ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਜਾਨਲੇਵਾ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਲਈ ਸਿਰ ਦਰਦੀ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੇ ਪ੍ਰਕੋਪ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 57 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਉੱਥੇ ਹੀ ਹੁਣ ਤੱਕ 24 ਲੱਖ ਤੋਂ ਵੱਧ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ ਅਤੇ ਉਹ ਸਿਹਤਯਾਬ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 5,790,103 ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 357,432 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 2,497,618 ਮਰੀਜ਼ ਕੋਰੋਨਾ ਤੋਂ ਜੰਗ ਜਿੱਤੇ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ 2,935,053 ਹੋ ਗਈ ਹੈ। ਕੋਰੋਨਾ ਦੇ ਸੰਕਰਮਨ ਦਾ ਸ਼ਿਕਾਰ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 1,745,803 ਕੋਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਹਨ ਅਤੇ 102,107 ਮਨੁੱਖੀ ਜਾਨਾਂ ਜਾ ਚੁੱਕੀਆਂ ਹਨ ਜਦਕਿ 490,130 ਮਰੀਜ਼ ਸਿਹਤਯਾਬ ਵੀ ਹੋਏ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ ।
ਬ੍ਰਾਜ਼ੀਲ – ਕੁੱਲ ਕੇਸ– 414,661, ਮੌਤਾਂ-25,697
ਰੂਸ – ਕੁੱਲ ਕੇਸ-370,680, ਮੌਤਾਂ-3,968
ਸਪੇਨ- ਕੁੱਲ ਕੇਸ – 283,849, ਮੌਤਾਂ- 27,118
ਯੂਕੇ- ਕੁੱਲ ਕੇਸ -267,240, ਮੌਤਾਂ-37,460
ਇਟਲੀ – ਕੁੱਲ ਕੇਸ – 231,139, ਮੌਤਾਂ- 33,072
ਫਰਾਂਸ- ਕੁੱਲ ਕੇਸ- 182,913, ਮੌਤਾਂ-28,596
ਜਰਮਨੀ- ਕੁੱਲ ਕੇਸ -181,895, ਮੌਤਾਂ-8,533
ਤੁਰਕੀ- ਕੁੱਲ ਕੇਸ- 159,797, ਮੌਤਾਂ-4,431
ਭਾਰਤ- ਕੁੱਲ ਕੇਸ – 158,333, ਮੌਤਾਂ-4,534
ਈਰਾਨ – ਕੁੱਲ ਕੇਸ -141,591, ਮੌਤਾਂ-7,564
ਪੇਰੂ–ਕੁੱਲ ਕੇਸ- 135,905, ਮੌਤਾਂ-3,983
ਕਨੇਡਾ- ਕੁੱਲ ਕੇਸ- 87,519, ਮੌਤਾਂ-6,765
ਚੀਨ- ਕੁੱਲ ਕੇਸ – 82,995, ਮੌਤਾਂ-4,634
ਚਿਲੀ-ਕੁੱਲ ਕੇਸ-82,289, ਮੌਤਾਂ-841
ਸਾਊਦੀ ਅਰਬ- ਕੁੱਲ ਕੇਸ- 78,541, ਮੌਤਾਂ-425
ਮੈਕਸੀਕੋ-ਕੁੱਲ ਕੇਸ- 78,023, ਮੌਤਾਂ-8,597
ਪਾਕਿਸਤਾਨ-ਕੁੱਲ ਕੇਸ-59,151, ਮੌਤਾਂ-1,225
ਬੈਲਜ਼ੀਅਮ-ਕੁੱਲ ਕੇਸ- 57,592, ਮੌਤਾਂ-9,364

