ਪੰਜਾਬ ‘ਚ ਕੋਰੋਨਾ ਮੁੜ ਤੋਂ ਫੜ ਰਿਹਾ ਹੈ ਰਫ਼ਤਾਰ, ਕੁੱਲ ਕੇਸ ਹੋਏ 2376, ਮੌਤਾਂ-47

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਤੋਂ ਰਫ਼ਤਾਰ ਫੜਦੇ ਨਜ਼ਰ ਆ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 34 ਨਵੇਂ ਕੋਰੋਨਾ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਤੋਂ ਰਫ਼ਤਾਰ ਫੜਦੇ ਨਜ਼ਰ ਆ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 34 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 2376 ਤੱਕ ਪਹੁੰਚ ਗਈ ਹੈ। ਉੱਥੇ ਹੀ 12 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ ਇਕ ਕੋਰੋਨਾ ਪੀੜਤ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੁੱਧਵਾਰ ਸ਼ਾਮ 5 ਵਜੇ ਤੱਕ ਨਵਾਸ਼ਹਿਰ ਅਤੇ ਬਠਿਡਾ ਤੋਂ 1-1, ਜਲੰਧਰ ਤੋਂ 3, ਪਟਿਆਲਾ ਤੋਂ 2, ਮੁਹਾਲੀ ਤੋਂ 7, ਮੁਕਤਸਰ ਸਾਹਿਬ ਤੋਂ 2, ਗੁਰਦਾਸਪੁਰ ਤੋਂ 3, ਫਰੀਦਕੋਟ ਤੋਂ 3, ਅੰਮ੍ਰਿਤਸਰ ਤੋਂ 2, ਹੁਸ਼ਿਆਰਪੁਰ ਤੋਂ 3 ਅਤੇ ਪਠਾਨਕੋਟ ਤੋਂ 7 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਅੰਮ੍ਰਿਤਰਸ ਵਿਚ 3, ਹੁਸ਼ਿਆਰਪੁਰ ਵਿਚ 4, ਬਰਾਨਾਲਾ ਵਿਚ 1 ਅਤੇ ਪਠਾਨਕੋਟ ਵਿਚ 4 ਮਰੀਜ਼ ਇਲਾਜ ਤੋਂ ਬਾਅਦ ਸਿਹਤਯਾਬ ਹੋਏ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 2029 ਹੋ ਗਈ ਹੈ ਜਦਕਿ ਜਲੰਧਰ ਵਿਚ ਇਕ ਹੋਰ ਕੋਰੋਨਾ ਪੀੜਤ ਦੀ ਮੌਤ ਵੀ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 47 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ ਐਕਟਿਵ ਕੇਸ 300 ਹੋ ਗਏ ਹਨ।

ਅੰਮ੍ਰਿਤਸਰ- ਕੁੱਲ ਕੇਸ-390, ਠੀਕ ਹੋਏ- 313, ਮੌਤਾਂ-7

ਜਲੰਧਰ – ਕੁੱਲ ਕੇਸ – 258, ਠੀਕ ਹੋਏ -209, ਮੌਤਾਂ-8

ਲੁਧਿਆਣਾ- ਕੁੱਲ ਕੇਸ-200, ਠੀਕ ਹੋਏ-151, ਮੌਤਾਂ-9

ਤਰਨਤਾਰਨ ਕੁੱਲ ਕੇਸ-157, ਠੀਕ ਹੋਏ-153, ਮੌਤਾਂ-0

ਗੁਰਦਾਸਪੁਰ- ਕੁੱਲ ਕੇਸ-144, ਠੀਕ ਹੋਏ-131, ਮੌਤਾਂ-3

ਹੁਸ਼ਿਆਰਪੁਰ- ਕੁੱਲ ਕੇਸ-133, ਠੀਕ ਹੋਏ-116, ਮੌਤਾਂ-5

ਪਟਿਆਲਾ-ਕੁੱਲ ਕੇਸ-125, ਠੀਕ ਹੋਏ-106, ਮੌਤਾਂ-2

ਮੁਹਾਲੀ – ਕੁੱਲ ਕੇਸ – 120, ਠੀਕ ਹੋਏ – 100, ਮੌਤਾਂ –3

ਨਵਾਂਸ਼ਹਿਰ- ਕੁੱਲ ਕੇਸ-105, ਠੀਕ ਹੋਏ-100, ਮੌਤਾਂ-1

ਸੰਗਰੂਰ ਕੁੱਲ ਕੇਸ-102, ਠੀਕ ਹੋਏ-91, ਮੌਤਾਂ-0

ਪਠਾਨਕੋਟ- ਕੁੱਲ ਕੇਸ-76, ਠੀਕ ਹੋਏ-41, ਮੌਤਾਂ-3

ਰੋਪੜ- ਕੁੱਲ ਕੇਸ-70, ਠੀਕ ਹੋਏ-59, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-68, ਠੀਕ ਹੋਏ-66, ਮੌਤਾਂ-0

ਫਰੀਦਕੋਟ- ਕੁੱਲ ਕੇਸ-66, ਠੀਕ ਹੋਏ-61, ਮੌਤਾਂ-0

ਫਤਿਹਗੜ੍ਹ ਸਾਹਿਬ- ਕੁੱਲ ਕੇਸ-64, ਠੀਕ ਹੋਏ-57, ਮੌਤਾਂ-0

ਮੋਗਾ- ਕੁੱਲ ਕੇਸ-64, ਠੀਕ ਹੋਏ-59, ਮੌਤਾਂ-0

ਬਠਿੰਡਾ- ਕੁੱਲ ਕੇਸ-50 ਠੀਕ ਹੋਏ-43, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-46, ਠੀਕ ਹੋਏ-45, ਮੌਤਾਂ-1

ਫਾਜ਼ਿਲਕਾ ਕੁੱਲ ਕੇਸ-44, ਠੀਕ ਹੋਏ-42, ਮੌਤਾਂ-0

ਕਪੂਰਥਲਾ-ਕੁੱਲ ਕੇਸ-38, ਠੀਕ ਹੋਏ-33, ਮੌਤਾਂ-3

ਮਾਨਸਾ- ਕੁੱਲ ਕੇਸ-32, ਠੀਕ ਹੋਏ-32, ਮੌਤਾਂ-0

ਬਰਨਾਲਾ ਕੁੱਲ ਕੇਸ-24, ਠੀਕ ਹੋਏ-21, ਮੌਤਾਂ-1

ਕੁੱਲ ਕੇਸ 2376, ਠੀਕ ਹੋਏ 2029, ਮੌਤਾਂ 47

 

Leave a Reply

Your email address will not be published. Required fields are marked *