ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਰੋਨਾ ਕਹਿਰ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਵੱਲ ਧਿਆਨ ਦੇਣ ਦੀ ਥਾ ਮੋਦੀ ਸਰਕਾਰ ਦੀ ਆਲੋਚਨਾ ਕਰਨ ਵਿਚ ਵਿਅਸਤ ਵਿਖਾਈ ਦੇ ਰਹੇ ਹਨ। ਦਰਅਸਲ ਇਮਰਾਨ ਖਾਨ ਨੇ ਟਵੀਟ ਕਰਦੇ ਇਕ ਵਾਰ ਫਿਰ ਜੰਮੂ ਕਸ਼ਮੀਰ ਦਾ ਰੋਣਾ ਰੋਇਆ ਹੈ ਅਤੇ ਮੋਦੀ ਸਰਕਾਰ ਨੂੰ ਗੁਆਂਢੀ ਦੇਸ਼ਾਂ ਦੇ ਲਈ ਖਤਰਾ ਦੱਸਿਆ ਹੈ।
The Hindutva Supremacist Modi Govt with its arrogant expansionist policies, akin to Nazi's Lebensraum (Living Space), is becoming a threat to India's neighbours. Bangladesh through Citizenship Act, border disputes with Nepal & China, & Pak threatened with false flag operation.
— Imran Khan (@ImranKhanPTI) May 27, 2020
ਇਮਰਾਨ ਖਾਨ ਦੇ ਟਵੀਟ ਕਰਦੇ ਹੋਏ ਕਿਹਾ ਹੈ ਕਿ ”ਹਿੰਦੂ ਕੱਟੜਪੰਥੀ ਮੋਦੀ ਸਰਕਾਰ ਆਪਣੀ ਹੰਕਾਰੀ ਵਿਸਤਾਰਵਾਦੀ ਨੀਤੀਆਂ ਨਾਲ ਨਾਜੀਆਂ ਦੇ ਲੇਬਨਸਰਾਮ ਦੇ ਤਰ੍ਹਾ, ਭਾਰਤ ਦੇ ਗੁਆਂਢੀਆਂ ਲਈ ਖਤਰਾ ਬਣਦੀ ਜਾ ਰਹੀ ਹੈ। ਬੰਗਲਾਦੇਸ਼ ਨੂੰ ਸਿਟਿਜਨਸ਼ਿਪ ਐਕਟ, ਚੀਨ ਅਤੇ ਨੇਪਾਲ ਦੇ ਨਾਲ ਸੀਮਾ ਵਿਵਾਦ ਅਤੇ ਪਾਕਿਸਤਾਨ ਵਿਰੁੱਧ ਭਾਰਤ ਦੇ ਝੂਠੇ ਫਲੈਗ ਆਪਰੇਸ਼ਨ ਇਸ ਦਾ ਉਦਾਹਰਣ ਹਨ”।
All this after illegal annexation of IOJK, a war crime under 4th Geneva Convention, & laying claim to AJK. I have always maintained the fascist Modi Govt is not only a threat to India's minorities by relegating them to 2nd class citizens' status, but also threat to regional peace
— Imran Khan (@ImranKhanPTI) May 27, 2020
ਤਿਲਮਿਲਾਏ ਇਮਰਾਨ ਖਾਨ ਇੱਥੇ ਹੀ ਨਹੀਂ ਰੁੱਕ ਉਨ੍ਹਾਂ ਨੇ ਇਕ ਹੋਰ ਟਵੀਟ ਕਰਦਿਆਂ ਕਿਹਾ ਕਿ ”ਆਜ਼ਾਦ ਕਸ਼ਮੀਰ(ਪੀਓਕੇ) ਉੱਤੇ ਭਾਰਤ ਦਾ ਦਾਅਵਿਆਂ ਅਤੇ ਉੱਥੇ ਹਰ ਦਿਨ ਦਖਲ ਵਧਾਉਣ ਦੀ ਇਹ ਨੀਤੀ ਜਿਨੇਵਾ ਕਨਵੈਨਸ਼ਨ ਦਾ ਉਲੰਘਣ ਹੈ ਅਤੇ ਯੁੱਧ ਅਪਰਾਧ ਦੇ ਸ੍ਰੇਣੀ ਵਿਚ ਆਉਂਦਾ ਹੈ। ਭਾਰਤ ਦੀ ਫਾਸੀਵਾਦੀ ਮੋਦੀ ਸਰਕਾਰ ਇੱਥੇ ਰਹਿ ਰਹੇ ਘੱਟਗਿਣਤੀਆਂ ਦੇ ਲਈ ਖਤਰਾ ਹੈ ਅਤੇ ਉਨ੍ਹਾਂ ਨੂੰ ਸੈਕੇਂਡ ਕਲਾਸ ਦਾ ਸਿਟਿਜਨ ਬਣਾ ਕੇ ਰੱਖਣਾ ਚਾਹੁੰਦੀ ਹੈ। ਇਹ ਇਸ ਖੇਤਰ ਦੀ ਸ਼ਾਂਤੀ ਲਈ ਇਕ ਵੱਡਾ ਖਤਰਾ ਹੈ”। ਦੱਸ ਦਈਏ ਕਿ ਇੱਕਲੇ ਇਮਰਾਨ ਖਾਨ ਹੀ ਨਹੀਂ ਬਲਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਲਗਾਤਾਰ ਭਾਰਤ ਦੀ ਕਸ਼ਮੀਰ ਨੀਤੀ ਉੱਤੇ ਸਵਾਲ ਖੜ੍ਹੇ ਕਰ ਰਹੇ ਹਨ। ਕੁਰੈਸ਼ੀ ਨੇ ਪਿਛਲੇ ਦਿਨਾਂ ਵਿਚ ਇਕ ਟਵੀਟ ਕਰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਅਤੇ ਇਸਲਾਮਿਕ ਦੇਸ਼ਾਂ ਦੇ ਸੰਗਠਨ ਓਆਈਸੀ ਨੂੰ ਵਾਰ-ਵਾਰ ਅਪੀਲ ਕੀਤੀ ਹੈ ਕਿ ਉਹ ਮੋਦੀ ਦੀ ਦ੍ਰਾਵਿੜਿਅਨ ਪ੍ਰਭਾਵਸ਼ਾਲੀ ਵਿਚਾਰਧਾਰਾ ਦੀ ਆਲੋਚਨਾ ਕਰਨ ਜਿਸ ਵਿਚ ਇਸਲਾਮੋਫੋਬੀਆ ਅਤੇ ਹਿੰਸਾ ਦੇ ਨਾਲ-ਨਾਲ ਖੇਤਰੀ ਅਸਥਿਰਤਾ ਵੀ ਲਗਾਤਾਰ ਜਾਰੀ ਹੈ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਹ ਟਵੀਟ ਡਿਲੀਟ ਕਰ ਦਿੱਤਾ ਸੀ।
