ਖੁਸ਼ਖਬਰੀ ! ਅਗਲੇ ਸਾਲ ਭਾਰਤੀ ਅਰਥਚਾਰੇ ਦੀ ਵਿਕਾਸ ਦਰ 9.5 ਫੀਸਦੀ ਰਹਿਣ ਦੀ ਉਮੀਦ-ਰਿਪੋਰਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇਸ ਵੇਲੇ ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਕੋਰੋਨਾ ਸੰਕਟ ਦੇ ਕਹਿਰ ਨਾਲ ਜੂਝ ਰਹੀ ਹੈ। ਗੱਲ ਜੇਕਰ ਭਾਰਤ ਦੀ ਇਕੋਨੋਮੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇਸ ਵੇਲੇ ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਕੋਰੋਨਾ ਸੰਕਟ ਦੇ ਕਹਿਰ ਨਾਲ ਜੂਝ ਰਹੀ ਹੈ। ਗੱਲ ਜੇਕਰ ਭਾਰਤ ਦੀ ਇਕੋਨੋਮੀ ਦੀ ਕੀਤੀ ਜਾਵੇ ਤਾਂ ਇਸ ਨੂੰ ਵੀ ਲਗਾਤਾਰ ਝਟਕੇ ਲੱਗ ਰਹੇ ਹਨ ਪਰ ਇਸੇ ਵਿਚਾਲੇ ਭਾਰਤੀ ਅਰਥਵਿਵਸਥਾ ਲਈ ਰਾਹਤ ਵਾਲੀ ਖਬਰ ਵੀ ਸਾਹਮਣੇ ਆਏ ਹੈ। ਦਰਅਸਲ ਅਮਰੀਕੀ ਕ੍ਰੈਡਿਟ ਰੇਟਿੰਗ ਏਜੰਸੀ ਫਿਚ ਰੇਟਿੰਗਜ਼ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਅਗਲੇ ਵਿੱਤੀ ਸਾਲ ਯਾਨੀ ਕਿ 2021-22 ਵਿਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ 9.5 ਫੀਸਦੀ ਰਹਿਣ ਦੀ ਉਮੀਦ ਹੈ।

Indian economy to grow at 9.5% in next fiscal, says Fitch Ratings ...

 

ਮੀਡੀਆ ਰਿਪੋਰਟਾਂ ਅਨੁਸਾਰ ਦੁਨੀਆ ਦੀ ਤਿੰਨ ਵੱਡੀ ਕ੍ਰੈਡਿਟ ਏਜੰਸੀਆ ਵਿਚ ਸ਼ੁਮਾਰ ਫਿਚ ਰੇਟਿੰਗਜ਼ ਨੇ ਕਿਹਾ ਹੈ ਕਿ ਮੌਜੂਦਾ ਵਿੱਤੀ ਸਾਲ ਯਾਨੀ 2020-21 ਵਿਚ ਜੀਡੀਪੀ ਘਟਣ ਤੋਂ ਬਾਅਦ ਅਗਲੇ ਵਿੱਤੀ ਸਾਲ ਵਿਚ ਭਾਰਤੀ ਅਰਥਵਿਵਸਥਾ 9.5 ਫੀਸਦੀ ਦੀ ਦਰ ਨਾਲ ਉਛਾਲ ਭਰ ਸਕਦੀ ਹੈ। ਫਿਚ ਰੇਟਿੰਗਜ਼ ਨੇ ਕਿਹਾ ਹੈ ਕਿ ਭਾਰਤ ਦੇ ਵਿੱਤੀ ਖੇਤਰ ਦੀ ਹਾਲਤ ਜੇਕਰ ਅੱਗੇ ਹੋਰ ਖਰਾਬ ਨਾ ਹੋਵੇ ਤਾਂ ਗ੍ਰੋਥ ਰੇਟ ਵਿਚ ਜਬਰਦਸਤ ਤੇਜ਼ੀ ਆ ਸਕਦੀ ਹੈ। ਰਿਪੋਰਟਾਂ ਅਨੁਸਾਰ ਅਗਲੇ ਵਿੱਤੀ ਸਾਲ ਦੇ ਲਈ ਜੀਡੀਪੀ ਗ੍ਰੋਥ 9.5 ਫੀਸਦੀ ਰਹਿਣ ਦਾ ਅਨੁਮਾਨ ਜਤਾਉਂਦੇ ਹੋਏ ਫਿਚ ਨੇ ਕਿਹਾ ਕਿ ”ਗਲੋਬਲ ਸੰਕਟ ਦੇ ਬਾਅਦ ਭਾਰਤੀ ਦੀ ਜੀਡੀਪੀ ਗ੍ਰੋਥ BBB ਕੈਟੇਗਰੀ ਤੋਂ ਉੱਪਰ ਆ ਸਕਦੀ ਹੈ ਪਰ ਇਸ ਲਈ ਵਿੱਤੀ ਸੈਕਟਰ ਦੀ ਸਿਹਤ ਵਿਗੜਣ ਤੋਂ ਬਚਾਉਣੀ ਹੋਵੇਗੀ”। ਕੋਰੋਨਾ ਮਹਾਂਮਾਰੀ ਕਰਕੇ ਅਪ੍ਰੈਲ ਤੋਂ ਸ਼ੁਰੂ ਹੋਏ ਵਿੱਤੀ ਸਾਲ 2020-21 ਵਿਚ ਅਰਥਵਿਵਸਥਾ ਪਹਿਲਾ ਹੀ ਧੀਮੀ ਹੋ ਚੁੱਕੀ ਹੈ। ਇਸ ਵਿੱਤੀ ਸਾਲ ਲਈ ਫਿਚ ਦਾ ਅਨੁਮਾਨ ਹੈ ਕਿ ਆਰਥਿਕ ਵਿਕਾਸ ਦਰ ਵਿਚ 5 ਫੀਸਦੀ ਤੱਕ ਦੀ ਕਮੀ ਆ ਸਕਦੀ ਹੈ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਸੰਕਰਮਨ ਉੱਤੇ ਕਾਬੂ ਪਾਉਣ ਲਈ ਦੇਸ਼ ਵਿਚ 25 ਮਾਰਚ ਨੂੰ ਲਾਕਡਾਊਨ ਕੀਤਾ ਗਿਆ ਸੀ ਜਿਸ ਕਰਕੇ ਆਰਥਿਕ ਗਤੀਵਿਧੀਆ ਪੂਰੀ ਤਰ੍ਹਾ ਬੰਦ ਹੋ ਗਈਆਂ ਸਨ। 4 ਮਈ ਤੋਂ ਲਾਕਡਾਊਨ ਵਿਚ ਢਿੱਲ ਦਿੱਤੀ ਗਈ ਸੀ ਅਤੇ ਫਿਰ ਕੁੱਝ ਆਰਥਿਕ ਗਤੀਵਿਧੀਆਂ ਸ਼ੁਰੂ ਹੋਈਆਂ ਸਨ ਪਰ 8 ਜੂਨ ਤੋਂ ਲਗਭਗ ਸਾਰੀਆਂ ਗਤੀਵਿਧੀਆਂ ਨੂੰ ਹਦਾਇਤਾਂ ਨਾਲ ਸ਼ੁਰੂ ਕੀਤਾ ਜਾ ਚੁੱਕਿਆ ਹੈ।

Leave a Reply

Your email address will not be published. Required fields are marked *