ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤੀ ਮੌਸਮ ਵਿਭਾਗ ਨੇ ਅੱਜ ਐਤਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਮਾਨਸੂਨ ਅਜੇ ਕੇਰਲ ਦੇ ਤੱਟ ਨਾਲ ਨਹੀਂ ਟਕਰਾਇਆ ਹੈ। ਸ਼ਨਿਵਾਰ ਨੂੰ ਇਕ ਨਿੱਜੀ ਮੌਸਮ ਏਜੰਸੀ ਨਾ ਦਾਅਵਾ ਕੀਤਾ ਸੀ ਕਿ ਦੱਖਣ-ਪੱਛਮੀ ਮਾਨਸੂਨ ਨੇ ਕੇਰਲ ਦੇ ਤੱਟ ਉੱਤੇ ਦਸਤਕ ਦੇ ਦਿੱਤੀ ਹੈ ਪਰ ਭਾਰਤੀ ਮੌਸਮ ਵਿਭਾਗ ਨੇ ਏਜੰਸੀ ਦੇ ਇਸ ਦਾਅਵੇ ਨੂੰ ਖਾਰਜ਼ ਕਰ ਦਿੱਤਾ ਹੈ।
Monsoon has not reached Kerala coast yet. We are regularly monitoring it. We are going ahead with our earlier forecast that conditions will be favourable for monsoon, 1st June onward: Mrityunjay Mohapatra, IMD, Delhi pic.twitter.com/g3cnlhkSxg
— ANI (@ANI) May 31, 2020
ਖਬਰ ਏਜੰਸੀ ਏਐਨਆਈ ਦੇ ਟਵੀਟ ਮੁਤਾਬਕ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਐਮ ਮਹਾਪਾਤਰਾ ਨੇ ਕਿਹਾ ਹੈ ਕਿ ”ਅਸੀ ਲਗਾਤਾਰ ਇਸ ਦੀ ਨਿਗਰਾਨੀ ਕਰ ਰਹੇ ਹਾਂ। ਅਸੀ ਆਪਣੀ ਪਹਿਲਾਂ ਦੀ ਭਵਿੱਖਬਾਣੀ ਦੇ ਨਾਲ ਅੱਗੇ ਜਾ ਰਹੇ ਹਾਂ ਕਿ ਮਾਨਸੂਨ ਇਕ ਜੂਨ ਜਾਂ ਉਸ ਤੋਂ ਬਾਅਦ ਹੀ ਕੇਰਲ ਦੇ ਤੱਟ ਉੱਤੇ ਪਹੁੰਚੇਗਾ”। ਦਰਅਸਲ, ਕੇਰਲ ਦੇ ਦੱਖਣੀ ਤੱਟਵਰਤੀ ਇਲਾਕਿਆਂ ਅਤੇ ਲਕਸ਼ਦੀਪ ਵਿਚ ਤਿੰਨ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਇਸ ਨੂੰ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ ਦੱਸਿਆ ਸੀ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮਾਨਸੂਨ 1 ਜਾਂ 2 ਜੂਨ ਨੂੰ ਕੇਰਲ ਦੇ ਤੱਟ ‘ਤੇ ਆ ਜਾਵੇਗਾ। ਸ਼ਨੀਵਾਰ ਨੂੰ ਇਹ ਮਾਲਦੀਵ ਅਤੇ ਕੋਮੋਰਿਨ ਖੇਤਰ ਵਿਚ ਸਰਗਰਮ ਹੈ ਅਤੇ ਦੱਖਣ-ਪੱਛਮ ਤੇ ਦੱਖਣ-ਪੂਰਬੀ ਅਰਬ ਸਾਗਰ ਵਿਚ ਨਿਰੰਤਰ ਵੱਧ ਰਿਹਾ ਹੈ। ਇਸ ਕਰਕੇ ਮਾਨਸੂਨ ਲਈ ਹਾਲਾਤ ਅਨੁਕੂਲ ਬਣੇ ਹੋਏ ਹਨ। ਰਿਪੋਰਟਾਂ ਮੁਤਾਬਕ ਮੌਸਮ ਵਿਭਾਗ ਨੇ ਅਪ੍ਰੈਲ ਵਿਚ ਕਿਹਾ ਸੀ ਕਿ ਇਸ ਵਾਰ ਮੌਨਸੂਨ ਔਸਤ ਹੀ ਰਹਿਣ ਵਾਲਾ ਹੈ। ਵਿਭਾਗ ਦੇ ਮੁਤਾਬਕ 96 ਤੋਂ 100 ਫੀਸਦੀ ਬਾਰਿਸ਼ ਨੂੰ ਸਾਧਾਰਨ ਮਾਨਸੂਨ ਮੰਨਿਆ ਜਾਂਦਾ ਹੈ। ਪਿਛਲੇ ਸਾਲ ਇਹ ਅੱਠ ਦਿਨ ਦੀ ਦੇਰੀ ਨਾਲ ਅੱਠ ਜੂਨ ਨੂੰ ਕੇਰਲ ਦੇ ਸਮੁੰਦਰੀ ਤੱਟ ਨਾਲ ਟਕਰਾਇਆ ਸੀ। ਦੇਸ਼ ਵਿਚ ਜੂਨ ਤੋਂ ਸਤੰਬਰ ਵਿਚਕਾਰ ਦੱਖਣ-ਪੱਛਮੀ ਮਾਨਸੂਨ ਨਾਲ ਬਾਰਿਸ਼ ਹੁੰਦੀ ਹੈ।
