ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਆਪਣਾ ਲਗਾਤਾਰ ਕਹਿਰ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 38 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 2301 ਹੋ ਗਈ ਹੈ ਜਦਕਿ 13 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਉੱਥੇ ਹੀ ਹੋਰ ਕੋਈ ਨਵੀਂ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੋਮਵਾਰ ਸ਼ਾਮ 5 ਵਜੇ ਤੱਕ ਪਠਾਨਕੋਟ, ਨਵਾਂਸ਼ਹਿਰ, ਗੁਰਦਾਸਪੁਰ, ਜਲੰਧਰ ਤੋਂ 1-1, ਲੁਧਿਆਣਾ ਤੋਂ 4, ਅੰਮ੍ਰਿਤਸਰ ਤੋਂ 9, ਮੁਹਾਲੀ ਤੋਂ 2, ਪਟਿਆਲਾ ਤੋਂ 4, ਬਠਿੰਡਾ ਤੋਂ 2, ਫਤਿਹਗੜ੍ਹ ਸਾਹਿਬ ਤੋਂ 5 ਅਤੇ ਹੁਸ਼ਿਆਰਪੁਰ ਤੋਂ 8 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਹੁਸ਼ਿਆਰਪੁਰ ਵਿਚ 7 ਅਤੇ ਪਠਾਨਕੋਟ ਵਿਚ 6 ਮਰੀਜ਼ ਇਲਾਜ ਤੋਂ ਬਾਅਦ ਸਿਹਤਯਾਬ ਵੀ ਹੋਏ ਹਨ ਜਿਸ ਕਰਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 2 ਹਜ਼ਾਰ ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਕੁੱਲ ਅੰਕੜਾ 44 ਹੈ ਅਤੇ ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ 257 ਹੋ ਗਈ ਹੈ।
ਅੰਮ੍ਰਿਤਸਰ- ਕੁੱਲ ਕੇਸ-386, ਠੀਕ ਹੋਏ- 310, ਮੌਤਾਂ-7
ਜਲੰਧਰ – ਕੁੱਲ ਕੇਸ – 246, ਠੀਕ ਹੋਏ -209, ਮੌਤਾਂ-7
ਲੁਧਿਆਣਾ- ਕੁੱਲ ਕੇਸ-197, ਠੀਕ ਹੋਏ-151, ਮੌਤਾਂ-8
ਤਰਨਤਾਰਨ ਕੁੱਲ ਕੇਸ-157, ਠੀਕ ਹੋਏ-153, ਮੌਤਾਂ-0
ਗੁਰਦਾਸਪੁਰ- ਕੁੱਲ ਕੇਸ-138, ਠੀਕ ਹੋਏ-126, ਮੌਤਾਂ-3
ਹੁਸ਼ਿਆਰਪੁਰ- ਕੁੱਲ ਕੇਸ-128, ਠੀਕ ਹੋਏ-100, ਮੌਤਾਂ-5
ਪਟਿਆਲਾ-ਕੁੱਲ ਕੇਸ-122, ਠੀਕ ਹੋਏ-106, ਮੌਤਾਂ-2
ਮੁਹਾਲੀ – ਕੁੱਲ ਕੇਸ – 113, ਠੀਕ ਹੋਏ – 100, ਮੌਤਾਂ –3
ਨਵਾਂਸ਼ਹਿਰ- ਕੁੱਲ ਕੇਸ-103, ਠੀਕ ਹੋਏ-100, ਮੌਤਾਂ-1
ਸੰਗਰੂਰ ਕੁੱਲ ਕੇਸ-96, ਠੀਕ ਹੋਏ-91, ਮੌਤਾਂ-0
ਰੋਪੜ- ਕੁੱਲ ਕੇਸ-70, ਠੀਕ ਹੋਏ-59, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-66, ਠੀਕ ਹੋਏ-66, ਮੌਤਾਂ-0
ਫਤਿਹਗੜ੍ਹ ਸਾਹਿਬ- ਕੁੱਲ ਕੇਸ-63, ਠੀਕ ਹੋਏ-57, ਮੌਤਾਂ-0
ਫਰੀਦਕੋਟ- ਕੁੱਲ ਕੇਸ-62, ਠੀਕ ਹੋਏ-61, ਮੌਤਾਂ-0
ਮੋਗਾ- ਕੁੱਲ ਕੇਸ-62, ਠੀਕ ਹੋਏ-59, ਮੌਤਾਂ-0
ਪਠਾਨਕੋਟ- ਕੁੱਲ ਕੇਸ-61, ਠੀਕ ਹੋਏ-37, ਮੌਤਾਂ-2
ਬਠਿੰਡਾ- ਕੁੱਲ ਕੇਸ-49 ਠੀਕ ਹੋਏ-43, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-46, ਠੀਕ ਹੋਏ-45, ਮੌਤਾਂ-1
ਫਾਜ਼ਿਲਕਾ ਕੁੱਲ ਕੇਸ-44, ਠੀਕ ਹੋਏ-42, ਮੌਤਾਂ-0
ਕਪੂਰਥਲਾ-ਕੁੱਲ ਕੇਸ-36, ਠੀਕ ਹੋਏ-33, ਮੌਤਾਂ-3
ਮਾਨਸਾ- ਕੁੱਲ ਕੇਸ-32, ਠੀਕ ਹੋਏ-32, ਮੌਤਾਂ-0
ਬਰਨਾਲਾ ਕੁੱਲ ਕੇਸ-24, ਠੀਕ ਹੋਏ-20, ਮੌਤਾਂ-1
ਕੁੱਲ ਕੇਸ 2301, ਠੀਕ ਹੋਏ 2000, ਮੌਤਾਂ 44
