ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਸੰਕਟ ਵਿਚਾਲੇ ਵੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਦਰਅਸਲ ਅੱਜ ਸਵੇਰੇ ਸਾਢੇ 6 ਵਜੇ ਦੇ ਕਰੀਬ ਮੁੜ ਤੋਂ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਕੰਟਰੋਲ ਰੇਖਾ ਉੱਤੇ ਯੁੱਧਬੰਦੀ ਦੀ ਉਲੰਘਣਾ ਕੀਤੀ ਹੈ ਜਿਸ ਦਾ ਭਾਰਤੀ ਸੈਨਾ ਦੁਆਰਾ ਵੀ ਮੂੰਹ ਤੋੜ ਜਵਾਬ ਜਵਾਬ ਦਿੱਤਾ ਜਾ ਰਿਹਾ ਹੈ।
Jammu and Kashmir: Pakistan violated ceasefire in Mankote Sector of Poonch district at about 0630 hours, today. Indian Army is retaliating.
— ANI (@ANI) June 9, 2020
ਖਬਰ ਏਜੰਸੀ ਏਐਨਆਈ ਮੁਤਾਬਕ ਪਾਕਿਸਤਾਨੀ ਫੌਜ ਦੁਆਰਾ ਪੁੰਛ ਜਿਲ੍ਹੇ ਦੇ ਮਾਨਕੋਟ ਸੈਕਟਰ ਵਿਚ ਐਲਓਸੀ ਨੇੜੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ ਅਤੇ ਮੋਰਟਾਰ ਦਾਗੇ ਗਏ ਜਿਸ ਤੋਂ ਬਾਅਦ ਭਾਰਤੀ ਸੈਨਾ ਨੇ ਵੀ ਮੋਰਚਾ ਸੰਭਾਲਿਆ ਅਤੇ ਸੀਮਾ ਪਾਰ ਤੋਂ ਕੀਤੀ ਜਾ ਰਹੀ ਫਾਇਰਿੰਗ ਦਾ ਜਵਾਬ ਉਸੇ ਦੀ ਭਾਸ਼ਾ ਵਿਚ ਦਿੱਤਾ ਜਾ ਰਿਹਾ ਹੈ। ਪਿਛਲੇ 12 ਘੰਟਿਆਂ ਵਿਚ ਪਾਕਿਸਤਾਨ ਨੇ ਦੂਜੀ ਵਾਰ ਯੁੱਧਬੰਦੀ ਦੀ ਉਲੰਘਣਾ ਕੀਤੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬੀਤੇ ਸੋਮਵਾਰ ਰਾਤ 8 ਵਜੇ ਦੇ ਕਰੀਬ ਪੁੰਛੇ ਜਿਲ੍ਹੇ ਦੇ ਹੀ ਖਾਰੀ ਕਰਮਾਰਾ ਸੈਕਟਰ ਵਿਚ ਗੋਲੀਬਾਰੀ ਕਰਨ ਦੇ ਨਾਲ ਮੋਰਟਾਰ ਦਾਗੇ ਸਨ, ਜਵਾਬ ਵਿਚ ਭਾਰਤੀ ਸੈਨਾ ਨੇ ਵੀ ਫਾਇਰਿੰਗ ਕਰਕੇ ਚੰਗਾ ਸਬਕ ਸਿਖਾਇਆ ਸੀ। ਪਾਕਿਸਤਾਨ ਦੁਆਰਾ ਇਹ ਨਾਪਾਕ ਹਰਕਤ ਅੱਤਵਾਦੀਆਂ ਨੂੰ ਸੀਮਾ ਉੱਤੇ ਘੂਸਪੈਠ ਕਰਵਾਉਣ ਲਈ ਕੀਤੀ ਜਾਂਦੀ ਹੈ।
ਅੱਤਵਾਦੀਆਂ ਦਾ ਲਗਾਤਾਰ ਹੋ ਰਿਹਾ ਹੈ ਖਾਤਮਾ
ਇਕ ਪਾਸੇ ਜਿੱਥੇ ਭਾਰਤੀ ਸੈਨਾ ਸੀਮਾ ਉੱਤੇ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇ ਰਹੀ ਹੈ ਉੱਥੇ ਹੀ ਦੂਜੇ ਪਾਸੇ ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਦੁਆਰਾ ਅੱਤਵਾਦੀਆਂ ਦੇ ਖਾਤਮੇ ਲਈ ਅਭਿਆਨ ਤੇਜ਼ ਕੀਤਾ ਹੋਇਆ ਹੈ। ਬੀਤੇ ਐਤਵਾਰ ਨੂੰ ਹੀ ਸੈਨਾ ਨੇ 9 ਅੱਤਵਾਦੀ ਮਾਰ ਗਿਰਾਏ ਹਨ, ਜਦਕਿ ਪਿਛਲੇ 2 ਹਫ਼ਤਿਆਂ ਵਿਚ 9 ਵੱਡੇ ਆਪਰੇਸ਼ਨ ਕਰਕੇ 22 ਅੱਤਵਾਦੀਆਂ ਨੂੰ ਢੇਰ ਕੀਤਾ ਜਾ ਚੁੱਕਿਆ ਹੈ ਜਿਸ ਦੀ ਜਾਣਕਾਰੀ ਖੁਦ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਦਿੱਤੀ ਹੈ।
