ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਭਰ ਵਿਚ ਤਬਾਹੀ ਮਚਾਈ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ ਤੋਂ ਪਰੇਸ਼ਾਨ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 65 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ 3 ਲੱਖ 87 ਹਜ਼ਾਰ ਤੋਂ ਵੱਧ ਕੋਰੋਨਾ ਪੀੜਤ ਆਪਣੀ ਜਾਨ ਤੋਂ ਹੱਥ ਧੋ ਚੁੱਕੇ ਹਨ। ਉੱਥੇ ਹੀ ਹੁਣ ਤੱਕ 31 ਲੱਖ ਤੋਂ ਜ਼ਿਆਦਾ ਮਰੀਜ਼ ਇਲਾਜ਼ ਤੋਂ ਬਾਅਦ ਸਿਹਤਯਾਬ ਵੀ ਹੋ ਗਏ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 6,568,644 ਹੋ ਗਏ ਹਨ ਜਦਕਿ 387,959 ਕੋਰੋਨਾ ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਉੱਥੇ ਹੀ 3,169,264 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 3,011,421 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 1,901,783 ਹੋ ਗਈ ਹੈ ਅਤੇ 109,142 ਮੌਤਾਂ ਹੋ ਚੁੱਕੀਆਂ ਹਨ ਜਦਕਿ ਹੁਣ ਤੱਕ 688,670 ਮਰੀਜ਼ ਸਿਹਤਯਾਬ ਵੀ ਹੋਏ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ, ਕਤਰ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੇਲ ਰਹੇ ਹਨ
ਬ੍ਰਾਜ਼ੀਲ – ਕੁੱਲ ਕੇਸ– 584,562, ਮੌਤਾਂ-32,568
ਰੂਸ – ਕੁੱਲ ਕੇਸ-432,277, ਮੌਤਾਂ-5,215
ਸਪੇਨ- ਕੁੱਲ ਕੇਸ – 287,406, ਮੌਤਾਂ- 27,128
ਯੂਕੇ- ਕੁੱਲ ਕੇਸ -279,856, ਮੌਤਾਂ-39,728
ਇਟਲੀ – ਕੁੱਲ ਕੇਸ – 233,836, ਮੌਤਾਂ- 33,601
ਭਾਰਤ- ਕੁੱਲ ਕੇਸ – 216,824, ਮੌਤਾਂ-6,088
ਫਰਾਂਸ- ਕੁੱਲ ਕੇਸ- 151,677, ਮੌਤਾਂ-29,021
ਜਰਮਨੀ- ਕੁੱਲ ਕੇਸ -184,425 ਮੌਤਾਂ-8,699
ਪੇਰੂ–ਕੁੱਲ ਕੇਸ- 178,914, ਮੌਤਾਂ-4,894
ਤੁਰਕੀ- ਕੁੱਲ ਕੇਸ- 166,422, ਮੌਤਾਂ-4,609
ਈਰਾਨ – ਕੁੱਲ ਕੇਸ -160,696, ਮੌਤਾਂ-8,012
ਚਿਲੀ-ਕੁੱਲ ਕੇਸ-113,628, ਮੌਤਾਂ-1,275
ਮੈਕਸੀਕੋ-ਕੁੱਲ ਕੇਸ- 101,238, ਮੌਤਾਂ-11,729
ਕਨੇਡਾ- ਕੁੱਲ ਕੇਸ- 93,085, ਮੌਤਾਂ-7,498
ਸਾਊਦੀ ਅਰਬ- ਕੁੱਲ ਕੇਸ- 91,182, ਮੌਤਾਂ-579
ਚੀਨ- ਕੁੱਲ ਕੇਸ – 83,022, ਮੌਤਾਂ-4,634
ਪਾਕਿਸਤਾਨ-ਕੁੱਲ ਕੇਸ-80,463, ਮੌਤਾਂ-1,688
ਕਤਰ-ਕੁੱਲ ਕੇਸ-62,160, ਮੌਤਾਂ-45
ਬੈਲਜ਼ੀਅਮ-ਕੁੱਲ ਕੇਸ- 58,685, ਮੌਤਾਂ-9,522
