਕੋਟ ਏਅਰਸਟ੍ਰਾਇਕ ਵਾਲਾ ਡਰ,ਯੁੱਧ ਅਭਿਆਸ ‘ਤੇ ਭਾਰਤ ਦੀ ਤਿੱਖੀ ਨਜ਼ਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਾਕਿਸਤਾਨੀ ਫੌਜ ਦੁਆਰਾ ਕੀਤੇ ਜਾ ਰਹੇ ਯੁੱਧ ਅਭਿਆਸ ਹਾਈ ਮਾਰਕ ਉੱਤੇ ਭਾਰਤ ਤਿੱਖੀ ਨਜ਼ਰ ਰੱਖ ਰਿਹਾ ਹੈ। ਇਸ ਯੁੱਧ ਅਭਿਆਸ ਵਿਚ ਪਾਕਿਸਤਾਨੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਾਕਿਸਤਾਨੀ ਫੌਜ ਦੁਆਰਾ ਕੀਤੇ ਜਾ ਰਹੇ ਯੁੱਧ ਅਭਿਆਸ ਹਾਈ ਮਾਰਕ ਉੱਤੇ ਭਾਰਤ ਤਿੱਖੀ ਨਜ਼ਰ ਰੱਖ ਰਿਹਾ ਹੈ। ਇਸ ਯੁੱਧ ਅਭਿਆਸ ਵਿਚ ਪਾਕਿਸਤਾਨੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਸਮੇਤ ਹੋਰ ਕਈ ਤਰ੍ਹਾ ਦੇ ਜਹਾਜ਼ ਸ਼ਾਮਲ ਹਨ। ਖਬਰ ਏਜੰਸੀ ਏਐਨਆਈ ਨੂੰ ਸਰਕਾਰੀ ਸੂਤਰਾਂ ਨੇ ਦੱਸਿਆ ਹੈ ਕਿ ਇਹ ਯੁੱਧ ਅਭਿਆਸ ਪਾਕਿਸਤਾਨੀ ਹਵਾਈ ਖੇਤਰ ਵਿਚ ਹੋ ਰਿਹਾ ਹੈ ਅਤੇ ਪਾਕਿਸਤਾਨੀ ਹਵਾਈ ਫੌਜ ਦੁਆਰਾ ਆਪਣੇ ਅਭਿਆਸ ਨੂੰ ਲੈ ਕੇ ਨੋਟਿਸ ਟੂ ਏਅਰਮੈਨ (NOTAM) ਜਾਰੀ ਕੀਤਾ ਗਿਆ ਹੈ।

ਏਐਨਆਈ ਦੇ ਸੂਤਰਾਂ ਮੁਤਾਬਕ ਭਾਰਤੀ ਹਵਾਈ ਫੌਜ ਪਾਕਿਸਤਾਨ ਦੇ ਇਸ ਯੁੱਧ ਅਭਿਆਸ ਉੱਤੇ ਕਰੀਬ ਤੋਂ ਨਜ਼ਰ ਰੱਖ ਰਹੀ ਹੈ ਕਿਉਂਕਿ ਪਾਕਿਸਤਾਨੀ ਲੜਾਕੂ ਜਹਾਜ਼ ਰਾਤ ਦੇ ਸਮੇਂ ਉਡਾਣ ਭਰਨ ਸਮੇਤ ਕਈ ਤਰ੍ਹਾ ਦੇ ਅਭਿਆਸ ਕਰ ਰਹੇ ਹਨ। ਇਨ੍ਹਾਂ ਲੜਾਕੂ ਜਹਾਜ਼ਾਂ ਵਿਚ ਚੀਨ ਜੇਐਫ-17, ਐਫ-16 ਅਤੇ ਮਿਰਾਜ-3 ਐਸ ਜਹਾਜ਼ ਵੀ ਸ਼ਾਮਲ ਹਨ। ਪਾਕਿਸਤਾਨੀ ਜਹਾਜ਼ ਪਿਛਲੇ ਸਾਲ ਫਰਵਰੀ ਵਿਚ ਭਾਰਤੀ ਹਵਾਈ ਸੈਨਾ ਦੁਆਰਾ ਬਾਲਾਕੋਟ ਵਿਚ ਕੀਤੇ ਗਏ ਹਵਾਈ ਹਮਲੇ ਦੀ ਤਰ੍ਹਾ ਰਾਤ ਦੇ ਸਮੇਂ ਹੋਣ ਵਾਲੇ ਛਾਪੇ(ਰੇਡ) ਨੂੰ ਲੈ ਕੇ ਵੀ ਅਭਿਆਸ ਕਰ ਰਹੇ ਹਨ। ਲੜਾਕੂ ਜਹਾਜ਼ਾਂ ਨੇ ਕਰਾਚੀ ਸ਼ਹਿਰ ਵਿਚ ਵੀ ਬੀਤੀ ਰਾਤ ਵੱਡੇ ਪੱਧਰ ਉੱਤੇ ਉਡਾਣ ਭਰੀ ਹੈ ਜਿਸ ਤੋਂ ਬਾਅਦ ਉੱਥੇ ਲੋਕਾਂ ਦੇ ਵਿਚ ਇਹ ਅਫਵਾਹ ਫੈਲ ਗਈ ਸੀ ਕਿ ਇਹ ਹਵਾਈ ਜੈੱਟ ਭਾਰਤੀ ਏਅਰਫੋਰਸ ਦੇ ਹਨ ਪਰ ਬਾਅਦ ‘ਚ ਲੋਕਾਂ ਨੂੰ ਪਤਾ ਚੱਲਿਆ ਕਿ ਇਹ ਪਾਕਿਸਤਾਨੀ ਫੌਜ ਦੁਆਰਾ ਕੀਤਾ ਜਾ ਰਿਹਾ ਯੁੱਧ ਅਭਿਆਸ ਹੈ।

ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵਿਚ ਵੀ ਪਾਕਿਸਤਾਨ ਨੇ ਰਾਤ ਦੇ ਸਮੇਂ ਆਪਣੇ ਲੜਾਕੂ ਜਹਾਜ ਉਡਾਏ ਸਨ। ਦਰਅਸਲ ਹੰਦਵਾੜਾ ਵਿਚ ਦੋ ਮਈ ਨੂੰ ਹੋਏ ਅੱਤਵਾਦੀ ਹਮਲੇ ਵਿਚ ਭਾਰਤੀ ਸੈਨਾ ਦੇ ਕਰਨਲ ਆਸ਼ੂਤੋਸ਼ ਸ਼ਰਮਾ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਸਨ ਜਿਸ ਕਰਕੇ ਪਾਕਿਸਤਾਨ ਨੂੰ ਭਾਰਤ ਦੁਆਰਾ ਬਾਲਾਕੋਟ ਵਰਗੀ ਇਕ ਹੋਰ ਸਟ੍ਰਾਇਕ ਕਰਨ ਦਾ ਡਰ ਸਤਾਉਣ ਲੱਗ ਪਿਆ ਸੀ।

Leave a Reply

Your email address will not be published. Required fields are marked *