ਮੁੰਬਈ ਦੇ ਬਾਂਦਰਾ ਸਟੇਸ਼ਨ ਤੋਂ ਡਰਾਉਣ ਵਾਲੀ ਤਸਵੀਰ ਆਈ ਸਾਹਮਣੇ, ਘਰ ਜਾਣ ਲਈ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਹੋਏ ਇੱਕਠੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਦਾ ਸੱਭ ਤੋਂ ਵੱਧ ਕਹਿਰ ਝੇਲ ਰਹੇ ਮਹਾਰਾਸ਼ਟਰ ਸੂਬੇ ਤੋਂ ਅੱਜ ਇਕ ਡਰਾਉਣ ਵਾਲੀ ਤਸਵੀਰ ਸਾਹਮਣੇ ਆਈ ਹੈ। ਦਰਅਸਲ ਰਾਜਧਾਨੀ ਮੁੰਬਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਦਾ ਸੱਭ ਤੋਂ ਵੱਧ ਕਹਿਰ ਝੇਲ ਰਹੇ ਮਹਾਰਾਸ਼ਟਰ ਸੂਬੇ ਤੋਂ ਅੱਜ ਇਕ ਡਰਾਉਣ ਵਾਲੀ ਤਸਵੀਰ ਸਾਹਮਣੇ ਆਈ ਹੈ। ਦਰਅਸਲ ਰਾਜਧਾਨੀ ਮੁੰਬਈ ਦੇ ਬਾਂਦਰਾ ਈਸਟ ਟਰਮਿਨਸ ਦੇ ਕੋਲ ਹਜ਼ਾਰਾਂ ਦੀ ਸੰਖਿਆਂ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇੱਕਠੀ ਹੋ ਗਈ ਜੋ ਕਿ ਟਰੇਨ ਫੜ ਕੇ ਆਪਣੇ ਗ੍ਰਹਿ ਸੂਬੇ ਜਾਣਾ ਚਾਹੁੰਦੇ ਸਨ ਜਿਸ ਤੋਂ ਬਾਅਦ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਅੱਜ ਬਾਂਦਰਾ ਸਟੇਸ਼ਨ ਤੋਂ ਮਜ਼ਦੂਰਾਂ ਲਈ ਬਿਹਾਰ ਵਾਸਤੇ ਇਕ ‘ਸ਼ਰਮੀਕ ਸਪੈਸ਼ਲ’ ਟਰੇਨ ਚਲਾਈ ਗਈ ਸੀ ਜਿਸ ਦੇ ਲਈ ਇਕ ਹਜ਼ਾਰ ਮਜ਼ਦੂਰਾਂ ਦਾ ਰਜੀਸਟ੍ਰੇਸ਼ਨ ਕੀਤਾ ਗਿਆ ਸੀ ਪਰ ਉੱਥੇ ਹਜ਼ਾਰਾਂ ਦੀ ਭੀੜ ਇੱਕਠੀ ਹੋ ਗਈ ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਹੀ ਟਰੇਨ ਵਿਚ ਸਵਾਰ ਹੋਣ ਦੀ ਆਗਿਆ ਦਿੱਤੀ ਜਿਨ੍ਹਾਂ ਨੇ ਆਪਣੇ-ਆਪ ਨੂੰ ਰਜਿਸਟਰ ਕੀਤਾ ਸੀ। ਰਿਪੋਰਟਾਂ ਅਨੁਸਾਰ ਕੁੱਝ ਪ੍ਰਵਾਸੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪੁਲਿਸ ਦਾ ਫੋਨ ਆਇਆ ਸੀ ਕਿ ਉਨ੍ਹਾਂ ਨੂੰ ਸ਼ਰਮੀਕ ਸਪੈਸ਼ਲ ਟਰੇਨ ਰਾਹੀਂ ਉਨ੍ਹਾਂ ਦੇ ਸੂਬੇ ਵਿਚ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਉੱਥੇ ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰਾਂ ਦਾ ਜਮਾਵਾੜਾ ਇੱਕਠਾ ਹੋ ਗਿਆ ਅਤੇ ਸਟੇਸ਼ਨ ਦੇ ਬਾਹਰ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਮਜ਼ਦੂਰਾਂ ਦੇ ਨਾਲ ਉਨ੍ਹਾਂ ਦੇ ਬੱਚੇ ਅਤੇ ਔਰਤਾਂ ਵੀ ਸਮਾਨ ਲੈ ਕੇ ਉੱਥੇ ਪਹੁੰਚੇ ਗਏ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਲਾਠੀਚਾਰਜ ਕਰਕੇ ਇਕ ਵਾਰ ਭੀੜ ਨੂੰ ਹਟਾ ਦਿੱਤਾ ਸੀ ਪਰ ਫਿਰ ਤੋਂ ਮਜ਼ਦੂਰਾਂ ਦਾ ਸੈਲਾਬ ਆ ਗਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਪੁਲਿਸ ਹੁਣ ਵੀ ਅਨਾਊਸਮੈਂਟ ਕਰਕੇ ਮਜ਼ਦੂਰਾਂ ਨੂੰ ਉੱਥੋਂ ਹੱਟਣ ਲਈ ਕਹਿ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਫੋਰਸ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ । ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਵੀ ਮੁੰਬਈ ਦੇ ਬਾਂਦਰਾ ਤੋਂ ਅਜਿਹੀ ਹੀ ਤਸਵੀਰ ਸਾਹਮਣੇ ਆਈ ਸੀ ਜਦੋਂ ਹਜ਼ਾਰਾਂ ਦੀ ਸੰਖਿਆਂ ਵਿਚ ਪ੍ਰਵਾਸੀ ਮਜ਼ਦੂਰ ਘਰ ਜਾਣ ਲਈ ਇੱਕਠੇ ਹੋ ਗਏ ਸਨ ਹਾਲਾਂਕਿ ਉਦੋਂ ਵੀ ਪੁਲਿਸ ਨੂੰ ਹਲਕੇ ਬਲ ਦਾ ਪ੍ਰਯੋਗ ਕਰਨਾ ਪਿਆ ਸੀ ਪਰ ਉੱਥੇ ਸਰਕਾਰ ਅਤੇ ਪ੍ਰਸ਼ਾਸਨ ਦੇ ਇੰਤਜ਼ਾਮਾਂ ਉੱਤੇ ਸਵਾਲ ਵੀ ਖੜ੍ਹੇ ਹੋਏ ਸਨ।

Leave a Reply

Your email address will not be published. Required fields are marked *