ਕੋਰੋਨਾ ਮਹਾਂਮਾਰੀ ਕਰਕੇ ਅਮਰੀਕਾ ਵਿਚ ਮਰਨ ਵਾਲਿਆਂ ਦੀ ਸੰਖਿਆ ਹੋਈ 1 ਲੱਖ ਤੋਂ ਜ਼ਿਆਦਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਵੈਸੇ ਤਾਂ ਕੋਰੋਨਾ ਦਾ ਕਹਿਰ ਪੂਰੀ ਦੁਨੀਆ ਝੇਲ ਰਹੀ ਹੈ ਪਰ ਵਿਸ਼ਵ ਦਾ ਸੱਭ ਤੋਂ ਤਾਕਤਵਰ ਮੁਲਕ ਸੰਯੁਕਤ ਰਾਜ ਅਮਰੀਕਾ ਇਸ ਜਾਨਲੇਵਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਵੈਸੇ ਤਾਂ ਕੋਰੋਨਾ ਦਾ ਕਹਿਰ ਪੂਰੀ ਦੁਨੀਆ ਝੇਲ ਰਹੀ ਹੈ ਪਰ ਵਿਸ਼ਵ ਦਾ ਸੱਭ ਤੋਂ ਤਾਕਤਵਰ ਮੁਲਕ ਸੰਯੁਕਤ ਰਾਜ ਅਮਰੀਕਾ ਇਸ ਜਾਨਲੇਵਾ ਬੀਮਾਰੀ ਦੇ ਸੰਕਰਮਨ ਦਾ ਸੱਭ ਦਾ ਵੱਧ ਸ਼ਿਕਾਰ ਹੋ ਰਿਹਾ ਹੈ। ਅਮਰੀਕਾ ਵਿਚ ਕੋਰੋਨਾ ਦੇ ਕਹਿਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਥੇ ਕੋਰੋਨਾ ਮਹਾਂਮਾਰੀ ਕਰਕੇ ਮਰਨ ਵਾਲਿਆਂ ਦੀ ਗਿਣਤੀ 1 ਲੱਖ ਤੋਂ ਪਾਰ ਚੁੱਕੀ ਹੈ ਜਦਕਿ 17 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਹੁਣ ਤੱਕ 4 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋਏ ਹਨ।

Coronavirus

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਅਮਰੀਕਾ ਵਿਚ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 1,725,275 ਹੋ ਗਈ ਹੈ ਅਤੇ 100,572 ਮਨੁੱਖੀ ਜਾਨਾਂ ਜਾ ਚੁੱਕੀਆਂ ਹਨ। ਇੱਥੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 479,969 ਹੋ ਚੁੱਕੀ ਹੈ ਅਤੇ 1,144,734 ਐਕਟਿਵ ਮਾਮਲੇ ਰਹਿ ਗਏ ਹਨ। ਉੱਥੇ ਹੀ ਜੇਕਰ ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਵ ਵਿਚ ਕੋਰੋਨਾ ਦੇ ਕੇਸ ਵੱਧ ਕੇ 5,685,938 ਹੋ ਗਏ ਹਨ ਅਤੇ 352,227 ਮੌਤਾਂ ਹੋ ਚੁੱਕੀਆਂ ਹਨ।ਜਦਕਿ 2,430,786 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਅਤੇ ਐਕਟਿਵ ਮਾਮਲਿਆਂ ਗਿਣਤੀ 2,902,925 ਹੋ ਗਈ ਹੈ।

ਬ੍ਰਾਜ਼ੀਲ – ਕੁੱਲ ਕੇਸ– 394,507, ਮੌਤਾਂ-24,593

ਰੂਸ – ਕੁੱਲ ਕੇਸ-362,342, ਮੌਤਾਂ-3,807

ਸਪੇਨ- ਕੁੱਲ ਕੇਸ – 283,339, ਮੌਤਾਂ- 27,117

ਯੂਕੇ- ਕੁੱਲ ਕੇਸ -265,227, ਮੌਤਾਂ-37,048

ਇਟਲੀ – ਕੁੱਲ ਕੇਸ – 230,555, ਮੌਤਾਂ- 32,955

ਫਰਾਂਸ- ਕੁੱਲ ਕੇਸ- 182,722, ਮੌਤਾਂ-28,530

ਜਰਮਨੀ- ਕੁੱਲ ਕੇਸ -181,288, ਮੌਤਾਂ-8,498

ਤੁਰਕੀ- ਕੁੱਲ ਕੇਸ- 158,762, ਮੌਤਾਂ-4,397

ਭਾਰਤ- ਕੁੱਲ ਕੇਸ – 151,876, ਮੌਤਾਂ-4,346

ਈਰਾਨ – ਕੁੱਲ ਕੇਸ -139,511, ਮੌਤਾਂ-7,508

ਪੇਰੂ–ਕੁੱਲ ਕੇਸ- 129,751, ਮੌਤਾਂ-3,788

ਕਨੇਡਾ-  ਕੁੱਲ ਕੇਸ- 86,647, ਮੌਤਾਂ-6,639

ਚੀਨ- ਕੁੱਲ ਕੇਸ – 82,993, ਮੌਤਾਂ-4,634

ਚਿਲੀ-ਕੁੱਲ ਕੇਸ-77,961, ਮੌਤਾਂ-806

ਸਾਊਦੀ ਅਰਬ- ਕੁੱਲ ਕੇਸ- 76,726, ਮੌਤਾਂ-411

ਮੈਕਸੀਕੋ-ਕੁੱਲ ਕੇਸ- 74,560, ਮੌਤਾਂ-8,134

ਪਾਕਿਸਤਾਨ-ਕੁੱਲ ਕੇਸ-57,705, ਮੌਤਾਂ-1,917

ਬੈਲਜ਼ੀਅਮ-ਕੁੱਲ ਕੇਸ- 57,455, ਮੌਤਾਂ-9,334

 

Leave a Reply

Your email address will not be published. Required fields are marked *